ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: 6ਵੇਂ ਗੇੜ ਦਾ ਪ੍ਰਚਾਰ ਬੰਦ, 7 ਸੂਬਿਆਂ ਦੀਆਂ 59 ਸੀਟਾਂ 'ਤੇ 12 ਮਈ ਨੂੰ ਵੋਟਾਂ 

ਲੋਕ ਸਭਾ ਚੋਣਾਂ ਦੇ 6ਵੇਂ ਗੇੜ ਦੀ ਚੋਣ 12 ਮਈ 2019 ਨੂੰ ਹੋਵੇਗੀ। ਇਸ ਗੇੜ ਵਿੱਚ 7 ਸੂਬਿਆਂ ਦੀਆਂ 59 ਸੀਟਾਂ ਉੱਤੇ ਵੋਟ ਪੈਣਗੀਆਂ। 10.16 ਕਰੋੜ ਵੋਟਰ ਕੁਲ 979 ਉਮੀਦਵਾਰਾਂ  ਦੀ ਕਿਸਮਤ ਦਾ ਫ਼ੈਸਲਾ ਕਰਨਗੇ। 6ਵੇਂ ਗੇੜ ਲਈ ਪ੍ਰਚਾਰ ਅੱਜ ਸ਼ਾਮ 5 ਵਜੇ ਤੋਂ ਬਾਅਦ ਬੰਦ ਹੋ ਗਿਆ। 


ਦੱਸਣਯੋਗ ਹੈ ਕਿ 6ਵੇਂ ਗੇੜ ਵਿੱਚ ਤ੍ਰਿਪੁਰਾ ਪੱਛਮ ਲਈ ਮੁੜ ਵੋਟਿੰਗ ਹੋਵੇਗੀ। ਤ੍ਰਿਪੁਰਾ ਦੇ 29 ਵਿਧਾਨ ਸਭਾ ਹਲਕਿਆਂ ਵਿੱਚ 168 ਪੋਲਿੰਗ ਕੇਂਦਰਾਂ ਉੱਤੇ 11 ਅਪ੍ਰੈਲ ਨੂੰ ਵੋਟਿੰਗ ਹੋਈ ਸੀ।  ਇਹ ਵੋਟਿੰਗ ਰੱਦ ਕਰ ਕੇ ਮੁੜ ਵੋਟ ਪਾਏ ਜਾਣਗੇ। 

 

ਐਤਵਾਰ 12 ਮਈ ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ, ਹਰਿਆਣਾ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਵੋਟਾਂ ਪੈਣਗੀਆਂ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ਉੱਤੇ, ਐਮਪੀ ਵਿੱਚ 8, ਹਰਿਆਣੇ ਦੀਆਂ 10, ਦਿੱਲੀ ਦੀਆਂ 7 ਸੀਟਾਂ, ਝਾਰਖੰਡ ਦੀਆਂ 4 ਸੀਟਾਂ ਅਤੇ ਪੱਛਮੀ ਬੰਗਾਲ ਦੀਆਂ 8 ਸੀਟਾਂ ਉੱਤੇ ਵੋਟਰ ਆਪਣਾ ਨੁਮਾਇੰਦਾ ਚੁਣਨਗੇ। 


6ਵੇਂ ਗੇੜ ਦੀਆਂ ਚੋਣਾਂ
6ਵੇਂ ਗੇੜ ਵਿਚ ਵੋਟਿੰਗ ਲਈ 1.13 ਲੱਖ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਇਸ ਗੇੜ ਵਿਚ ਜਿੱਥੇ ਕੁਲ ਵੋਟਰ 10.16 ਕਰੋੜ ਹਨ, ਉਥੇ ਮਰਦ ਵੋਟਰਾਂ ਦੀ ਗਿਣਤੀ 5.42 ਕਰੋੜ ਹੈ, ਔਰਤ ਵੋਟਰਾਂ ਦੀ ਗਿਣਤੀ 4.74 ਕਰੋੜ ਹੈ ਅਤੇ 3307 ਤੀਜੇ ਲਿੰਗ ਦੇ ਵੋਟਰ ਹਨ।

 

ਇਸ ਗੇੜ ਵਿਚ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਦੀ ਗਿਣਤੀ 979 ਹੈ ਜਿਸ ਵਿਚ ਸਭ ਤੋਂ ਵੱਧ ਆਜ਼ਾਦ 769 ਹਨ। ਪਾਰਟੀਆਂ ਦੀ ਗੱਲ ਕਰੀਏ ਤਾਂ ਭਾਜਪਾ ਨੇ ਸੱਤਾਧਾਰੀ ਦਲ ਬੀਜੇਪੀ ਦੇ 54 ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਹੈ ਜਦਕਿ ਦੂਜੀ ਬਸਪਾ ਹੈ ਜਿਸ ਨੇ 49 ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ। 

 

ਇਨ੍ਹਾਂ ਤੋਂ ਇਲਾਵਾ ਕਾਂਗਰਸ ਦੇ 46, ਸ਼ਿਵਸੈਨਾ ਦੇ 16, ਆਪ ਦੇ 12,  ਤ੍ਰਿਣਮੂਲ ਦੇ 10, ਆਈਐਨਐਲਡੀ ਦੇ 10,  ਸੀਪੀਐਮ 7 ਅਤੇ 6 ਸੀਪੀਐਮ ਦੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 in 6th phase voting 7 states 59 seats will go for polls on 12 may 2019