ਦਿੱਲੀ ਵਿਚ ਆਮ ਆਦਮੀ ਪਾਰਟੀ ਅਦੇ ਕਾਂਗਰਸ ਵਿਚ ਗਠਜੋੜ ਦੀਆਂ ਚਰਚਾਵਾਂ ਜਾਰੀ ਹਨ। ਵੀਰਵਾਰ ਨੂੰ ਦੋਵੇਂ ਪਾਰਟੀਆਂ ਵੱਲੋਂ ਗਠਜੋੜ ਤੋਂ ਇਨਕਾਰ ਕਰਨ ਬਾਅਦ ਇਕ ਵਾਰ ਫਿਰ ‘ਆਪ’ ਅਤੇ ਕਾਂਗਰਸ ਵਿਚ ਗਠਜੋੜ ਦੇ ਦਰਵਾਜੇ ਖੋਲ੍ਹ ਦਿੱਤੇ ਹਨ। ‘ਆਪ’ ਨੇ ਸ਼ੁੱਕਰਵਾਰ ਨੂੰ ਕਾਂਗਰਸ ਨੂੰ ਦਿੱਲੀ ਵਿਚ 4–3 ਦੇ ਫਾਰਮੂਲੇ ਉਤੇ ਚੋਣ ਲੜਨ ਲਈ ਹਰਿਆਣਾ ਦੀਆਂ 10 ਸੀਟਾਂ ਉਤੇ ਗਠਜੋੜ ਦਾ ਨਵਾਂ ਪ੍ਰਸਤਾਵ ਭੇਜਿਆ ਹੈ।
‘ਆਪ’ ਸੂਬਾ ਕਨਵੀਨਰ ਗੋਪਾਲ ਰਾਏ ਨੇ ਇਕ ਵਾਰ ਫਿਰ ਪਾਰਟੀ ਦਫ਼ਤਰ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਆਖਰੀ ਸਮੇਂ ਤੱਕ ਗਠਜੋੜ ਦਾ ਯਤਨ ਕਰ ਰਹੇ ਹਾਂ। ਇਸ ਲਈ ਅਸੀਂ ਦਿੱਲੀ ਵਿਚ 4–3 ਦੇ ਫਾਰਮੂਲੇ ਉਤੇ ਤਿਆਰ ਹਾਂ, ਪ੍ਰੰਤੂ ਉਸ ਲਈ ਕਾਂਗਰਸ ਨੂੰ ਹਰਿਆਣਾ ਵਿਚ ਗਠਜੋੜ ਵਿਚ ਸੀਟਾਂ ਦੀ ਵੰਡ ਦੇ ਨਵੇਂ ਫਾਰਮੂਲੇ 7–2–1 ਉਤੇ ਤਿਆਰ ਹੋਣਾ ਹੋਵੇਗਾ। ਦਰਅਸਲ, ‘ਆਪ’ ਪਹਿਲਾਂ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਵਿਚੋਂ 4 ਸੀਟਾਂ ਦੀ ਮੰਗ ਕਰ ਰਹੀ ਸੀ। ਇਸ ਵਿਚ ਤਿੰਨ ਜੇਜੇਪੀ ਅਤੇ ਇਕ ਆਪਣੇ ਲਈ। ਜੇਕਰ ਵੀਰਵਾਰ ਨੂੰ ਗਠਜੋੜ ਦੀ ਉਮੀਦ ਖਤਮ ਹੁੰਦੀ ਦੇਖ ਪਾਰਟੀ ਇਕ ਵਆਰ ਫਿਰ ਸ਼ੁੱਕਰਵਾਰ ਨੂੰ ਆਪਣਾ ਰੁਖ ਨਰਮ ਕਰਦੇ ਹੋਏ ਹਰਿਆਣਾ ਵਿਚ ਇਕ ਹੋਰ ਸੀਟ ਕਾਂਗਰਸ ਨੂੰ ਛੱਡਣ ਲਈ ਤਿਆਰ ਹੈ।
ਨਵੇਂ ਪ੍ਰਸਤਾਵ ਮੁਤਾਬਕ, ਕਾਂਗਰਸ ਨੂੰ ਸੱਤ, ਜੇਜੇਪੀ ਲਈ ਦੋ ਅਤੇ ‘ਆਪ’ ਲਈ ਇਕ ਸੀਟ ਮਿਲੇਗੀ। ‘ਆਪ’ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਹਰਿਆਣਾ ਵਿਚ ਨਵੇਂ ਫਾਰਮੂਲੇ ਉਤੇ ਤਿਆਰ ਹੈ ਤਾਂ ਉਹ ਦਿੱਲੀ ਵਿਚ 4–3 ਦੇ ਫਾਰਮੂਲੇ ਉਤੇ ਗਠਜੋੜ ਕਰੇਗੀ। ਰਾਏ ਨੇ ਕਿਹਾ ਕਿ ਪਾਰਟੀ ਨੇ ਕਾਂਗਰਸ ਨੂੰ ਦਿੱਲੀ–ਹਰਿਆਣਾ ਦੀਆਂ 17 ਸੀਟਾਂ ਉਤੇ ਗਠਜੋੜ ਦਾ ਨਵਾਂ ਪ੍ਰਸਤਾਵ ਭੇਜਿਆ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸ਼ਨੀਵਾਰ ਸਵੇਰੇ 11 ਵਜੇ ਤੱਕ ਕਾਂਗਰਸ ਦੇ ਜਵਾਬ ਦੀ ਉਡੀਕ ਕਰੇਗੀ। ਇਯ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਗਠਜੋੜ ਨੂੰ ਲੈ ਕੇ ਆਪਣਾ ਅੰਤਿਮ ਫੈਸਲਾ ਦੱਸ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਅਸੀਂ ਸਨੀਵਾਰ ਨੂੰ ਪੂਰਵੀ ਦਿੱਲੀ ਤੋਂ ਆਤਿਸ਼ੀ, ਚਾਂਦਨੀ ਚੌਕ ਤੋਂ ਪੰਕਜ ਗੁਪਤਾ ਅਤੇ ਉਤਰ–ਪੱਛਮੀ ਤੋਂ ਗੁਗਨ ਸਿੰਘ ਦੇ ਕਾਗਜ਼ ਭਰਨ ਨੂੰ ਟਾਲ ਦਿੱਤਾ ਹੈ। ਜੇਕਰ ਕਾਂਗਰਸ ਨਾਲ ਗਠਜੋੜ ਨਹੀਂ ਹੁੰਦਾ ਤਾਂ ਸਾਰੇ ਉਮੀਦਵਾਰ ਐਤਵਾਰ ਦੇ ਬਾਅਦ ਆਪਣੇ ਕਾਗਜ਼ ਦਾਖਲ ਕਰਨਗੇ।
ਜ਼ਿਕਰਯੋਗ ਹੈ ਕਿ ‘ਆਪ’ ਨੇ ਜਿਨ੍ਹਾਂ ਤਿੰਨ ਸੀਟਾਂ ਉਤੇ ਨਾਮਜ਼ਦਗੀ ਪੱਤਰ ਟਾਲੇ ਹਨ ਉਨ੍ਹਾਂ ਵਿਚੋਂ ਦੋ ਸੀਟਾਂ ਗਠਜੋੜ ਹੋਣ ਦੀ ਸਥਿਤੀ ਵਿਚ ਕਾਂਗਰਸ ਦੇ ਖਾਤੇ ਵਿਚ ਜਾਣਗੀਆਂ। ਇਸ ਵਿਚ ਚਾਂਦਨੀ ਅਤੇ ਉਤਰ ਪੱਛਮੀ ਸੰਸਦੀ ਸੀਟ ਸ਼ਾਮਲ ਹੈ। ਦਿੱਲੀ ਵਿਚ ਹੁਣ ਨਾਮਜ਼ਦਗੀਆਂ ਲਈ ਤਿੰਨ ਕੰਮ ਵਾਲੇ ਦਿਨ 20, 22 ਅਤੇ 23 ਅਪ੍ਰੈਲ ਦਾ ਸਮਾਂ ਬਾਕੀ ਹੈ। ਗੋਪਾਲ ਰਾਏ ਦੇ ਬਿਆਨ ਬਾਅਦ ਅਜਿਹਾ ਮੰਨਿਆ ਜਾ ਰਿਹਾ ਹੈ ਸ਼ਨੀਵਾਰ ਤੱਕ ‘ਆਪ’ ਅਤੇ ਕਾਂਗਰਸ ਵਿਚ ਗਠਜੋੜ ਦੀ ਸਥਿਤੀ ਸਾਫ ਹੋ ਜਾਵੇਗੀ।