ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EVM ’ਤੇ ਦੋਸ਼ ਲਾ ਕੇ ਦੁਨੀਆ ’ਚ ਭਾਰਤ ਦੀ ਬਦਨਾਮੀ ਕਰਾ ਰਹੇ ਵਿਰੋਧੀ: ਅਮਿਤ ਸ਼ਾਹ

ਵੋਟਾਂ ਦੀ ਗਿਣਤੀ ਤੋਂ ਬਿਲਕੁਲ ਇਕ ਦਿਨ ਪਹਿਲਾਂ ਵੀ ਵਿਰੋਧੀ ਦਲਾਂ ਦਾ ਈਵੀਐਮ ’ਤੇ ਹਮਲਾ ਲਗਾਤਾਰ ਜਾਰੀ ਹੈ। ਦੂਜੇ ਪਾਸੇ ਭਾਜਪਾ ਨੇ ਵਿਰੋਧੀ ਦਲਾਂ ਵਲੋਂ ਈਵੀਐਮ ’ਤੇ ਲਗਾਤਾਰ ਦੋਸ਼ ਲਗਾਉਣ ਨੂੰ ਨਿਰਾਸ਼ਾ ਦਾ ਨਤੀਜਾ ਕਰਾਰ ਦਿੱਤਾ ਹੈ।

 

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਈਵੀਐਮ ਤੇ ਸਵਾਲ ਚੁੱਕ ਕੇ ਵਿਰੋਧੀ ਦਲ ਦੇਸ਼ ਦੇ ਲੋਕਾਂ ਦੇ ਹੁਕਮ ਦੀ ਬੇਇਜ਼ਤੀ ਕਰ ਰਹੇ ਹਨ। ਇਸ ਨਾਲ ਪੂਰੀ ਦੁਨੀਆ ਚ ਭਾਰਤ ਦੀ ਬਦਨਾਮੀ ਹੋ ਰਹੀ ਹੈ। ਵਿਰੋਧੀ ਪਾਰਟੀਆਂ ਨੂੰ ਜਨਤਾ ਦੇ ਹੁਕਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

 

ਅਮਿਤ ਸ਼ਾਹ ਨੇ ਆਪਣੇ ਟਵਿੱਟਰ ਖਾਤੇ ਨਾਲ ਵਿਰੋਧੀਆਂ ਤੇ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ ਈਵੀਐਮ ਨਾਲ ਹੋਈਆਂ ਵੋਟਾਂ ਕਾਰਨ ਦਿੱਲੀ ਚ ਆਮ ਆਦਮੀ ਪਾਰਟੀ ਨੂੰ 70 ਚੋਂ 67 ਸੀਟਾਂ ਹਾਸਲ ਹੋਈਆਂ, ਉਦੋਂ ਈਵੀਐਮ ਤੇ ਸਵਾਲ ਕਿਉਂ ਨਹੀਂ ਚੁੱਕੇ ਗਏ? ਇਨ੍ਹਾਂ ਮਸ਼ੀਨਾਂ ਨਾਲ ਹੀ ਕਾਂਗਰਸ ਨੇ ਪਿਛਲੀਆਂ 5 ਵਿਧਾਨ ਸਭਾ ਦੀਆਂ ਚੋਣਾਂ ਚ 4 ਮਹੱਤਵਪੂਰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱੜੀਸਗੜ੍ਹ ਅਤੇ ਪੰਜਾਬ ਚ ਜਿੱਤ ਹਾਸਲ ਕੀਤੀ।

 

ਅਮਿਤ ਸ਼ਾਹ ਨੇ ਪੁੱਛਿਆ ਕਿ ਜਦੋਂ ਵਿਰੋਧੀ ਪਾਰਟੀਆਂ ਜਿੱਤਦੀਆਂ ਹਨ ਤਾਂ ਈਵੀਐਮ ਤੇ ਸਵਾਲ ਨਹੀਂ ਚੁੱਕਦੀਆਂ ਪਰ ਭਾਜਪਾ ਦੇ ਚੋਣ ਜਿੱਤਣ ਤੇ ਹੀ ਈਵੀਐਮ ਤੇ ਸਵਾਲ ਕਿਉਂ ਖੜ੍ਹੇ ਕਰ ਦਿੱਤੇ ਜਾਂਦੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha election result protest against EVM is insult of Public Order says amit shah