ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਰਾਜ ’ਚ ਬੰਗਾਲ ਘੁਸਪੈਠੀਆਂ ਲਈ ਬਣਿਆ ਪਨਾਹਗਾਹ: ਅਮਿਤ ਸ਼ਾਹ

ਪੱਛਮੀ ਬੰਗਾਲ ਦੇ ਬੋਗਾਂਵ ਇਲਾਕੇ ਚ ਚੋਣ ਰੈਲ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਤੇ ਹਮਲਾ ਬੋਲਦਿਆਂ ਭਾਜਪਾ ਮੁਖੀ ਅਮਿਤ ਸ਼ਾਹ ਨੇ ਦੋਸ਼ ਲਗਾਇਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਕਸ਼ਮੀਰ ਨੂੰ ਦੇਸ਼ ਤੋਂ ਵੱਖ ਕਰਨ ਦੇ ਇਰਾਦੇ ਰੱਖਣ ਵਾਲਿਆਂ ਦਾ ਸਾਥ ਦੇ ਰਹੀ ਹੈ।

 

ਸ਼ਾਹ ਦੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਬਣਿਆ ਰਹੇ, ਇਸ ਲਈ ਭਾਜਪਾ ਲਗਾਤਾਰ ਜੰਗ ਜਾਰੀ ਰੱਖੇਗੀ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੇਂਦਰ ਦੀ ਸੱਤਾ ਚ ਕੌਣ ਹੈ।

 

ਅਮਿਤ ਸ਼ਾਹ ਨੇ ਕਿਹਾ ਕਿ ਅੱਜ ਅਸੀਂ ਸੱਤਾ ਚ ਹਾਂ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ। ਆਉਣ ਵਾਲੇ ਦਿਨਾਂ ਚ ਵੀ ਉਹ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਜੇਕਰ ਅਜਿਹਾ ਦਿਨ ਆਇਆ, ਜਦੋਂ ਭਾਜਪਾ ਸੱਤਾ ਚ ਨਹੀਂ ਹੈ, ਉਸ ਦਿਨ ਵੀ ਪਾਰਟੀ ਦੇ ਵਰਕਰ ਇਸ ਪੱਕਾ ਕਰਨ ਲਈ ਲੜਦੇ ਰਹਿਣਗੇ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਬਣਿਆ ਰਹੇ।

 

ਸ਼ਾਹ ਨੇ ਜ਼ੋਰ ਦਿੰਦਿਆਂ ਕਿਹਾ ਕਿ ਮਮਤਾ ਜੰਮੂ ਕਸ਼ਮੀਰ ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦੀ, ਸੂਬੇ ਲਈ ਵੱਖਰਾ ਪ੍ਰਧਾਨ ਮੰਤਰੀ ਬਾਰੇ ਵੀ ਆਪਣਾ ਵਿਚਾਰ ਸਪੱਸ਼ਟ ਕਰਨ।

 

ਸ਼ਾਹ ਨੇ ਕਿਹਾ ਕਿ ਮਮਤਾ ਦੀਦੀ ਉਨ੍ਹਾਂ ਦਾ ਸਾਥ ਦੇ ਰਹੀ ਹੈ ਜਿਹੜੇ ਭਾਰਤ ਨੂੰ ਵੰਡਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮਮਤਾ ਦੇ ਰਾਜ ਚ ਪੱਛਮੀ ਬੰਗਾਲ ਘੁਸਪੈਠੀਆਂ ਲਈ ਪਨਾਹਗਾਹ ਬਣਿਆ ਹੋਇਆ ਹੈ। ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਮੁੜ ਤੋਂ ਸੱਤਾ ਆਉਂਦੀ ਹੈ ਤਾਂ ਦੇਸ਼ ਚੋਂ ਘੁਸਪੈਠੀਆਂ ਨੂੰ ਕੱਢ ਕੇ ਬਾਹਰ ਕਰੇਗੀ ਤੇ ਐਨਆਰਸੀ ਲਾਗੂ ਕਰੇਗੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 amit shah attacks mamata banerjee