ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

West Bengal Exit Poll: ਭਾਜਪਾ ਤੇ ਟੀਐਮਸੀ ਵਿਚਾਲੇ ਤਿੱਖੀ ਟੱਕਰ

ਲੋਕ ਸਭਾ ਚੋਣਾਂ (Lok Sabha Polls 2019) ਦੇ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਮਗਰੋਂ ਸਾਹਮਣ ਆ ਰਹੇ ਚੋਣ ਸਰਵੇਖਣ ਦੇ ਨਤੀਜਿਆਂ ਚ ਪੱਛਮੀ ਬੰਗਾਲ ਦੀਆਂ 42 ਸੀਟਾਂ ਤੇ ਭਾਜਪਾ ਅਤੇ ਟੀਐਮਸੀ ਵਿਚਾਲੇ ਤਿੱਖੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਪੱਛਮੀ ਬੰਗਾਲ ਦੀਆਂ ਸਾਰੀਆਂ 42 ਸੀਟਾਂ ਤੇ ਸਾਰੇ 7 ਗੇੜਾਂ ਚ ਵੋਟਾਂ ਪਵਾਈਆਂ ਗਈਆਂ ਹਨ।

 

ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਆਖਰੀ ਗੇੜ ਚ ਪੱਛਮੀ ਬੰਗਾਲ ਦੀਆਂ 9 ਸੀਟਾਂ ਤੇ ਹਲਕੀ ਫੂਲਕੀ ਹਿੰਸਾ ਵਿਚਾਲੇ ਵੋਆਂ ਪਈਆਂ। ਇਹ ਸੀਟਾਂ ਹਨ- ਜੈਨਗਰ, ਦਮਦਮ, ਬਾਰਾਸਾਤ, ਬਸ਼ੀਰਹਾਟ, ਡਾਇਮੰਡ ਹਾਰਬਰ, ਮਥੁਰਾਪੁਰ, ਕੋਲਕਾਤਾ ਦੱਖਣੀ, ਕੋਲਕਾਤਾ ਉੱਤਰੀ, ਜਾਧਵਪੁਰ।

 

ਪੱਛਮੀ ਬੰਗਾਲ ਚ ਲਗਭਗ ਹਰੇਕ ਗੇੜ ਚ ਭਾਜਪਾ ਅਤੇ ਟੀਐਮਸੀ ਦੇ ਵਰਕਰਾਂ ਵਿਚਾਲੇ ਸੰਘਰਸ਼ ਦੇਖਣ ਨੂੰ ਮਿਲਿਆ। ਦੋਨਾਂ ਪਾਰਟੀਆਂ ਦੇ ਵਰਕਰਾਂ ’ਤੇ ਵੋਟਰਾਂ ਨੂੰ ਧਮਕਾਉਣ ਅਤੇ ਇਕ ਦੂਜੇ ਦੇ ਵਰਕਰਾਂ ਨੂੰ ਕੁੱਟਣ ਦਾ ਦੋਸ਼ ਲਗਿਆ।

 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣ ਸਰਵੇਖਣ ਚ ਤ੍ਰਿਣਮੂਲ ਕਾਂਗਰਸ ਨੂੰ ਭਾਰੀ ਘਾਟਾ ਦੇਖ ਕੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਸਰਵੇਖਣਾਂ ਤੇ ਭਰੋਸਾ ਨਹੀਂ ਹੈ। (ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

 

Lok Sabha Election 2019 Exit Poll: ਐਗਜ਼ਿਟ ਪੋਲ ਨਤੀਜੇ ਆਉਣੇ ਸ਼ੁਰੂੁ ਹੋ ਗਏ ਹਨ। ਦੋ ਐਗਜ਼ਿਟ ਪੋਲ ਨਤੀਜਿਆਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਸਪੱਸ਼ਟ ਬਹੁਮੱਤ ਮਿਲਦਾ ਦਰਸਾਇਆ ਗਿਆ ਹੈ।

 

 

ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖ਼ਰੀ ਗੇੜ ਲਈ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੋਂ ਇਲਾਵਾ ਸੱਤ ਹੋਰ ਰਾਜਾਂ ਦੀਆਂ 59 ਸੀਟਾਂ ਉੱਤੇ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਐਤਵਾਰ 19 ਮਈ ਦੀ ਸਵੇਰ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀਂ 6 ਵਜੇ ਖ਼ਤਮ ਹੋ ਚੁੱਕੀ ਹੈ। ਇਸ 7ਵੇਂ ਗੇੜ ਵਿੱਚ ਸੱਤ ਕੇਂਦਰੀ ਮੰਤਰੀਆਂ ਦਾ ਇਮਤਿਹਾਨ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ (PM) ਨਰਿੰਦਰ ਮੋਦੀ ਦੀ ਸੀਟ ਵਾਰਾਨਸੀ ਉੱਤੇ ਅੱਜ ਐਤਵਾਰ ਨੂੰ ਹੀ ਪੋਲਿੰਗ ਹੋਈ।

 

 

ਇਸ ਦੇ ਨਾਲ ਹੀ ਭਾਰਤ ਦੇ 29 ਸੂਬਿਆਂ ਤੇ 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁੱਲ 543 ਸੀਟਾਂ ਉੱਤੇ ਹੋਣ ਵਾਲੇ ਐਗਜ਼ਿਟ ਪੋਲਜ਼ ਦੇ ਨਤੀਜੇ ਪਾਠਕਾਂ ਸਾਹਵੇਂ ਪੇਸ਼ ਕਰਨ ਲਈ ‘ਹਿੰਦੁਸਤਾਨ ਟਾਈਮਜ਼’ ਨੇ ਖ਼ਾਸ ਇੰਤਜ਼ਾਮ ਕੀਤੇ ਹਨ। ਚੋਣ ਕਮਿਸ਼ਨ ਨੇ ਇਹ ਨਤੀਜੇ ਸ਼ਾਮੀਂ 6:30 ਵਜੇ ਤੋਂ ਪਹਿਲਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਜਾਣ ਉੱਤੇ ਪਾਬੰਦੀ ਲਾਈ ਹੋਈ ਸੀ।

 

 

ਜਿਹੜੇ ਕੇਂਦਰੀ ਮੰਤਰੀਆਂ ਦਾ ਵੱਕਾਰ ਇਸ 7ਵੇਂ ਗੇੜ ਦੌਰਾਨ ਦਾਅ ’ਤੇ ਲੱਗਾ ਹੋਇਆ ਸੀ, ਉਨ੍ਹਾਂ ਵਿੱਚ ਰਵੀਸ਼ੰਕਰ ਪ੍ਰਸਾਦ, ਮਨੋਜ ਸਿਨਹਾ, ਹਰਦੀਪ ਪੁਰੀ, ਅਸ਼ਵਨੀ ਚੌਬੇ,, ਹਰਸਿਮਰਤ ਕੌਰ ਬਾਦਲ ਤੇ ਅਨੁਪ੍ਰਿਆ ਪਟੇਲ ਸ਼ਾਮਲ ਸਨ।

 

 

ਉੱਤਰ ਪ੍ਰਦੇਸ਼ ਦੀਆਂ 13 ਸੀਟਾਂ ਉੱਤੇ ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਆਗੂਆਂ ਦਾ ਸਿਆਸੀ ਭਵਿੱਖ ਤੈਅ ਹੋਵੇਗਾ। ਯੂਪੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਮੁਤਾਬਕ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਵਾਲੇ ਹਲਕੇ ਵਾਰਾਨਸੀ ’ਚ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਬਕ ਨਿੱਬੜਿਆ।।

(ਐਗਜ਼ਿਟ ਪੋਲ ਦੇ ਨਤੀਜੇ ਗ਼ਲਤ ਵੀ ਹੋ ਸਕਦੇ ਹਨ।)

 

 

 

ਆਖ਼ਰ ਕੀ ਹੁੰਦਾ ਹੈ ਐਗਜ਼ਿਟ ਪੋਲ?

ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਹੁਣ 23 ਮਈ ਨੂੰ ਆਉਣੇ ਹਨ ਪਰ ਉਸ ਤੋਂ ਪਹਿਲਾਂ ਹੀ ਅੱਜ ਸ਼ਾਮੀਂ ਐਗਜ਼ਿਟ–ਪੋਲ ਦੇ ਨਤੀਜੇ ਆ ਜਾਣਗੇ; ਜਿਸ ਤੋਂ ਦੇਸ਼ ’ਚ ਸਰਕਾਰ ਕਿਹੜੀ ਪਾਰਟੀ ਦੀ ਬਣੇਗੀ, ਉਸ ਦਾ ਕੁਝ ਨਾ ਕੁਝ ਅੰਦਾਜ਼ਾ ਜ਼ਰੂਰ ਹੋ ਜਾਵੇਗਾ।

 

 

ਐਤਕੀਂ ਲੋਕ ਸਭਾ ਦੀ ਚੋਣ ਪ੍ਰਕਿਰਿਆ ਸੱਤ ਲੰਮੇਰੇ ਗੇੜਾਂ ਵਿੱਚ ਚੱਲੀ ਤੇ ਅੱਜ ਸ਼ਾਮੀਂ 6:00 ਵਜੇ ਇਸ ਦਾ ਆਖ਼ਰੀ ਗੇੜ ਖ਼ਤਮ ਹੋ ਰਿਹਾ ਹੈ। ਇਹ ਸਾਰੇ ਗੇੜ ਇੱਕ ਮਹੀਨਾ ਤੋਂ ਵੀ ਵੱਧ ਸਮਾਂ ਚੱਲੇ। ਜਿਵੇਂ ਹੀ ਸ਼ਾਮੀਂ 6 ਵਜੇ ਪੋਲਿੰਗ ਖ਼ਤਮ ਹੋਵੇਗੀ, ਤਿਵੇਂ ਹੀ ਰਾਸ਼ਟਰੀ ਪੱਧਰ ਦੀਆਂ ਕੁਝ ਏਜੰਸੀਆਂ ਤੇ ਟੀਵੀ ਚੈਨਲ ਮਿਲ ਕੇ ਆਪੋ–ਆਪਣੇ ਐਗਜ਼ਿਟ ਪੋਲ ਦੇ ਨਤੀਜੇ ਪੇਸ਼ ਕਰਨਗੇ।

 

 

ਕਿਸੇ ਐਗਜ਼ਿਟ ਪੋਲ ਦੇ ਨਤੀਜੇ ਜ਼ਰੂਰੀ ਨਹੀਂ ਹੁੰਦਾ ਕਿ ਉਹ ਸਹੀ ਹੀ ਨਿੱਕਲਣ। ਦਰਅਸਲ, ਜਦੋਂ ਕੋਈ ਵੋਟਰ ਆਪਣੀ ਵੋਟ ਪਾ ਕੇ ਪੋਲਿੰਗ ਬੂਥ ’ਚੋਂ ਬਾਹਰ ਨਿੱਕਲਦਾ ਹੈ, ਤਦ ਪੱਤਰਕਾਰ ਜਾਂ ਇਨ੍ਹਾਂ ਏਜੰਸੀਆਂ ਤੇ ਟੀਵੀ ਚੈਨਲਾਂ ਦੇ ਨੁਮਾਇੰਦੇ ਉਨ੍ਹਾਂ ਵੋਟਰਾਂ ਤੋਂ ਸੁਆਲ ਪੁੱਛਦੇ ਹਨ ਕਿ ਤੁਸੀਂ ਕਿਸ ਨੂੰ ਵੋਟ ਪਾਈ।

 

 

ਵੋਟਰਾਂ ਦੇ ਉਨ੍ਹਾਂ ਸੁਆਲਾਂ ਦੇ ਜੁਆਬਾਂ ਦੇ ਆਧਾਰ ਉੱਤੇ ਹੀ ਕੁਝ ਅੰਕੜੇ ਤਿਆਰ ਕੀਤੇ ਜਾਂਦੇ ਹਨ; ਜਿਨ੍ਹਾਂ ਨੂੰ ਐਗਜ਼ਿਟ–ਪੋਲ ਆਖਦੇ ਹਨ ਤੇ ਪੰਜਾਬੀ ਵਿੱਚ ਇਸ ਨੂੰ ‘ਚੋਣ ਸਰਵੇਖਣ’ ਵੀ ਆਖਿਆ ਜਾ ਸਕਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜ਼ਰੂਰੀ ਨਹੀਂ ਕਿ ਹਰੇਕ ਵੋਟਰ ਨੇ ਬਾਹਰ ਪੱਤਰਕਾਰ ਜਾਂ ਏਜੰਸੀਆਂ ਦੇ ਨੁਮਾਇੰਦਿਆਂ ਕੋਲ ਆ ਕੇ ਸਹੀ ਬੋਲਿਆ ਹੋਵੇ ਪਰ ਫਿਰ ਵੀ ਉਸ ਨੂੰ ਚੋਣ–ਸਰਵੇਖਣਾਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।

 

 

ਸਾਲ 2014 ਦੌਰਾਨ ਟੂਡੇ ਦੇ ਚਾਣੱਕਿਆ ਦੇ ਐਗਜ਼ਿਟ ਪੋਲ ਨਤੀਜੇ ਬਿਲਕੁਲ ਸਹੀ ਸਿੱਧ ਹੋਏ ਸਨ ਤੇ ਉਸ ਦੀ ਭਵਿੱਖਬਾਣੀ ਮੁਤਾਬਕ ਹੀ ਐੱਨਡੀਏ ਦੀ ਸਰਕਾਰ ਬਣੀ ਸੀ। ਫਿਰ ਵੀ ਇਨ੍ਹਾਂ ਚੋਣ–ਸਰਵੇਖਣਾਂ ਦੇ ਨਤੀਜੇ ਗ਼ਲਤ ਵੀ ਹੋ ਸਕਦੇ ਹਨ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok-sabha-elections-2019-exit-polls-live-for-west-bengal-42-seats