ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਦੇਸ਼ ਨੂੰ ਵੰਡਣ ਵਾਲਿਆਂ ਦਾ ਸਾਥ ਦੇ ਰਹੀ ਹੈ : ਅਮਿਤ ਸ਼ਾਹ

ਮਮਤਾ ਦੇਸ਼ ਨੂੰ ਵੰਡਣ ਵਾਲਿਆਂ ਦਾ ਸਾਥ ਦੇ ਰਹੀ ਹੈ : ਅਮਿਤ ਸ਼ਾਹ

ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਉਤੇ ਹਮਲਾ ਤੇਜ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਕਸ਼ਮੀਰ ਨੂੰ ਦੇਸ਼ ਤੋਂ ਅਲੱਗ ਕਰਨ ਦੀ ਮਨਸ਼ਾ ਰੱਖਣ ਵਾਲਿਆਂ ਦਾ ਸਾਥ ਦੇ ਰਹੀ ਹੈ। ਬੋਗਾਂਵ ਲੋਕ ਸਭਾ ਖੇਤਰ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਗ ਬਣਿਆ ਰਹੇ, ਇਸ ਲਈ ਭਾਜਪਾ ਲਗਾਤਾਰ ਲੜਾਈ ਜਾਰੀ ਰਖੇਗੀ। ਇਸ ਨਾਲ ਕੋਈ ਵੀ ਫਰਵ ਨਹੀਂ ਪੈਂਦਾ ਕਿ ਕੇਂਦਰ ਦੀ ਸੱਤਾ ਵਿਚ ਕੌਣ ਹੈ।

 

ਉਨ੍ਹਾਂ ਕਿਹਾ ਕਿ ਅੱਜ ਅਸੀਂ ਸੱਤਾ ਵਿਚ ਹਾਂ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੈ। ਆਉਣ ਵਾਲੇ ਦਿਨਾਂ ਵਿਚ ਵੀ ਉਹ ਪ੍ਰਧਾਨ ਮੰਤਰੀ ਬਣੇ ਰਹਿਣਗੇ। ਪ੍ਰੰਤੂ ਜੇਕਰ ਅਜਿਹਾ ਦਿਨ ਆਇਆ, ਜਦੋਂ ਭਾਰਤ ਸੱਤਾ ਵਿਚ ਨਹੀਂ ਹੈ, ਉਸ ਦਿਨ ਵੀ ਪਾਰਟੀ ਦੇ ਵਰਕਰ ਇਹ ਯਕੀਨੀ ਕਰਨ ਲਈ ਲੜਦੇ ਰਹਿਣਗੇ ਕਿ ਕਸ਼ਮੀਰ ਭਾਰਤ ਦਾ ਅਤੁੱਟ ਅੰਗ ਬਣਿਆ ਰਹੇ। ਸ਼ਾਹ ਨੇ ਇਸ ਗੱਲ ਉਤੇ ਵੀ ਜ਼ੋਰ ਦਿੱਤਾ ਕਿ ਬੈਨਰਜੀ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁਲਾ ਦੀ, ਸੂਬੇ ਲਈ ਅਲੱਗ ਪ੍ਰਧਾਨ ਮੰਤਰੀ ਸਬੰਧੀ ਗੱਲ ਉਤੇ ਵੀ ਆਪਣਾ ਰੁਖ ਸਪੱਸ਼ਟ ਕਰੇ।

 

ਉਨ੍ਹਾਂ ਕਿਹਾ ਕਿ ਮਮਤਾ ਦੀਦੀ ਉਨ੍ਹਾਂ ਦਾ ਸਾਥ ਦੇ ਰਹੀ ਹੈ, ਜੋ ਭਾਰਤ ਨੂੰ ਵੰਡਣਾ ਚਾਹੁੰਦੇ ਹਨ। ਅਸੀਂ ਜਾਨਣਾ ਚਾਹੁੰਦੇ ਹਾਂ ਕਿ ਦੇਸ਼ ਵਿਚ ਦੋ ਪ੍ਰਧਾਨ ਮੰਤਰੀਆਂ ਦੀ ਉਮਰ ਅਬਦੁਲਾ ਦੀ ਮੰਗ ਉਤੇ ਉਨ੍ਹਾਂ ਦਾ ਕੀ ਰੁਖ ਹੈ? ਘੁਸਪੈਠੀਆਂ ਨੂੰ ਦੇਸ਼ ਨੂੰ ਖੋਖਲਾ ਕਰਨ ਵਾਲੀ ਦੀਮਕ ਦੱਸਦੇ ਹੋਏ ਸ਼ਾਹ ਨੇ ਕਿਹਾ ਕਿ ਜੇਕਰ ਭਾਜਪਾ ਫਿਰ ਤੋਂ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਨੂੰ ਦੇਸ਼ ਤੋਂ ਕੱਢ ਬਾਹਰ ਸੁੱਟੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 amit shah attacks mamata banerjee