ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੋਕ ਸਭਾ ਚੋਣ 2019 ਲਈ ਸ਼ਨੀਵਾਰ ਨੂੰ ਹਰਿਆਣਾ ਦੇ 8 ਉਮੀਦਵਾਰਾਂ ਸਮੇਤ ਕੁਲ 24 ਉਮੀਦਵਾਰਾਂ ਦੀ ਇਕ ਹੋਰ ਲਿਸਟ ਜਾਰੀ ਕਰ ਦਿੱਤੀ। ਹਾਲਾਂਕਿ, ਪਾਰਟੀ ਨੇ ਅਜੇ ਹਿਸਾਰ ਅਤੇ ਰੋਹਤਕ ਸੀਟ ਉਤੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ। ਇਸ ਦੇ ਨਾਲ ਹੀ ਭਾਜਪਾ ਹੁਣ ਤੱਕ 407 ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਚੁੱਕੀ ਹੈ।
ਇਕ ਮੌਜੂਦਾ ਲੋਕ ਸਭਾ ਮੈਂਬਰ ਦੀ ਟਿਕਟ ਕੱਟੀ
ਗੁਰੂਗ੍ਰਾਮ–ਫਰੀਦਾਬਾਦ ਤੋਂ ਇਲਾਵਾ ਭਾਜਪਾ ਨੇ ਛੇ ਹੋਰ ਸੀਟਾਂ ਲਈ ਵੀ ਅੱਜ ਉਮੀਦਵਾਰ ਦੇ ਨਾਮਾਂ ਦਾ ਐਲਾਨ ਕਰ ਦਿੱਤਾ। ਇਨ੍ਹਾਂ ਵਿਚ ਅੰਬਾਲਾ ਸੀਟ (ਰਾਖਵੀਂ) ਤੋਂ ਮੌਜੂਦਾ ਲੋਕ ਸਭਾ ਮੈਂਬਰ ਰਤਨ ਲਾਲ ਕਟਾਰੀਆ, ਕੁਰੂਕੇਸ਼ਤਰ ਤੋਂ ਨਾਇਬ ਸਿੰਘ ਸੈਣੀ ਨੂੰ ਟਿਕਟ ਦਿੱਤੀ ਗਈ। ਨਾਇਬ ਸਿੰਘ ਸੈਣੀ ਵਰਤਮਾਨ ਵਿਚ ਸੂਬਾ ਸਰਕਾਰ ਵਿਚ ਕਿਰਤ ਮੰਤਰੀ ਹਨ। ਇਸ ਸੀਟ ਤੋਂ ਇੱਥੋ ਰਾਜਕੁਮਾਰ ਸੈਣੀ ਲੋਕ ਸਭਾ ਮੈਂਬਰ ਸਨ, ਪ੍ਰੰਤੂ ਲੰਬੇ ਸਮੇਂ ਤੋਂ ਉਹ ਪਾਰਟੀ ਖਿਲਾਫ ਮੋਰਚਾ ਖੋਲ੍ਹੇ ਹੋਏ ਸਨ ਅਤੇ ਉਨ੍ਹਾਂ ਇਕ ਪਾਰਟੀ ਬਣਾ ਲਈ ਸੀ। ਸਿਰਸਾ (ਰਾਖਵੀਂ) ਤੋਂ ਭਾਜਪਾ ਨੇ ਸੁਨੀਤਾ ਦੁੱਗਲ ਨੁੰ ਮੈਦਾਨ ਵਿਚ ਉਤਾਰਿਆ ਹੈ।
ਮੁੱਖ ਮੰਤਰੀ ਮਨੋਹਰ ਲਾਲ ਦੇ ਗ੍ਰਹਿ ਨਗਰ ਕਰਨਾਲ ਤੋਂ ਸੰਜੇ ਭਾਟੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੋਨੀਪਤ ਤੋਂ ਮੌਜੂਦਾ ਲੋਕ ਸਭਾ ਮੈਂਬਰ ਰਮੇਸ਼ ਚੰਦਰ ਕੌਸ਼ਿਕ ਨੂੰ ਇਕ ਵਾਰ ਫਿਰ ਟਿਕਟ ਮਿਲੀ ਹੈ, ਭਿਵਾਨੀ–ਮਹਿੰਦਰਗੜ੍ਹ ਤੋਂ ਪਾਰਟੀ ਨੇ ਮੌਜੂਦਾ ਲੋਕ ਸਭਾ ਧਰਮਬੀਰ ਸਿੰਘ ਨੂੰ ਵੀ ਦੁਬਾਰਾ ਟਿਕਟ ਦਿੱਤੀ ਹੈ। ਪਾਰਟੀ ਨੇ ਮੌਜੂਦਾ ਲੋਕ ਸਭਾ ਮੈਂਬਰਾਂ ਵਿਚ ਸਿਰਫ ਅਸ਼ਵਨੀ ਚੋਪੜਾ ਦੀ ਟਿਕਟ ਕੱਟੀ ਹੈ।
BJP releases list of 24 candidates for #LokSabhaElections2019, 2 candidates for Odisha Legislative Assembly Elections & 2 candidates for by-election to the Legislative Assembly for Chhindwara (Madhya Pradesh) & Nighasan (Uttar Pradesh). pic.twitter.com/tpn1DeNLJ2
— ANI (@ANI) April 6, 2019