ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਲਈ EVM ਬਣ ਗਈ ਇਲੈਕਟ੍ਰੋਨਿਕ ਵਿਕਟਰੀ ਮਸ਼ੀਨ: ਮਨੂ ਸਿੰਘਵੀ

ਕਾਂਗਰਸ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕੁਝ ਚੋਣਵੇਂ ਪੋਲਿੰਗ ਬੂਥਾਂ ਉੱਤੇ ਵੀਵੀਪੀਏਟੀ (VVPAT) ਪਰਚੀਆਂ ਦੀ ਗਿਣਤੀ ਦੀ ਵਿਰੋਧੀ ਧਿਰ ਦੀ ਮੰਗ ਚੋਣ ਕਮਿਸ਼ਨ (Election Commission) ਵੱਲੋਂ ਰੱਦ ਕੀਤੇ ਜਾਣ ਦੇ ਫ਼ੈਸਲੇ ਉੱਤੇ ਸਵਾਲ ਖੜੇ ਕਰਦਿਆਂ ਬੁੱਧਵਾਰ ਨੂੰ ਦੋਸ਼ ਲਾਇਆ ਹੈ ਕਿ ਹੁਣ ਈਵੀਐਮ ਭਾਜਪਾ ਲਈ 'ਇਲੈਕਟ੍ਰੋਨਿਕ ਵਿਕਟਰੀ ਮਸ਼ੀਨ' ਬਣ ਗਈ ਹੈ।

 

 

 

 

 

ਪਾਰਟੀ ਬੁਲਾਰੇ ਅਭੀਸ਼ੇਕ ਮਨੂੰ ਸਿੰਘਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੀਡੀਆ ਰਾਹੀਂ ਪਤਾ ਲੱਗਾ ਕਿ ਚੋਣ ਕਮਿਸ਼ਨ ਨੇ ਸਾਡੀਆਂ ਦੋ ਮੰਗਾਂ ਰੱਦ ਕਰ ਦਿੱਤੀਆਂ ਹਨ। ਪਹਿਲੀ ਮੰਗ ਸੀ ਕਿ ਪਰਚੀਆਂ ਦਾ ਮਿਲਾਨ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਇਸ ਮੰਗ ਨੂੰ ਰੱਦ ਕਰਨ ਦੇ ਕੀ ਕਾਰਨ ਹੋ ਸਕਦੇ ਹਨ? ਇਸ ਦਾ ਕੀ ਆਧਾਰ ਹੈ?

 

ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਕਿਹਾ ਸੀ ਕਿ ਪਰਚੀਆਂ ਦੇ ਮਿਲਾਨ ਵਿੱਚ ਕਮੀ ਪਾਈ ਜਾਂਦੀ ਹੈ ਤਾਂ ਪੂਰੇ ਵਿਧਾਨ ਸਭਾ ਖੇਤਰ ਵਿੱਚ 100 ਫ਼ੀਸਦੀ ਪਰਚੀਆਂ ਦਾ ਮਿਲਾਨ ਕੀਤਾ ਜਾਵੇ। ਇਸ ਮੰਗ ਨੂੰ ਵੀ ਨਹੀਂ ਮੰਨਿਆ ਗਿਆ। ਇਸ ਵਿੱਚ ਵੀ ਕਮਿਸ਼ਨ ਨੂੰ ਕੀ ਪ੍ਰੇਸ਼ਾਨੀ ਹੋ ਸਕਦੀ ਹੈ? ਸਿੰਘਵੀ ਨੇ ਦੋਸ਼ ਲਾਇਆ ਕਿ ਅਜਿਹਾ ਲੱਗਦਾ ਹੈ ਕਿ ਈਵੀਐਮ ਭਾਜਪਾ ਇਲੈਕਟ੍ਰੋਨਿਕ ਵਿਕਟਰੀ ਮਸ਼ੀਨ ਬਣ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 congress raises questions over vvpat slips