ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਅੱਜ ਭਰਨਗੇ ਵਾਏਨਾਡ ਸੀਟ ਤੋਂ ਕਾਗਜ਼

ਰਾਹੁਲ ਗਾਂਧੀ ਅੱਜ ਭਰਨਗੇ ਵਾਏਨਾਡ ਸੀਟ ਤੋਂ ਕਾਗਜ਼

ਉਤਰ ਪ੍ਰਦੇਸ਼ ਵਿਚ ਆਪਣੀ ਅਮੇਠੀ ਸੀਟ ਤੋਂ ਇਲਾਵਾ ਕੇਰਲ ਦੇ ਮਾਏਨਾਡ ਲੋਕ ਸਭਾ ਸੀਟ ਤੋਂ ਵੀ ਚੋਣ ਲੜ ਰਹੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੀਰਵਾਰ ਨੂੰ ਸਾਢੇ ਗਿਆਰਾਂ ਵਜੇ ਆਪਣਾ ਨਮਜ਼ਦਗੀ ਪੱਤਰ ਭਰਨਗੇ। ਪਾਰਟੀ ਦੇ ਸੀਨੀਅਰ ਆਗੂ ਰਮੇਸ਼ ਚੇਨੀਤਲਾ ਨੇ ਇਹ ਜਾਣਕਾਰੀ ਦਿੱਤੀ।

 

ਕਾਂਗਰਸ ਦੇ ਸੀਨੀਅਰ ਆਗੂ ਅਤੇ ਕੇਰਲ ਦੇ ਇੰਚਾਰਜ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਦੱਸਿਆ ਕਿ ਕਾਗਜ਼ ਭਰਨ ਮੌਕੇ ਗਾਂਧੀ ਨਾਲ ਉਨ੍ਹਾਂ ਦੀ ਭੈਣ ਅਤੇ ਪੂਰਵੀ ਉਤਰ ਪ੍ਰਦੇਸ਼ ਲਈ ਕਾਂਗਰਸ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਹਾਜ਼ਰ ਰਹੇਗੀ। ਰਾਹੁਲ ਗਾਂਧੀ ਕਾਗਜ਼ ਭਰਨ ਤੋਂ ਪਹਿਲਾਂ ਰੋਡ ਸ਼ੋਅ ਕੱਢਣਗੇ।

 

ਭਾਸ਼ਾ ਅਨੁਸਾਰ ਰਾਹੁਲ ਗਾਂਧੀ ਬੁੱਧਵਾਰ ਰਾਤ ਨੂੰ ਇੱਥੇ ਪਹੁੰਚੇ ਅਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ। ਉਨ੍ਹਾਂ ਦੇ ਕੁਝ ਦੇਰ ਬਾਅਦ ਪ੍ਰਿਅੰਕਾ ਵੀ ਇੱਥੇ ਪਹੁੰਚੀ। ਉਹ ਅਲੱਗ ਤੋਂ ਆਈ। ਰਾਹੁਲ ਗਾਂਧੀ ਜਦੋਂ ਹਵਾਈ ਤੋਂ ਨਿਕਲੇ ਤਾਂ ਵੱਡੀ ਗਿਣਤੀ ਨੌਜਵਾਨ ਵਰਕਰਾਂ ਸਵਾਗਤ ਕਰਦੇ ਨਜ਼ਰ ਆਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections 2019 Congress chief Rahul Gandhi to file nomination from Kerala s Wayanad today