ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਲਿਤਾਂ ਨੂੰ ਗੁੰਮਰਾਹ ਕਰ ਰਹੀ ਹੈ ਭਾਜਪਾ: ਮਾਇਆਵਤੀ

ਲੋਕ ਸਭਾ ਚੋਣਾਂ ਦੇ ਸੱਤਵੇਂ ਆਖ਼ਰੀ ਗੇੜ ਦੀ ਪੋਲਿੰਗ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਉੱਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਦਲਿਤਾਂ ਲੋਕਾਂ ਨੂੰ ਗੁੰਮਹਾਰ ਕਰ ਰਹੀ ਹੈ।

 

 

ਮਾਇਆਵਤੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਦਲਿਤ ਵਿਰੋਧੀ ਹੈ। ਭਾਜਪਾ ਅਤੇ ਪ੍ਰਧਾਨ ਮੰਤਰੀ ਨੇ ਪਿਛਲੇ ਪੰਜ ਸਾਲਾਂ ਵਿਚ ਬਸਪਾ ਨੂੰ ਬਦਨਾਮ ਕਰਨ ਦੀ ਹਰ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ, ਕਿਉਂਕਿ ਉਨ੍ਹਾਂ ਦਾ ਹਿਸਾਬ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਹੈ। ਭਾਜਪਾ ਦੇ ਲੋਕ ਦਲਿਤਾਂ ਨੂੰ ਗੁੰਮਰਾਹ ਕਰਨ ਵਿੱਚ ਰੁੱਝੇ ਹੋਏ ਹਨ, ਉਨ੍ਹਾਂ ਨੂੰ ਭੁਲੇਖੇ ਅੰਦਰ ਆਉਣ ਦੀ ਲੋੜ ਨਹੀਂ ਹੈ।

 

 

ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਬੇਨਾਮੀ ਜਾਇਦਾਦ ਦੇ ਦੋਸ਼ ਦੇ ਜਵਾਬ ਵਿਚ ਮਾਇਆਵਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਰੀਆਂ ਹੱਦਾਂ ਨੂੰ ਪਾਰ ਕਰ ਚੁੱਕੇ ਹਨ। ਉਹ ਬਸਪਾ ਨੂੰ ਭੈਣ ਜੀ ਦੀ ਜਾਇਦਾਦ ਪਾਰਟੀ ਕਹਿਣ ਤੋਂ ਘਬਰਾਉਂਦੇ ਨਹੀਂ। ਬਸਪਾ ਦੀ ਕੌਮੀ ਪ੍ਰਧਾਨ ਕੋਲ ਜੋ ਕੁੱਝ ਵੀ ਹੈ, ਉਹ ਸ਼ੁਭਚਿੰਤਕਾਂ ਅਤੇ ਸਮਾਜ ਦੇ ਲੋਕਾਂ ਦਾ ਦਿੱਤਾ ਹੈ ਅਤੇ ਸਰਕਾਰ ਤੋਂ ਕੁੱਝ ਵੀ ਛੁਪਿਆ ਨਹੀਂ ਹੈ। ਸਭ ਤੋਂ ਜ਼ਿਆਦਾ ਜਾਇਦਾਦ ਵਾਲੋ ਲੋਕ ਭਾਜਪਾ ਨਾਲ ਜੁੜੇ ਹਨ। ਇਨ੍ਹਾਂ ਦਾ ਹਿਸਾਬ ਕਿਤਾਬ ਅੰਦਰ ਲੁਕਿਆ ਹੈ।

 

ਮਾਇਆਵਤੀ ਨੇ ਪ੍ਰਧਾਨ ਮੰਤਰੀ ਦੇ ਦਲਿਤ ਕੀ ਨਹੀਂ ਦੌਲਤ ਕੀ ਬੇਟੀ ਦੇ ਦੋਸ਼ ਉੱਤੇ ਕਿਹਾ ਕਿ ਇਹ ਉਨ੍ਹਾਂ ਦਾ ਅਸਲੀ ਚਿਹਰੇ ਦਿਖਾਉਂਦਾ ਹੈ। ਇਹ ਲੋਕ ਸਦੀਆਂ ਤੋਂ ਪੀੜਤ ਸਮਾਜ ਨੂੰ ਥੋੜਾ ਵੀ ਅੱਗੇ ਵੱਧਦਾ ਨਹੀਂ ਦੇਖਣਾ ਚਾਹੁੰਦੇ।  ਮਾਇਆਵਤੀ ਨੇ ਕਿਹਾ, ਮੈਂ ਚਾਰ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹੀ ਹਾਂ ਪਰ ਮੇਰੀ ਸ਼ਾਨਦਾਰ ਵਿਰਾਸਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 bsp chief mayawati attacks pm modi and bjp