ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣ ਨਤੀਜਾ: ਗੰਭੀਰ ਦੀ ਰਾਜਨੀਤੀ 'ਚ ਸ਼ਾਨਦਾਰ ਸ਼ੁਰੂਆਤ, ਵੱਡੀ ਜਿੱਤ ਦਾ ਆਸ

ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਰਾਜਨੀਤੀ ਵਿੱਚ ਆਪਣੀ ਸ਼ਾਨਦਾਰ ਸ਼ੁਰੂਆਤ ਕੀਤੀ। ਗੰਭੀਰ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪਹਿਲੀ ਵਾਰ ਸਿਆਸਤ  ਵਿੱਚ ਉਤਰੇ ਅਤੇ ਸ਼ਾਨਦਾਰ ਜਿੱਤ ਵੱਲ ਆਪਣੇ ਕਦਮ ਵਧਾ ਚੁੱਕੇ ਹਨ। ਗੌਤਮ ਗੰਭੀਰ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰਬੀ ਦਿੱਲੀ ਤੋਂ ਚੋਣ ਲੜੀ ਹੈ।

 

ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰ ਉਨ੍ਹਾਂ ਸਾਹਮਣੇ ਨਹੀਂ ਟਿਕੇ। ਆਮ ਆਦਮੀ ਪਾਰਟੀ ਵੱਲੋਂ ਆਤਿਸ਼ੀ ਅਤੇ ਕਾਂਗਰਸ ਵੱਲੋਂ ਅਰਵਿੰਦ ਸਿੰਘ ਲਵਲੀ ਇਸ ਸੀਟ ਤੋਂ ਚੋਣ ਲੜ ਰਹੇ ਸਨ। ਦੁਪਹਿਰ ਦੇ ਤਿੰਨ ਵਜੇ ਤੱਕ ਗੌਤਮ ਗੰਭੀਰ ਨੂੰ 3,10,086 ਵੋਟਾਂ ਮਿਲ ਚੁੱਕੀਆਂ ਹਨ। ਉਥੇ ਅਰਵਿੰਦ ਸਿੰਘ ਲਵਲੀ 1,53,279 ਵੋਟਾਂ ਨਾਲ ਦੂਜੇ ਸਥਾਨ 'ਤੇ ਹਨ ਅਤੇ ਆਤਿਸ਼ੀ ਨੂੰ 1,10,128 ਨੂੰ ਵੋਟਾਂ ਨਾਲ ਤੀਜੇ ਨੰਬਰ 'ਤੇ ਹਨ। 

 

ਵੋਟ ਫ਼ੀਸਦੀ ਦੀ ਗੱਲ ਕਰੀਏ ਤਾਂ ਗੰਭੀਰ ਨੂੰ ਪੂਰਬੀ ਦਿੱਲੀ ਵਿਚ 52.47 ਫ਼ੀਸਦੀ ਵੋਟਾਂ ਮਿਲੀਆਂ ਸਨ।  ਗੰਭੀਰ ਨੇ ਪਿਛਲੇ ਸਾਲ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਤੋਂ ਬਾਅਦ ਉਹ ਸੈਨਾ, ਜਵਾਨਾਂ ਅਤੇ ਬਾਕੀ ਸਮਾਜਿਕ ਮੁੱਦਿਆਂ ਉੱਤੇ ਟਵਿੱਟਰ ਰਾਹੀਂ ਆਪਣੇ ਵਿਚਾਰ ਰੱਖਦੇ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha election result BJP Gautam Gambhir Leads From East Delhi