ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ’ਚ ਟੀਐਮਸੀ ਵਰਕਰਾਂ ਉਤੇ ਸੁੱਟਿਆ ਦੇਸ਼ੀ ਬੰਬ, ਤਿੰਨ ਜ਼ਖਮੀ

ਪੱਛਮੀ ਬੰਗਾਲ ’ਚ ਟੀਐਮਸੀ ਵਰਕਰਾਂ ਉਤੇ ਸੁੱਟਿਆ ਦੇਸ਼ੀ ਬੰਬ, ਤਿੰਨ ਜ਼ਖਮੀ

ਲੋਕ ਸਭਾ ਚੋਣਾਂ 2019 ਦੇ ਤੀਜੇ ਪੜਾਅ ਵਿਚ ਜਿੱਥੇ ਦੇਸ਼ ਦੇ ਕੁਝ ਥਾਵਾਂ ਉਤੇ ਵੋਟ ਮਸ਼ੀਨ ਖਰਾਬ ਹੋਣ ਕਾਰਨ ਹੰਗਾਮਾ ਹੋਇਆ ਹੈ ਤੇ ਉਥੇ ਦੂਜੇ ਪਾਸੇ ਪੱਛਮੀ ਬੰਗਾਲ ਵਿਚ ਹਿੰਸਾ ਦੀ ਖਬਰ ਆ ਰਹੀ ਹੈ। ਪੱਛਮੀ ਬੰਗਾਲ ਦੇ ਮੁਸ਼ੀਰਦਾਬਾਦ ਦੇ ਡੋਮਕਾਲ ਮਊਨਿਸੀਲਿਟੀ ਵਿਚ ਦੇਸ਼ੀ ਬੰਬ ਸੁੱਟੇ ਜਾਣ ਕਾਰਨ ਤ੍ਰਿਣਮੂਲ ਕਾਂਗਰਸ ਦੇ ਤਿੰਨ ਵਰਕਰ ਜ਼ਖਮੀ ਹੋ ਗਏ।

 

 

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ ਪੱਛਮੀ ਬੰਗਾਲ ਤੋਂ ਹੀ ਭਾਰੀ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉਸ ਸਮੇਂ ਸੀਪੀਐਮ ਆਗੂ ਮੁਹੰਮਦ ਸਲੀਮ ਦੀ ਗੱਡੀ ਉਤੇ ਹਮਲਾ ਕਰੇ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

 

ਇਸ ਨਾਲ ਹੀ, ਪਿਛਲੇ ਪੜਾਅ ਵਿਚ ਬੂਥ ਕੈਪਚਰਿੰਗ ਦਾ ਵੀ ਪੱਛਮੀ ਬੰਗਾਲ ਵਿਚ ਵੋਟਰਾਂ ਨੇ ਦੋਸ਼ ਲਗਾਉਂਦੇ ਹੋਏ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਸੀ ਅਤੇ ਨੈਸ਼ਨਲ ਹਾਈਵੇ ਨੂੰ ਜਮਾ ਕਰ ਦਿੱਤਾ ਸੀ।

 

ਸੰਭਲ ਵਿਚ ਭਾਜਪਾ ਵਰਕਰਾਂ ਨੇ ਚੋਣ ਅਧਿਕਾਰੀਆਂ ਨੂੰ ਕੁੱਟਿਆ

 

ਉਤਰ ਪ੍ਰਦੇਸ਼ ਦੇ ਸੰਬਲ ਵਿਚ ਬੂਥਾਂ ਉਤੇ ਭਾਜਪਾ ਵਰਕਰ ਚੋਣ ਅਧਿਕਾਰੀਆਂ ਉਤੇ ਸਮਾਜਵਾਦੀ ਪਾਰਟੀ ਦੇ ਚੋਣ ਚਿੰਨ੍ਹ ਸਾਈਕਲ ਉਤੇ ਬਟਨ ਦਬਾਉਣ ਲਈ ਦਬਾਅ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਉਸਦੀ ਕੁੱਟਮਾਰ ਕਰ ਦਿੱਤੀ।

 

 

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਵਿਚ 13 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕੁਲ 117 ਸੀਟਾਂ ਲਈ ਵੋਟਿੰਗ ਕੀਤੀ ਜਾ ਰਹੀ ਹੈ। ਇਸ ਵਿਚ, ਗੁਜਰਾਤ ਦੀਆਂ ਸਾਰੀਆਂ 26, ਕੇਰਲ ਦੀਆਂ ਸਾਰੀਆਂ 20, ਮਹਾਰਾਸ਼ਟਰ ਅਤੇ ਕਰਨਾਟਕ ਦੀ 14–14, ਉਤਰ ਪ੍ਰਦੇਸ਼ ਦੀ 10, ਛੱਤੀਸਗੜ੍ਹ ਦੀਆਂ ਸੱਤ, ਉੜੀਸਾ ਦੀਆਂ ਛੇ, ਪੱਛਮੀ ਬੰਗਾਲ ਅਤੇ ਬਿਹਾਰ ਪੰਜ–ਪੰਜ, ਅਸਾਮ ਦੀਆਂ ਚਾਰ, ਗੋਆ ਦੀਆਂ ਦੋਵਾਂ, ਜੰਮੂ ਕਸ਼ਮੀਰ ਦੀ ਅਨੰਤਨਾਗ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਦੀ ਇਕ–ਇਕ ਸੀਟ ਵੋਟਿੰਗ ਹੋ ਰਹੀ ਹੈ।  ਇਸ ਤੋਂ ਇਲਾਵਾ ਤ੍ਰਿਪੁਰਾ ਦੀ ਤ੍ਰਿਪੁਰਾ ਪੂਰਵੀ ਸੀਟ ਵੀ ਸ਼ਾਮਲ ਹੈ, ਜਿੱਥੇ ਪਹਿਲੇ ਦੂਜੇ ਚਰਨ ਵਿਚ ਵੋਟਿੰਗ ਹੋਣੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Crude bomb hurled in which three TMC workers injured in Murshidabad in West Bengal