ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ : ਅਖਿਲੇਸ਼

ਭਾਜਪਾ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ : ਅਖਿਲੇਸ਼

ਸਕਲਡੀਹਾ ਇੰਟਰ ਕਾਲਜ ਦੇ ਮੈਦਾਨ ਵਿਚ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਪੰਜ ਸਾਲ ਤੱਕ ਕੇਂਦਰ ਵਿਚ ਭਾਜਪਾ ਦੀ ਸਰਕਾਰ ਰਹੀ। ਇਸਦੇ ਬਾਅਦ ਵੀ ਇਕ ਵਾਅਦਾ ਪੂਰਾ ਨਾ ਹੋ ਸਕਿਆ। ਇਕ ਵਾਰ ਫਿਰ ਝੂਠੇ ਵਾਅਦੇ ਦਾ ਸਬਜਬਾਗ ਦਿਖਾਕੇ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਚਾਹ ਵਾਲਾ ਬਣਕੇ ਆਏ, ਹੁਣ ਚੌਕੀਦਾਰ ਬਣਨ ਦਾ ਨਾਟਕ ਕੀਤਾ ਜਾ ਰਿਹਾ ਹੈ। ਸਭਾ ਨੂੰ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਅਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

 

ਸਪਾ ਉਮੀਦਵਾਰ ਦੇ ਸਮਰਥਨ ਵਿਚ ਆਯੋਜਿਤ ਸਭਾ ਵਿਚ ਅਖਿਲੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅੱਤਵਾਦ ਨਾਲ ਮੁਕਾਬਲਾ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਦੀ ਬਜਾਏ ਖੁਦ ਹੀ ਆਪਣਾ ਗੁਣਗਾਨ ਕਰਨ ਵਿਚ ਲੱਗੇ ਹਨ। ਅਖਿਲੇਸ਼ ਨੇ ਕਿਹਾ ਕਿ ਗਠਜੋੜ ਦੀ ਰੈਲੀ ਵਿਚ ਪਹਿਲੇ ਪੜਾਅ ਨਾਲ ਜੋ ਉਤਸਾਹ ਤੇ ਜੋਸ਼ ਸ਼ੁਰੂ ਹੋਇਆ ਸੀ, ਉਹ ਲਗਾਤਾਰ ਕਾਇਮ ਹੈ। ਭਾਜਪਾ ਸਰਕਾਰ ਨੇ ਦੋ ਕਰੋੜ ਨੌਜਵਾਨਾ ਨੂੰ ਨੌਕਰੀ ਦਾ ਵਾਅਦਾ ਕੀਤਾ ਸੀ, ਪ੍ਰੰਤੂ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ। ਦੇਸ਼ ਵਿਚ ਕਾਲਾਧਨ ਵਾਪਸ ਲਿਆਉਣ ਦਾ ਵਾਅਦਾ ਵੀ ਅਧੂਰਾ ਹੈ। ਉਲਟਾ ਦੇਸ਼ ਨੂੰ ਲੁਟਣ ਵਾਲੇ ਫਰਾਰ ਹੋ ਗਏ ਹਨ। ਰਾਸ਼ਟਰੀ ਲੋਕਦਲ ਦੇ ਪ੍ਰਧਾਨ ਅਜੀਤ ਸਿੰਘ ਨੇ ਕਿਹਾ ਕਿ ਝੂਠ ਬੋਲਣ ਵਾਲੇ ਨੂੰ ਜਨਤਾ ਜਵਾਬ ਦੇਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Akhilesh attack on PM Modi in Chandauli first Chiwawala now drama of becoming a janitor