ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਂ-ਨਾਹ ਦੀ ਭੇਟ ਚੜ੍ਹਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ

ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵਲੋਂ ਗਠਜੋੜ ਲਈ ਨਾਂਹ ਕੀਤੇ ਜਾਣ ਮਗਰੋਂ ਉਹ ਇਕੱਲਿਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਜੇਕਰ ਆਪ ਸਿਰਫ ਦਿੱਲੀ ਚ ਤਾਲਮੇਲ ਕਰਨਾ ਚਾਹੁੰਦੀ ਹੈ ਤਾਂ ਉਹ ਅੱਜ ਵੀ ਤਿਆਰ ਹੈ। ਪਾਰਟੀ ਦੇ ਦਿੱਲੀ ਇੰਚਾਰਜ ਪੀਸੀ ਚਾਕੋ ਨੇ ਇਹ ਵੀ ਕਿਹਾ ਕਿ ਛੇਤੀ ਹੀ ਦਿੱਲੀ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

 

ਉਨ੍ਹਾਂ ਕਿਹਾ, ਅਸੀਂ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਸਾਡੀ ਨੀਤੀ ਹੈ ਕਿ ਭਾਜਪਾ ਨੂੰ ਹਰਾਉਣ ਲਈ ਵੱਖ–ਵੱਖ ਸੂਬਿਆਂ ਚ ਗਠਜੋੜ ਕੀਤੇ ਜਾਣ। ਦਿੱਲੀ ਚ ਵੀ ਇਹ ਸੁਝਾਅ ਆਇਆ ਹੈ ਕਿ ਆਪ ਨਾਲ ਗਠਜੋੜ ਕੀਤਾ ਜਾਵੇ ਤੇ ਇਸ ਲਈ ਕਾਂਗਰਸ ਤਿਆਰ ਵੀ ਹੈ।

 

ਚਾਕੋ ਨੇ ਕਿਹਾ, ਦਿੱਲੀ ਕਾਂਗਰਸ ਨੇ ਆਪ ਨਾਲ ਗਠਜੋੜ ਕਰਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਹਾਲਾਂਕਿ ਰਾਹੁਲ ਗਾਂਧੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਮੈਂ ਆਪਣੇ ਆਗੂਆਂ ਅਤੇ ਆਪ ਨਾਲ ਗੱਲਬਾਤ ਕਰਾਂ। ਸੰਜੇ ਸਿੰਘ ਆਪ ਵਲੋਂ ਗੱਲਬਾਤ ਕਰ ਰਹੇ ਸਨ।

 

ਉਨ੍ਹਾਂ ਕਿਹਾ, ‘ਨਿਗਮ ਚੋਣਾਂ ਚ ਕਾਂਗਰਸ ਅਤੇ ਆਪ ਦੀ ਕੁੱਲ ਵੋਟਾਂ 47 ਫ਼ੀਸਦ ਸਨ। ਅਸੀਂ ਚਾਹੁੰਦੇ ਸੀ ਕਿ ਆਪ 4 ਅਤੇ ਕਾਂਗਰਸ 3 ਸੀਟਾਂ ਤੇ ਲੜਨ। ਇਸ ਤੇ ਸਹਿਮਤੀ ਵੀ ਬਣ ਗਈ ਸੀ ਪਰ ਆਪ ਵਲੋਂ ਇਹ ਗੱਲ ਆਈ ਕਿ ਹਰਿਆਣਾ ਅਤੇ ਕੁਝ ਹੋਰਨਾਂ ਸੂਬਿਆਂ ਚ ਗਠਜੋੜ ਲਈ ਗੱਲ ਹੋਵੇ। ਦਿੱਲੀ ਦੀ ਸਥਿਤੀ ਅਤੇ ਦੂਜੇ ਸੂਬਿਆਂ ਦੀ ਸਥਿਤੀ ਵੱਖਰੀ ਹੈ। ਪਰਸੋਂ ਆਪ ਵਲੋਂ ਬਿਆਨ ਆਇਆ ਸੀ ਕਿ ਗਠਜੋੜ ਨਹੀਂ ਹੋ ਰਿਹਾ ਹੈ।’

 

ਕਾਂਗਰਸੀ ਆਗੂ ਚਾਕੋ ਨੇ ਕਿਹਾ, ‘ਆਮ ਆਦਮੀ ਪਾਰਟੀ ਦਾ ਪੱਖ ਵਿਵਾਰਿਕ ਨਹੀਂ ਹੈ। ਇਸ ਲਈ ਅਸੀਂ ਸੱਤ ਸੀਟਾਂ ’ਤੇ ਉਮੀਦਵਾਰਾਂ ਦੇ ਨਾਂ ਤੇ ਵਿਚਾਰ ਕੀਤਾ ਹੈ। ਉਮੀਦਵਾਰਾਂ ਦੀ ਘੋਸ਼ਣਾ ਇਕ ਦੋ ਦਿਨਾਂ ਚ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਦਿੱਲੀ ਚ ਆਪ ਨਾਲ ਗਠਜੋੜ ਕਰਨ ਲਈ ਤਿਆਰ ਹਾਂ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections 2019 Congress to go solo in Delhi blames AAP for failure of alliance talks