ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਚੋਣ ਕਮਿਸ਼ਨ ਨੇ ਸ਼ਿਵਰਾਜ ਦੇ ਬਿਆਨ ’ਤੇ ਰਿਪੋਰਟ ਮੰਗੀ

ਲੋਕ ਸਭਾ ਚੋਣਾਂ : ਚੋਣ ਕਮਿਸ਼ਨ ਨੇ ਸ਼ਿਵਰਾਜ ਦੇ ਬਿਆਨ ’ਤੇ ਰਿਪੋਰਟ ਮੰਗੀ

ਚੋਣ ਪ੍ਰਚਾਰ ਵਿਚ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦਾ ਨਾਮ ਲਏ ਜਾਣ ਦੇ ਖਿਲਾਫ ਕਾਂਗਰਸ ਦੀ ਸ਼ਿਕਾਇਤ ਉਤੇ ਚੋਣ ਕਮਿਸ਼ਨ ਦੇ ਨੀਰੀਖਕ  ਨੇ ਜ਼ਿਲ੍ਹਾ ਚੋਣ ਦਫ਼ਤਰ ਤੋਂ ਰਿਪੋਰਟ ਤਲਬ ਕੀਤੀ ਹੈ।

 

ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਇੰਦੌਰ ਲੋਕ ਸਭਾ ਖੇਤਰ ਵਿਚ ਭਾਰਤ ਚੋਣ ਕਮਿਸ਼ਨ ਦੇ ਨਿਯੁਕਤ ਨਿਰੀਖਕ ਨੇ ਮਾਮਲੇ ਵਿਚ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਨੀਲਾਭ ਸ਼ੁਕਲਾ ਦੀ ਮੰਗਲਵਾਰ ਨੂੰ ਦਰਜ ਕਰਾਈ ਗਈ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੈ। ਨਾਲ ਹੀ, ਉਨ੍ਹਾਂ ਜ਼ਿਲ੍ਹਾ ਚੋਣ ਦਫ਼ਤਰ ਤੋਂ ਰਿਪੋਰਟ ਮੰਗੀ ਹੈ।

 

ਨਾਮ ਸਹਾਰੇ ਵੋਟ : ਸ਼ੁਕਲਾ ਦਾ ਦੋਸ਼ ਹੈ ਕਿ ਸ਼ਿਵਰਾਜ ਨੇ ਅਭਿਨੰਦਨ ਦਾ ਸੋਮਵਾਰ ਨੂੰ ਇੱਥੋਂ ਭਾਜਪਾ ਦੀ ਚੁਣਾਵੀਂ ਰੈਲੀ ਵਿਚ ਤਿੰਨ ਵਾਰ ਨਾਮ ਲਿਆ ਸੀ ਅਤੇ ਫੌਜੀ ਬਲਾਂ ਦੇ ਪਰਾਕ੍ਰਮ ਦੇ ਨਾਮਲ ਉਤੇ ਆਪਣੀ ਪਾਰਟੀ ਲਈ ਵੋਟ ਮੰਗੇ ਸਨ।

 

ਪ੍ਰਦੇਸ਼ ਕਾਂਗਰਸ ਬੁਲਾਰੇ ਨੇ ਕਿਹਾ ਕਿ ਅਸੀਂ ਸ਼ਿਵਰਾਜ ਖਿਲਾਫ ਸ਼ਿਕਾਇਤ ਕੀਤੀ ਹੈ, ਕਿਉਂਕਿ ਉਨ੍ਹਾਂ ਅਭਿਨੰਦਨ ਦਾ ਵਾਰ–ਵਾਰ ਨਾਮ ਲੈ ਕੇ ਭਾਰਤ ਚੋਣ ਕਮਿਸ਼ਨ ਦੀ ਖੁੱਲ੍ਹੇਆਮ ਅਪਮਾਨ ਕੀਤਾ ਹੈ।

 

ਇਹ ਸੀ ਬਿਆਨ : ਸ਼ਿਵਰਾਜ ਨੇ ਬਿਆਨ ਇੰਦੌਰ ਸ਼ਹਿਰ ਤੋਂ ਭਾਜਪਾ ਉਮੀਦਵਾਰ ਸ਼ੰਕਰ ਲਾਲਵਾਨੀ ਦੇ ਪੱਖ ਵਿਚ ਰਾਜਬਾੜਾ ਖੇਤਰ ਵਿਚ ਆਯੋਜਿਤ ਰੈਲੀ ਵਿਚ ਦਿੱਤਾ ਸੀ। ਉਨ੍ਹਾਂ ਕਿਹਾ ਕਿਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਹਿ ਦਿੱਤਾ ਕਿ ਜੇਕਰ ਅਭਿਨੰਦਨ ਨੂੰ ਖਰੋਚ ਵੀ ਆਈ, ਤਾਂ ਦੁਨੀਆਂ ਦੇ ਨਕਸ਼ੇ ਤੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ… ਇਸ ਦੇ ਬਾਅਦ 72 ਘੰਟਿਆਂ ਵਿਚ ਅਭਿਨੰਦਨ ਵਾਪਸ ਆ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 election commission seek report on shivraj singh statement