ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਵੱਲੋਂ ਟਵੀਟ : ‘ਭਾਰਤ ਦੀ ਆਤਮਾ ਤੇ ਭਵਿੱਖ ਲਈ ਵੋਟ ਕਰੋ’

ਰਾਹੁਲ ਗਾਂਧੀ ਵੱਲੋਂ ਟਵੀਟ : ‘ਭਾਰਤ ਦੀ ਆਤਮਾ ਤੇ ਭਵਿੱਖ ਲਈ ਵੋਟ ਕਰੋ’

ਲੋਕ ਸਭਾ ਚੋਣਾਂ ਲਈ ਪਹਿਲੇ ਚਰਨ ਦੇ ਮਤਦਾਨ ਸ਼ੁਰੂ ਹੋਣ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 2014 ਦੇ ਭਾਜਪਾ ਦੇ ਵਾਅਦਿਆਂ ਅਤੇ ਰਾਫੇਲ ਤੇ ਖੇਤੀਬਾੜੀ ਸੰਕਟ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਜਨਤਾ ਤੋਂ ਭਾਰਤ ਦੀ ਆਤਮਾ ਤੇ ਭਵਿੱਖ ਲਈ ਵੋਟ ਕਰਨ ਦੀ ਅਪੀਲ ਕੀਤੀ।

 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਦੋ ਕਰੋੜ ਨੌਕਰੀਆਂ ਨਹੀਂ ਮਿਲੀਆਂ, 15 ਲੱਖ ਰੁਪਏ ਖਾਤੇ ਵਿਚ ਨਹੀਂ ਆਏ, ਅੱਛੇ ਦਿਨ ਨਹੀਂ ਆਏ, ਇਸ ਤੋਂ ਇਲਾਵਾ ਨੌਕਰੀ ਨਹੀਂ ਹੈ, ਨੋਟਬੰਦੀ ਹੋ ਗਈ, ਕਿਸਾਨ ਸੰਕਟ ਵਿਚ ਹੈ। ਗੱਬਰ ਸਿੰਘ ਟੈਕਸ ਲਗਾ ਦਿੱਤਾ ਗਿਆ ਹੈ।

 

ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸੂਟਬੂਟ ਦੀ ਸਰਕਾਰ, ਰਾਫੇਲ, ਝੂਠ ਉਤੇ ਝੂਠ, ਬੇਭਰੋਸਗੀ, ਹਿੰਸਾ, ਨਫਰਤ ਅਤੇ ਡਰ ਹੈ। ਉਨ੍ਹਾਂ ਕਿਹਾ ਕਿ ਆਪ ਅੱਜ ਭਾਰਤ ਦੀ ਆਤਮਾ ਲਈ ਵੋਟ ਕਰੋ। ਭਾਰਤ ਦੇ ਭਵਿੱਖ ਲਈ ਵੋਟ ਕਰੋ। ਅਕਲਮੰਦੀ ਨਾਲ ਵੋਟ ਕਰੋ। ਅੱਜ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 congress president rahul gandhi tweets