ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ 6 ਹਜ਼ਾਰ ਰਿਸ਼ਵਤ ਦੇ ਕੇ ਕਿਸਾਨਾਂ ਦੀਆਂ ਵੋਟਾਂ ਲੈਣਾ ਚਾਹੁੰਦੀ ਹੈ: ਪ੍ਰਿਯੰਕਾ

ਕਾਂਗਰਸ ਦੇ ਉਮੀਦਵਾਰ ਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਭਦੌਲੀ ਵਿਚ 6ਵੇਂ ਗੇੜ ਦਾ ਚੋਣ ਪ੍ਰਚਾਰ ਦੇ ਖ਼ਤਮ ਹੋਣ ਤੋਂ ਦੋ ਘੰਟੇ ਪਹਿਲਾਂ ਹੀ ਕਿਸਾਨਾਂ, ਸਫਾਈਕਰਮੀਆਂ, ਜੀਐਸਟੀ ਅਤੇ ਈ-ਵੇ ਬਿੱਲ ਸਣੇ ਕਈ ਮੁੱਦਿਆਂ 'ਤੇ ਭਾਜਪਾ ਨੂੰ ਘੇਰਿਆ। ਸ਼ੁੱਕਰਵਾਰ ਨੂੰ ਗਿਆਨਪੁਰ ਸਰਕਾਰੀ ਡਿਗਰੀ ਕਾਲਜ ਵਿਖੇ ਕਰਵਾਈ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ 12 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ।


ਪ੍ਰਿਅੰਕਾ ਨੇ ਕਿਹਾ ਕਿ ਮੋਦੀ ਨੇ ਕਿਸਾਨਾਂ ਦਾ 10 ਹਜ਼ਾਰ ਕਰੋੜ ਰੁਪਿਆ ਉਦਯੋਗਪਤੀਆਂ ਨੂੰ ਦਿੱਤਾ। ਬੁਨਕਰਾਂ, ਸਿੱਖਿਆ ਮਿੱਤਰਾਂ, ਆਂਗਣਵਾੜੀ ਵਰਕਰਾਂ ਦਾ ਮੁੱਦਾ ਵੀ ਚੁੱਕਿਆ। 


ਪ੍ਰਿਯੰਕਾ ਨੇ ਕਿਹਾ ਕਿ ਭਾਜਪਾ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਰਿਸ਼ਵਤ ਦੇ ਕੇ ਵੋਟ ਲੈਣਾ ਚਾਹੁੰਦੀ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਜੇ ਕਾਂਗਰਸ ਸਰਕਾਰ ਬਣੀ ਤਾਂ ਕਾਨੂੰਨ ਵਿੱਚ ਬਦਲਾਅ ਹੋਵੇਗਾ। ਕਰਜ਼ਾ ਨਾ ਚੁਕਾਉਣ ਵਾਲੇ ਕਿਸਾਨਾਂ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ। 


ਉਨ੍ਹਾਂ  ਕਿਹਾ ਕਿ ਹਰ ਜ਼ਿਲ੍ਹੇ ਵਿੱਚ ਫੂਡ ਪਾਰਕ ਬਣਾਇਆ ਜਾਵੇਗਾ। 20 ਮਾਰਚ ਤੱਕ 24 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਪ੍ਰਿਯੰਕਾ ਨੇ ਕਿਹਾ ਕਿ ਭਾਜਪਾ ਪਾਕਿਸਤਾਨ ਬਾਰੇ ਗੱਲ ਕਰਦੀ ਹੈ ਪਰ ਆਪਣੇ ਕੰਮ ਬਾਰੇ ਗੱਲ ਨਹੀਂ ਕਰਦੀ। ਪਸ਼ੂ ਜੇਲ੍ਹ ਦੇ ਅੰਦਰ ਹਨ  ਤੇ ਦੋਸ਼ੀ ਬਾਹਰ ਘੁੰਮ ਰਹੇ ਹਨ। 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections 2019 BJP wants to vote for six thousand bribe votes Priyanka