ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਗਠਜੋੜ ਉਤੇ ਸਹਿਮਤੀ ਬਣਦੀ ਦਿਖਾਈ ਦੇ ਰਹੀ ਹੈ। ਸ਼ਨੀਵਾਰ ਸਵੇਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫਿਰ ਤੋਂ ਇਸ ਮੁੱਦੇ ਉਤੇ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਿਸ਼ਤ ਅਤੇ ਪਾਰਟੀ ਦੇ ਦਿੱਲੀ ਇੰਚਾਰਜ ਪੀਸੀ ਚਾਕੋ ਨਾਲ ਗੱਲਬਾਤ ਕੀਤੀ। ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਗਠਜੋੜ ਉਤੇ ਸ਼ੀਲਾ ਦੇ ਰੁਖ ਵਿਚ ਨਰਮੀ ਆਈ ਹੈ। ਹੁਣ ਸ਼ੀਲਾ ਨੇ ਫੈਸਲਾ ਪੂਰੀ ਤਰ੍ਹਾਂ ਪਾਰਟੀ ਪ੍ਰਧਾਨ ਉਤੇ ਛੱਡ ਦਿੱਤਾ ਹੈ।
ਰਾਜਧਾਨੀ ਵਿਚ ਕਾਂਗਰਸ ਅਤੇ ‘ਆਪ’ ਦੇ ਗਠਜੋੜ ਉਤੇ ਲਗਭਗ ਪਿਛਲੇ ਲੰਬੇ ਸਮੇਂ ਤੋਂ ਚਲ ਰਹੀਆਂ ਚਰਚਾਵਾਂ ਦਾ ਦੌਰ ਹੁਣ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ। ਦਿੱਲੀ ਵਿਚ ਗਠਜੋੜ ਦੀ ਪਹੇਲੀ ਸੁਲਝਾਉਣ ਲਈ ਰਾਹੁਲ ਗਾਂਧੀ ਨੇ ਸ਼ਨੀਵਾਰ ਸਵੇਰੇ ਪੀਸੀ ਚਾਕੋ ਅਤੇ ਸ਼ੀਲਾ ਦੀਕਿਸ਼ਤ ਨਾਲ ਮੀਟਿੰਗ ਕੀਤੀ। ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਇਸ ਮੀਟਿੰਗ ਵਿਚ ਇਕ ਵਾਰ ਫਿਰ ਤੋਂ ਬਿਨਾਂ ਗਠਜੋੜ ਦੇ ਚੋਣ ਵਿਚ ਉਤਰਨ ਉਤੇ ਹੋਣ ਵਾਲੀ ਰਾਜਨੀਤਿਕ ਸੰਭਾਵਨਾਵਾਂ ਉਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿਚ ਸ਼ੀਲਾ ਦੀਕਿਸ਼ਤ ਨੇ ਪਹਿਲਾਂ ਦੇ ਮੁਕਾਬਲੇ ਨਰਮ ਰੁਖ ਦਿਖਾਉਂਦੇ ਹੋਏ ਇਸ ਗੱਲ ਦਾ ਫੈਸਲਾ ਪੂਰੀ ਤਰ੍ਹਾਂ ਰਾਹੁਲ ਗਾਂਧੀ ਉਤੇ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਜੋ ਵੀ ਫੈਸਲਾ ਲੈਣਗੇ ਪੂਰੀ ਪਾਰਟੀ ਉਨ੍ਹਾਂ ਨਾਲ ਖੜ੍ਹੀ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਬਾਅਦ ਅਗਲੇ ਇਕ ਦੋ ਦਿਨ ਵਿਚ ਗਠਜੋੜ ਦਾ ਐਲਾਨ ਹੋ ਸਕਦਾ ਹੈ। ਉਥੇ, ਦਿਨ ਸਮੇਂ ਪੀਸੀ ਚਾਕੋ ਨੇ ਸ਼ੀਲਾ ਦੀਕਿਸ਼ਤ ਦੀ ਰਿਹਾਇਸ਼ ਉਤੇ ਜਾ ਕੇ ਵੀ ਮੁਲਾਕਾਤ ਕੀਤੀ। ਇਸ ਦੌਰਾਨ ਵੀ ਗਠਜੋੜ ਅਤੇ ਕਾਂਗਰਸ ਦੇ ਹਿੱਸੇ ਵਿਚ ਆਉਣ ਵਾਲੀਆਂ ਸੀਟਾਂ ਆਦਿ ਮੁੱਦੇ ਉਤੇ ਗੱਲਬਾਤ ਹੋਈ।
ਸੀਟਾਂ ਨੂੰ ਲੈ ਕੇ ਹੋ ਰਹੀ ਹੈ ਚਰਚਾ : ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਗਠਜੋੜ ਉਤੇ ਰਾਹੁਲ ਗਾਂਧੀ ਵੱਲੋਂ ਸਹਿਮਤੀ ਪ੍ਰਗਟਾਉਣ ਬਾਅਦ ਆਮ ਆਦਮੀ ਪਾਰਟੀ ਨਾਲ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ। ਪਾਰਟੀ ਦੀ ਪੂਰੀ ਕੋਸ਼ਿਸ਼ ਦਿੱਲੀ ਵਿਚ ਵੀ ਗਠਜੋੜ ਕਰਨ ਦੀ ਹੈ। ਇਸ ਲਿਹਾਜ ਨਾਲ ਦਿੱਲੀ ਵਿਚ ਤਿੰਨ ਸੀਟਾਂ ਉਤੇ ਚੋਣ ਲੜਨ ਉਤੇ ਕਾਂਗਰਸ ਸਹਿਮਤ ਹੋ ਸਕਦੀ ਹੈ। ਹਾਲਾਂਕਿ, ਮੰਨਿਆ ਇਹ ਵੀ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਦੀ ਰੂਪਰੇਖਾ ਤੈਅ ਹੋਣ ਦੇ ਬਾਅਦ ਹੀ ਗਠਜੋੜ ਦਾ ਐਲਾਨ ਕੀਤਾ ਜਾਵੇਗਾ।