ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਗੂਸਰਾਏ ’ਚ ਕਨ੍ਹਈਆ ਦੇ ਹੱਕ ’ਚ ਲੱਗੇਗਾ ਫਿਲਮੀ ਸਿਤਾਰਿਆਂ ਦਾ ਮੇਲਾ

ਬੇਗੂਸਰਾਏ ’ਚ ਕਨ੍ਹਈਆ ਦੇ ਹੱਕ ’ਚ ਲੱਗੇਗਾ ਫਿਲਮੀ ਸਿਤਾਰਿਆਂ ਦਾ ਮੇਲਾ

ਬੇਗੂਸਰਾਏ ਲੋਕ ਸਭਾ ਸੀਟ ਉਤੇ ਇਸ ਵਾਰ ਪੂਰੇ ਦੇਸ਼ ਦੀ ਨਜ਼ਰ ਹੈ। ਸੂਬੇ ਦੀ ਇਸ ਹਾਈ ਪ੍ਰੋਫਾਈਲ ਸੀਟ ਉਤੇ ਪਹਿਲੀ ਵਾਰ ਫਿਲਮੀ ਸਿਤਾਰਿਆਂ ਦਾ ਮੇਲਾ ਲਗੇਗਾ।  ਨਾਮਜ਼ਦਗੀ ਪੱਤਰਾਂ ਤੋਂ ਲੈ ਕੇ ਚੋਣ ਪ੍ਰਚਾਰ ਤੱਕ ਦੇਸ਼ ਦੇ ਨਾਮੀ ਵੱਡੇ ਆਗੂ– ਅਭਿਨੇਤਾ ਇੱਥੇ ਆਉਣਗੇ।

 

ਖਾਸ ਗੱਲ ਹੈ ਕਿ ਇੱਥੇ ਇਕ ਵਾਸੇ ਜੇਐਨਯੂ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਹਨ, ਦੂਜੇ ਪਾਸੇ ਭਾਜਪਾ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਖੜ੍ਹੇ ਹਨ। ਕਿਸੇ ਉਮੀਦਵਾਰ ਨੇ ਅਜੇ ਤੱਕ ਆਪਣੇ ਕਾਗਜ਼ ਦਾਖਲ ਨਹੀਂ ਕੀਤੇ। ਪ੍ਰੰਤੂ ਕਈ ਫਿਲਮੀ ਸਿਤਾਰਿਆਂ ਨੇ ਇੱਥੇ ਆਉਣ ਅਤੇ ਕਨ੍ਹਈਆ ਦੇ ਪੱਖ ਵਿਚ ਪ੍ਰਚਾਰ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਨਾਲ ਲੋਕਾਂ ਦੀ ਉਤਸੁਕਤਾ ਵਧਣ ਲੱਗੀ ਹੈ।

 

ਭਾਕਪਾ ਤੋਂ ਮਿਲੀ ਜਾਣਕਾਰੀ ਅਨੁਸਾਰ ਕਨ੍ਹੱਈਆ 9 ਅਪ੍ਰੈਲ ਨੂੰ ਆਪਣੇ ਕਾਗਜ਼ ਦਾਖਲ ਕਰਨਗੇ। ਇਸ ਦੌਰਾਨ ਬਾਲੀਬੁਡ ਦੀ ਅਭਿਨੇਤਰੀ ਸਵਰਾ ਭਾਸਕਰ ਤੇ ਉਨ੍ਹਾਂ ਦੀ ਟੀਮ ਨਾਲ ਰਹੇਗੀ। ਉਨ੍ਹਾਂ ਨਾਲ ਗੁਲਮੇਹਰ ਕੌਰ, ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਣੀ, ਪਾਟੀਦਾਰ ਆਗੂ ਹਰਦਿਕ ਪਟੇਲ ਆਦਿ ਆਗੂ ਵੀ ਹਾਜ਼ਰ ਰਹਿਣਗੇ। ਚਰਚਿਤ ਸਮਾਜਿਕ ਵਰਕਰ ਤੇ ਨਰਮਦਾ ਬਚਾਓ ਅੰਦੋਲਨ ਦੀ ਮੇਧਾ ਪਾਟੇਕਰ ਵੀ ਮੌਕੇ ਉਤੇ ਹਾਜ਼ਰ ਰਹੇਗੀ।

 

ਨਾਮਜ਼ਦਗੀ ਪੱਤਰ ਦੇ ਬਾਅਦ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਉਘੀਆਂ ਫਿਲਮੀ ਹਸਤੀਆਂ ਦਾ ਬੇਗੂਸਰਾਏ ਵਿਚ ਕਨ੍ਹਈਆ ਦੇ ਪੱਖ ਵਿਚ ਚੋਣ ਪ੍ਰਚਾਰ ਲਈ ਆਉਣਾ ਸ਼ੁਰੂ ਹੋ ਜਾਵੇਗਾ। ਦੱਖਣੀ ਭਾਰਤ ਦੇ ਪ੍ਰਸਿੱਧ ਅਭਿਨੇਤਾ ਪ੍ਰਕਾਸ਼ ਰਾਜ, ਅਭਿਨੇਤਰੀ ਸ਼ਬਾਨਾ ਆਜਮੀ, ਲੇਖਕ ਜਾਵੇਦ ਅਖਤਰ, ਨਿਦੇਸ਼ ਇਮੀਤਜਾਏ ਅਲੀ, ਟੀਵੀ ਅਦਾਕਾਰਾ ਸੋਨਲ ਝਾਅ ਆਦਿ ਦਰਜਨਾਂ ਕਲਾਕਾਰਾਂ ਨੇ ਆਉਣ ਦੀ ਸਹਿਮਤੀ ਦਿੱਤੀ ਹੈ।

 

ਨਾਮਜਦਗੀ ਦੇ ਪਹਿਲਾਂ ਹੀ ਕਲਾਕਾਰਾਂ ਵਿਚ ਚੋਣ ਪ੍ਰਚਾਰ ਦੀ ਹੋੜ ਮਚੀ ਹੈ। ਹੁਣ ਭਾਕਪਾ ਦੀ ਜ਼ਿਲ੍ਹਾ ਇਕਾਈ ਅਤੇ ਕਨੱਈਆ ਦੇ ਸਹਿਯੋਗੀਆਂ ਦੀਆਂ ਪ੍ਰੇਸ਼ਾਨੀ ਹੈ ਕਿ ਉਹ ਕਿਵੇਂ ਇਨ੍ਹਾਂ ਫਿਲਮੀ ਟੋਲੀਆਂ ਨੂੰ ਸੰਭਾਲਿਆ ਜਾਵੇ ਅਤੇ ਕਿਸ ਤਰ੍ਹਾਂ ਉਨ੍ਹਾਂ ਦੀ ਵਰਤੋਂ ਕੀਤੀ ਜਾਵੇ। ਪਾਰਟੀ ਸ਼ਹਿਰ ਵਿਚ ਉਨ੍ਹਾਂ ਦੇ ਰੋਡ ਸ਼ੋਅ ਅਤੇ ਨੁਕੜ ਸਭਾਵਾਂ ਉਤੇ ਵਿਚਾਰ ਕਰ ਰਹੀ ਹੈ। ਕਨੱਈਆ ਸਮਰਥਕਾਂ ਦਾ ਮੰਨਣਾ ਹੈ ਕਿ ਫਿਲਮੀ ਸਿਤਾਰਿਆਂ ਦੇ ਆਉਣ ਨਾਲ ਐਨੀ ਭੀੜ ਹੋ ਜਾਵੇਗੀ ਕਿ ਉਸ ਨੂੰ ਸਭਾਲਣਾ ਮੁਸ਼ਕਲ ਹੋ ਜਾਵੇਗਾ।

 

ਅਦਾਕਾਰ ਅਤੇ ਅਦਾਕਾਰਾਂ ਤੋਂ ਇਲਾਵਾ ਕਈ ਖੱਬੇ ਪੱਖੇ, ਪ੍ਰਗਤੀਸ਼ੀਲ ਵਿਚਾਰਕ, ਦਾਰਸ਼ਨਿਕ ਤੋਂ ਲੈ ਕੇ ਸਮਾਜਿਕ ਵਰਕਰ ਆਉਣ ਨੂੰ ਉਤਸੁਕ ਹਨ। ਖਾਸ ਗੱਲ ਇਹ ਹੈ ਕਿ ਕਰੀਏਟਿਵ ਕੰਮਾਂ ਨਾਲ ਜੁੜੀਆਂ ਹਸਤੀਆਂ ਖੁਦ ਸਫੁਰਤ ਤਰੀਕੇ ਨਾਲ ਖੁਦ ਕਨ੍ਹੱਈਆ ਦੇ ਪੱਖ ਵਿਚ ਆਉਣ ਨੂੰ ਲੈ ਕੇ ਉਤਸ਼ਾਹਤ ਹਨ। ਕਨੱਈਆ ਦੇ ਚੋਣ ਮੁਹਿੰਮ ਨਾਲ ਜੁੜੀ ਨਿਵੇਦਿਤਾ ਝਾਅ ਮੁਤਾਬਕ ਪ੍ਰਮੁੱਖ ਫਿਲਮ ਹਸਤੀਆਂ ਨੂੰ ਲੈ ਕੇ ਇਕੱਠੇ ਹੀ ਕਿਸੇ ਰੈਲੀ ਦੇ ਆਯੋਜਨ ਉਤੇ ਵੀ ਚਰਚਾ ਚਲ ਰਹੀ ਹੈ। ਉਨ੍ਹਾਂ ਤੋਂ ਅਜੇ ਕੋਈ ਨਿਸ਼ਚਿਤ ਮਿਤੀ ਨਹੀਂ ਲਈ ਗਈ ਪਰ ਐਨਾ ਤੈਅ ਹੈ ਕਿ ਚੋਣ ਪ੍ਰਚਾਰ ਵਿਚ ਕਈ ਹਸਤੀਆਂ ਸ਼ਾਮਲ ਹੋਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Film stars will be seen in support of Kanhaiya kumar in Begusarai