ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਉਸ ਲਈ ਖੜ੍ਹੀ ਹਾਂ ਜਿਸ ਨੂੰ ਬਚਪਨ ਤੋਂ ਜਾਣਦੀ ਹਾਂ : ਪ੍ਰਿਅੰਕਾ ਗਾਂਧੀ

ਮੈਂ ਉਸ ਲਈ ਖੜ੍ਹੀ ਹਾਂ ਜਿਸ ਨੂੰ ਬਚਪਨ ਤੋਂ ਜਾਣਦੀ ਹਾਂ : ਪ੍ਰਿਅੰਕਾ ਗਾਂਧੀ

ਪ੍ਰਿਅੰਕਾ ਗਾਂਧੀ ਵਾਡਰਾ ਨੇ ਆਪਣੇ ਕੇਰਲ ਦੇ ਵਾਏਨਾਡ ਲੋਕ ਸਪਾ ਸੀਟ ਤੋਂ ਉਮੀਦਵਾਰ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪੱਖ ਵਿਚ ਸ਼ਨੀਵਾਰ ਨੂੰ ਚੋਣ ਪ੍ਰਚਾਰ ਕਰਦੇ ਹੋਏ ਉਥੋਂ ਦੀ ਜਨਤਾ ਨੂੰ ਵੋਟ ਦੀ ਅਪੀਲ ਕੀਤੀ। ਪ੍ਰਿਅੰਕਾ ਨੇ ਕਿਹਾ ਕਿ ਅੱਜ ਉਹ ਉਸ ਵਿਅਕਤੀ ਲਈ ਇਥੇ ਖੜ੍ਹੀ ਹੈ ਜਿਸ ਨੂੰ ਉਹ ਪੈਦਾ ਹੋਣ ਦੇ ਤਿਨ ਤੋਂ ਜਾਣਦੀ ਹੈ।

 

ਉਨ੍ਹਾਂ ਕਿਹਾ ਕਿ ਮੈਂ ਇੱਥੇ ਉਸ ਵਿਅਕਤੀ ਲਈ ਖੜ੍ਹੀ ਹਾਂ ਜਿਸ ਨੂੰ ਪੈਦਾ ਹੋਣ ਦੇ ਤਿਨ ਤੋਂ ਜਾਣਦੀ ਹਾਂ। ਉਹ ਇਸ ਚੋਣ ਵਿਚ ਤੁਹਾਡੇ ਉਮੀਦਵਾਰ ਹੋਣਗੇ ਅਤੇ ਜਿਸਨੇ ਪਿਛਲੇ 10 ਸਾਲਾਂ ਦੌਰਾਨ ਆਪਣੇ ਵਿਰੋਧੀਆਂ ਦੇ ਵਿਅਕਤੀਗਤ ਹਮਲਿਆਂ ਨੂੰ ਝੱਲਿਆ ਹੈ। ਉਨ੍ਹਾਂ ਅਜਿਹਾ ਪਾਤਰ ਬਣਾ ਦਿੱਤਾ ਹੈ ਜੋ ਸੱਚਾਈ ਤੋਂ ਕਾਫੀ ਦੂਰ ਹੈ।

 

ਵਿਰੋਧੀਆਂ ਨੂੰ ਨਿਸ਼ਾਨਾ ਬਣਾਉਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਉਹ ਅਜਿਹਾ ਮੰਨਣ ਲੱਗੇ ਹਨ ਕਿ ਸ਼ਕਤੀ ਉਨ੍ਹਾਂ ਅੰਦਰ ਹੈ ਲੋਕਾਂ ਵਿਚ ਨਹੀਂ ਹੈ। ਇਸਦਾ ਪਹਿਲਾ ਸੰਕੇਤ ਇਸ ਤੋਂ ਮਿਲਦਾ ਹੈ ਕਿ ਚੋਣ ਦੌਰਾਨ ਵਾਅਦਾ ਕੀਤੇ ਗਏ 15 ਲੱਖ ਰੁਪਏ ਸਿਰਫ ਜੁਮਲਾ ਬਣਕੇ ਰਹਿ ਗਿਆ।

 

ਕੇਰਲ ਦੇ ਵਾਏਨਡਾ ਵਿਚ ਪ੍ਰਿਅੰਕਾ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਇਕ ਸਰਕਾਰ ਸੱਤਾ ਵਿਚ ਵੱਡੇ ਜਨਾਦੇਸ਼ ਨਾਲ ਆਂਈ। ਲੋਕਾਂ ਨੇ ਬੜੀਆਂ ਉਮੀਦਾਂ ਨਾਲ ਭਾਜਪਾ ਦੀ ਸਰਕਾਰ ਵਿਚ ਆਪਣਾ ਵਿਸ਼ਵਾਸ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ ਵੋਟਾ ਦਿੱਤੀਆਂ।  ਪ੍ਰੰਤੂ ਉਸ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਲੋਕਾਂ ਦੇ ਵਿਸ਼ਵਾਸ ਨਾਲ ਧੋਖਾ ਕਰਨਾ ਸ਼ੁਰੂ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 In Waynad Priyanka Gandhi says I am standing here for a person who I know from his birth