ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਪਨਾ ਚੌਧਰੀ ਨੇ ਕਾਸ਼ੀ ਪੁੱਜ ਕੇ ਮੋਦੀ ਸਰਕਾਰ ਲਈ ਕੀਤੀ ਅਰਦਾਸ

ਹਰਿਆਣਾ ਦੀ ਸਨਸਨੀ ਸਪਨਾ ਚੌਧਰੀ ਵੀਰਵਾਰ ਨੂੰ ਅਚਾਨਕ ਕਾਸ਼ੀ ਪੁੱਜੀ ਅਤੇ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਕੇ ਮੁੜ ਮੋਦੀ ਸਰਕਾਰ ਲਈ ਅਰਦਾਸ ਕੀਤੀ।

 

ਸਪਨਾ ਨੇ ਕਿਹਾ ਕਿ ਬਾਬਾ ਵਿਸ਼ਵਨਾਥ ਨੂੰ ਕਾਮਨਾ ਕੀਤੀ ਕਿ ਮੁੜ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ। ਭਾਜਪਾ ਪੂਰਨ ਬਹੁਮਤ ਨਾਲ ਸੱਤਾ ਵਿੱਚ ਆਵੇ।

 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਨੀਤੀ ਵਿੱਚ ਆਉਣ ਦੇ ਸਵਾਲ ਉੱਤੇ ਕਿਹਾ ਕਿ ਅਜੇ ਇਸ ਦਿਸ਼ਾ ਵਿੱਚ ਕੋਈ ਪਲਾਨਿੰਗ ਨਹੀਂ ਹੈ।

 

ਭਾਜਪਾ ਵੱਲੋਂ ਚੋਣ ਵਿੱਚ ਕੈਂਪੇਨਿੰਗ ਦੀ ਜ਼ਿੰਮੇਵਾਰੀ ਮਿਲੀ ਸੀ ਜਿਸ ਨੁੂੰ ਮੈਂ ਨਿਭਾਇਆ। ਹਾਂ, ਅੱਗੇ ਕਦੇ ਰਾਜਨੀਤੀ ਵਿੱਚ ਆਉਣਾ ਹੋਵੇਗਾ ਤਾਂ ਉਹ ਭਾਜਪਾ ਨਾਲ ਹੀ ਆਵਾਂਗੀ।

 

ਭਾਜਪਾ ਵੱਲੋਂ ਕਲਾਕਾਰਾਂ ਨੂੰ ਟਿਕਟ ਦੇਣ ਤੇ ਉਨ੍ਹਾਂ ਰਾਹੀਂ ਪ੍ਰਚਾਰ ਕਰਵਾਉਣ ਉੱਤੇ ਵਿਰੋਧੀਆਂ ਦੀ ਟਿਪਣੀ ਬਾਰੇ ਕਿਹਾ ਕਿ ਉਨ੍ਹਾਂ ਦੀ ਸੋਚ ਠੀਕ ਨਹੀਂ ਹੈ। ਇੱਕ ਕਲਾਕਾਰ ਜਨਤਾ ਨੂੰ ਦੋ ਤਰ੍ਹਾਂ ਨਾਲ ਸਮਝਦਾ ਹੈ। ਇੱਕ ਕਲਾਕਾਰ ਦੀ ਨਜ਼ਰ ਨਾਲ ਅਤੇ ਇੱਕ ਇਨਸਾਨ ਦੀ ਨਜ਼ਰ ਨਾਲ। ਕਲਾਕਾਰ ਜਨਤਾ ਦਾ ਪ੍ਰਤੀਨਿਧੀ ਬਣਦਾ ਹੈ ਤਾਂ ਉਹ ਉਨ੍ਹਾਂ ਦੇ ਲਈ ਕੰਮ ਵੀ ਕਰੇਗਾ। ਮਨੋਜ ਤਿਵਾਰੀ ਨੇ ਦਿੱਲੀ ਵਿੱਚ ਕੀ ਤਰ੍ਹਾਂ ਦੇ ਕੰਮ ਕਰਵਾਏ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Kashi reached Dream Choudhury again praying for Baba Vishwanath to Modi Government