ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਵਾਰਾਨਸੀ ’ਚ ਮੋਦੀ ਸਾਹਮਣੇ ਬਚੇ 25 ਉਮੀਦਵਾਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਾਰਾਨਸੀ ਦੀ ਸੰਸਦੀ ਸੀਟ ’ਤੇ ਪੀਐਮ ਨਰਿੰਦਰ ਮੋਦੀ ਸਮੇਤ 26 ਉਮੀਦਵਾਰ ਮੈਦਾਨ ਚ ਹਨ। ਇਨ੍ਹਾਂ ਚੋਂ ਮੋਦੀ ਖਿਲਾਫ 25 ਉਮੀਦਵਾਰ ਮੈਦਾਨ ਚ ਹਨ ਜਦਕਿ ਆਖਰੀ ਖੁੱਦ ਪੀਐਮ ਮੋਦੀ ਉਮੀਦਵਾਰ ਹਨ। ਨਾਮਜ਼ਦਗੀ ਵਾਪਸੀ ਦੌਰਾਨ ਵੀਰਵਾਰ ਨੂੰ 5 ਉਮੀਦਵਾਰਾਂ ਨੇ ਆਪਣੇ ਨਾਂ ਵਾਪਸ ਲੈ ਲਏ।

 

ਨਾਮਜ਼ਦਗੀ ਵਾਪਸ ਲੈਣ ਵਾਲੇ ਇਨ੍ਹਾਂ 5 ਵਿਚੋਂ ਆਜ਼ਾਦ ਉਮੀਦਵਾਰ ਵਜੋਂ ਰਾਜਿੰਦਰ ਗਾਂਧੀ, ਰਾਜਕੁਮਾਰ ਸੋਨੀ, ਕਾਂਸ਼ੀਰਾਮ ਬਹੁਜਨ ਦਲ ਤੋਂ ਸੰਜੇ ਵਿਸ਼ਵਕਰਮਾ, ਜਨਸੰਘਰਸ਼ ਵਿਰਾਟ ਪਾਰਟੀ ਤੋਂ ਅਰਜੁਨ ਰਾਮ ਸ਼ੰਕਰ, ਜਨਤਾ ਪਾਰਟੀ ਤੋਂ ਉਮੀਦਵਾਰ ਸ਼ਾਮ ਲੰਦਨ ਸ਼ਾਮਲ ਹਨ। ਵਾਰਾਨਸੀ ਚ ਆਖਰੀ ਗੇਂੜ ਚ 19 ਮਈ ਨੂੰ ਵੋਟਾਂ ਪੈਣਗੀਆਂ।

 

ਹੁਣ ਜਿਹੜੇ ਉਮੀਦਵਾਰ ਮੈਦਾਨ ਚ ਹਨ ਉਨ੍ਹਾਂ ਚ ਪੀਐਮ ਮੋਦੀ ਤੋਂ ਇਲਾਵਾ ਕਾਂਗਰਸ ਤੋਂ ਅਜੇ ਰਾਮ, ਸਪਾ ਤੋਂ ਸ਼ਾਲਨੀ ਯਾਦਵ, ਜਨਹਿਤ ਭਾਰਤ ਪਾਰਟੀ ਤੋਂ ਹਾਕੀ ਖਿਡਾਰੀ ਤੇ ਪਦਮਸ਼੍ਰੀ ਮੁਹੰਮਦ ਸ਼ਾਹਿਦ ਦੀ ਬੇਟੀ ਹੀਨਾ ਸ਼ਾਹਿਦ, ਤੇਲੰਗਾਨਾ, ਦੇ ਹਲਦੀ ਕਿਸਾਨ ਤੇ ਆਜ਼ਾਦ ਉਮੀਦਵਾਰ ਇਤਾਰੀ ਸੁਨੰਮ, ਆਜ਼ਾਦ ਉਮੀਦਵਾਰ ਅਤੀਕ ਅਹਿਮਦ, ਸੁਹੇਲਦੇਵ ਭਾਰਤੀ ਸਮਾਜ ਪਾਰਟੀ ਤੋਂ ਸੁਰਿੰਦਰ ਸਮੇਤ 26 ਉਮੀਦਵਾਰ ਹਨ।

 

ਦੱਸਣਯੋਗ ਹੈ ਕਿ ਵਾਰਾਨਸੀ ਸੰਸਦੀ ਖੇਤਰ ਤੋਂ 72 ਉਮੀਦਵਾਰਾਂ ਦੇ ਪਰਚੇ ਗੈਰ ਕਾਨੂੰਨੀ ਐਲਾਨ ਦਿੱਤੇ ਗਏ ਸਨ ਜਦਕਿ 31 ਪਰਚਿਆਂ ਚੋ 5 ਉਮੀਦਵਾਰਾਂ ਨੇ ਨਾਂ ਵਾਪਸ ਲੈ ਲਿਆ ਹੈ। ਕੁਲ 102 ਉਮੀਦਵਾਰਾਂ ਨੇ 119 ਨਾਮਜ਼ਦਗੀ ਪੱਤਰ ਭਰੇ ਸਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Five names withdrawn in Varanasi now 25 candidates in front of Modi