ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਭਾਜਪਾ ਸਰਕਾਰ (BJP Government) 'ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੇਂਦਰੀ ਬਲਾਂ ਦੀ ਵਰਤੋਂ' ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਭਾਜਪਾ ਅਤੇ ਆਰ.ਐਸ.ਐਸ.ਦੇ ਕਾਰਕੁੰਨ ਚੋਣ ਕਰਵਾਉਣ ਲਈ ਬਲਾਂ ਦੀ ਵਰਦੀ ਪਹਿਨ ਕੇ ਸੂਬੇ ਵਿੱਚ ਦਾਖ਼ਲ ਹੋ ਰਹੇ ਹਨ।
ਬੈਨਰਜੀ ਨੇ ਇਥੇ ਦੱਖਣੀ ਪਰਗਨਾ ਜ਼ਿਲ੍ਹੇ ਦੇ ਬਸੰਤੀ ਇਲਾਕੇ 'ਚ ਇਕ ਰੈਲੀ 'ਚ ਕਿਹਾ, 'ਮੈਂ ਕੇਂਦਰੀ ਬਲਾਂ ਦੀ ਬੇਇੱਜ਼ਤੀ ਨਹੀਂ ਕਰ ਰਹੀ ਪਰ ਉਨ੍ਹਾਂ ਨੂੰ ਵੋਟਰਾਂ ਨੂੰ ਪ੍ਰਭਾਵਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਪੱਛਮੀ ਬੰਗਾਲ ਵਿਚ ਕੇਂਦਰੀ ਬਲਾਂ ਦੀ ਨਿਯੁਕਤੀ ਕਰਨ ਦੇ ਨਾਂ 'ਤੇ ਭਾਜਪਾ ਜਬਰਨ ਆਰ.ਐਸ.ਐਸ. ਅਤੇ ਭਾਜਪਾ ਵਰਕਰਾਂ ਨੂੰ ਜ਼ਬਰਦਸਤੀ ਭੇਜ ਰਹੀ ਹੈ।
ਭਾਸ਼ਾ ਅਨੁਸਾਰ, ਉਨ੍ਹਾਂ ਕਿਹਾ, 'ਮੈਨੂੰ ਸ਼ੱਕ ਹੈ ਕਿ ਆਰ.ਐਸ.ਐਸ. ਵਰਕਰ ਵਰਦੀ 'ਚ ਪੱਛਮੀ ਬੰਗਾਲ ਭੇਜੇ ਜਾ ਰਹੇ ਹਨ।' ਇਸ ਦੇ ਨਾਲ ਹੀ, ਬੈਨਰਜੀ ਨੇ ਕਿਹਾ ਕਿ ਘਾਟਲ ਚੋਣ ਖੇਤਰ ਵਿੱਚ ਭਾਜਪਾ ਉਮੀਦਵਾਰ ਭਾਰਤੀ ਘੋਸ਼ ਦੀ ਸੁਰੱਖਿਆ ਦਾ ਜਿੰਮਾ ਸਾਂਭ ਰਹੇ ਕੇਂਦਰੀ ਬਲਾਂ ਦੇ ਅਧਿਕਾਰੀਆਂ ਦੀ ਗੋਲੀਬਾਰੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਵਰਕਰ ਜ਼ਖ਼ਮੀ ਹੋ ਗਿਆ ਸੀ।
ਵੋਟਿੰਗ ਦੇ ਮਾਮਲੇ ਚ ਦਿੱਲੀ ਪਿੱਛੇ, 8 ਘੰਟਿਆਂ ਵਿੱਚ ਸਭ ਤੋਂ ਘੱਟ ਵੋਟਿੰਗ ਵਾਲੇ ਸੂਬਿਆਂ ਚ ਸ਼ਾਮਲ