ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ ਕਾਂਗਰਸ : ਅਖਿਲੇਸ਼

ਭਾਜਪਾ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ ਕਾਂਗਰਸ : ਅਖਿਲੇਸ਼

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਾਂਗਰਸ ਅਤੇ ਭਾਜਪਾ ਉਤੇ ਹਮਲਾ ਬੋਲਦੇ ਹੋਏ ਕਿਹਾ ਕਿ ਦੋਵਾਂ ਵਿਚ ਕੋਈ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ।

 

ਅਖਿਲੇਸ਼ ਯਾਦਵ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ ਕਿ ਉਤਰ ਪ੍ਰਦੇਸ਼ ਵਿਚ ਸਪਾ, ਬਸਪਾ ਅਤੇ ਆਰਐਲਡੀ ਨੇ ਹੀ ਭਾਜਪਾ ਦਾ ਸਾਹਮਦਾ ਕੀਤਾ ਹੈ। ਇਸ ਕਾਰਨ ਭਾਜਪਾ ਰੁਕ ਰਹੀ ਹੈ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਨੇ ਕਾਂਗਰਸ ਤੋਂ ਡਰਾਉਣ ਵਾਲੀਆਂ ਸੰਸਥਾਵਾਂ ਬਾਰੇ ਸਿੱਖਿਆ ਹੋਵੇਗਾ।

 

 

ਉਥੇ, ਜਦੋਂ ਅਖਿਲੇਸ਼ ਤੋਂ ਪ੍ਰਿਯੰਕਾ ਦੇ ਉਸ ਦਾਅਵੇ ਬਾਰੇ ਪੁੱਛਿਆ ਗਿਆ ਕਿ ਜਿਸ ਵਿਚ ਪ੍ਰਿਯੰਕਾ ਦਾ ਕਹਿਣਾ ਸੀ ਕਿ ਭਾਜਪਾ ਦੇ ਵੋਟ ਸ਼ੇਅਰ ਨੂੰ ਕੱਟਣ ਲਈ ਕਾਂਗਰਸ ਨੇ ਕਮਜੋਰ ਉਮੀਦਵਾਰ ਉਤਾਰਿਆ ਹੈ ਤਾਂ ਸਪਾ ਪ੍ਰਮੁੱਖ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਹੈ ਕਿ ਕਾਂਗਰਸ ਨੇ ਕਿਤੇ ਵੀ ਕਮਜ਼ੋਰ ਉਮੀਦਵਾਰ ਉਤਾਰਿਆ ਹੈ। ਕੋਈ ਵੀ ਪਾਰਟੀ ਅਜਿਹਾ ਨਹੀਂ ਕਰਦੀ। ਜਨਤਾ ਉਨ੍ਹਾਂ ਨਾਲ ਨਹੀਂ ਹੈ। ਸਮਾਜਵਾਦੀ ਪਾਰਟੀ ਪ੍ਰਧਾਨ ਨੇ ਅੱਗੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਵਿਚ ਕੋਈ ਫਰਕ ਨਹੀਂ ਹੈ, ਜੋ ਕਾਂਗਰਸ ਹੈ, ਉਹ ਭਾਜਪਾ ਹੈ ਅਤੇ ਜੋ ਭਾਜਪਾ ਹੈ, ਉਹ ਕਾਂਗਰਸ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 akhilesh yadav attacks congress and bjp