ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ-ਭਾਜਪਾ, ਗੱਠਜੋੜ ਵਿਰੁੱਧ ਇੱਕ ਹੋ ਕੇ ਲੜ ਰਹੇ ਨੇ ਚੋਣ:  ਮਾਇਆਵਤੀ

ਕਾਂਗਰਸ-ਭਾਜਪਾ, ਗੱਠਜੋੜ ਵਿਰੁੱਧ ਇੱਕ ਹੋ ਕੇ ਲੜ ਰਹੇ ਨੇ ਚੋਣ:  ਮਾਇਆਵਤੀ

ਬਹੁਜਨ ਸਮਾਜ ਪਾਰਟੀ (BSP) ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਕਾਂਗਰਸ ਪਾਰਟੀ ਉੱਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਅੰਦਰ ਹੀ ਅੰਦਰ ਸਾਡੇ ਗੱਠਜੋੜ ਵਿਰੁੱਧ ਇੱਕ ਹੋ ਕੇ ਆਪਸ ਵਿੱਚ ਮਿਲ ਕੇ ਸੂਬੇ ਵਿੱਚ ਚੋਣ ਲੜ ਰਹੇ ਹਨ।

 

ਮਾਇਆਵਤੀ ਨੇ ਵੀਰਵਾਰ ਨੂੰ ਇਥੇ ਕਿਹਾ ਕਿ ਬਸਪਾ ਦਾ ਜਨਮ ਬਾਬਾ ਸਾਬ੍ਹ ਭੀਮਰਾਵ ਅੰਬੇਦਕਰ ਦੇ ਜਨਮ ਦਿਨ ਉੱਤੇ ਉਨ੍ਹਾਂ ਦੇ ਅਧੂਰੇ ਪਏ ਕੰਮਾਂ ਨੂੰ ਮੰਜਲ ਤੱਕ ਪਹੁੰਚਾਉਣ ਲਈ ਕੀਤਾ ਗਿਆ ਹੈ ਅਤੇ ਭਾਜਪਾ ਵੀ ਕਾਂਗਰਸ ਪਾਰਟੀ ਦੀ ਤਰ੍ਹਾਂ ਨਕਲੀ ਅੰਬੇਦਕਰਵਾਦੀ ਬਣਨ ਦੀ ਕੋਸ਼ਿਸ਼ ਨਾ ਕਰੇ, ਅਜਿਹੀ ਮੇਰੀ ਉਨ੍ਹਾਂ ਨੂੰ ਸਲਾਹ ਵੀ ਹੈ।

 

ਉਨ੍ਹਾਂ ਕਿਹਾ ਕਿ ਹੁਣ ਤਾਂ ਕਾਂਗਰਸ ਪਾਰਟੀ ਵੀ ਸਪਾ-ਬਸਪਾ ਗੱਠਜੋੜ  ਬਾਰੇ  ਭਾਜਪਾ ਦੀ ਤਰ੍ਹਾਂ  ਗ਼ਲਤ ਬਿਆਨਬਾਜੀ ਕਰਨ ਲੱਗ ਪਈ ਹੈ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਦੋਵੇਂ ਪਾਰਟੀਆਂ ਅੰਦਰੋ ਅੰਦਰ ਸਾਡੇ ਗੱਠਜੋੜ ਵਿਰੁੱਧ ਇੱਕ ਹੋ ਕੋ ਆਪਸ ਵਿੱਚ ਮਿਲ ਕੇ ਇਥੇ ਉੱਤਰ ਪ੍ਰਦੇਸ਼ ਵਿੱਚ ਚੋਣ ਲੜ ਰਹੇ ਹਨ।

 

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਲੋਕ ਹੁਣ ਇਹ ਕਹਿੰਦੇ ਘੁੰਮ ਰਹੇ ਹਨ ਭਾਵੇਂ ਭਾਜਪਾ ਦੇ ਉਮੀਦਵਾਰ ਚੋਣ ਜਿੱਤ ਜਾਣ ਪਰ ਸਪਾ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਇਥੇ ਚੋਣ ਨਹੀਂ ਜਿੱਤਣੇ ਚਾਹੀਦੀ। ਇਹ ਪ੍ਰਚਾਰ ਕਾਂਗਰਸ ਦੇ ਨੇਤਾ ਅਤੇ ਕਾਰਕੁੰਨ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok sabha elections 2019 mayawati attacks congress bjp