ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਟਵੀਟ ਕਰਕੇ ਭਾਜਪਾ, ਯੋਗੀ ਆਦਿਤਿਆਨਾਥ ਅਤੇ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਇਆ। ਮਾਇਆਵਤੀ ਨੇ ਪੁੱਛਿਆ ਕਿ ਚੋਣ ਕਮਿਸ਼ਨ ਯੂਪੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਉਤੇ ਮੇਹਰਬਾਨ ਕਿਉਂ ਹੈ?
ਮਾਇਆਵਤੀ ਨੇ ਟਵੀਟ ਕੀਤਾ ਕਿ ਚੋਣ ਕਮਿਸ਼ਨ ਦੀ ਪਾਬੰਦੀ ਦਾ ਖੁੱਲ੍ਹੀ ਉਲੰਘਣਾ ਕਰਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਸ਼ਹਿਰ–ਸ਼ਹਿਰ ਤੇ ਮੰਦਰਾਂ ਵਿਚ ਜਾ ਕੇ ਤੇ ਦਲਿਤਾਂ ਦੇ ਘਰ ਬਾਹਰ ਦਾ ਖਾਣਾ ਖਾਣ ਆਦਿ ਦਾ ਡਰਾਮਾ ਕਰਕੇ ਅਤੇ ਉਸਨੂੰ ਮੀਡੀਆ ਵਿਚ ਪ੍ਰਚਾਰਿਤ/ਪ੍ਰਸਾਰਿਤ ਕਰਵਾਕੇ ਚੁਣਾਵੀਂ ਲਾਭ ਲੈਣ ਦਾ ਗਲਤ ਯਤਨ ਲਗਾਤਾਰ ਕਰ ਰਹੇ ਹਨ ਕਿੰਤੂ ਕਮਿਸ਼ਨ ਉਨ੍ਹਾਂ ਪ੍ਰਤੀ ਮੇਹਰਬਾਨ ਹੈ, ਕਿਉਂ?
ਉਨ੍ਹਾਂ ਲਿਖਿਆ ਕਿ ਅੱਜ ਦੂਜੇ ਪੜਾਅ ਦੀਆਂ ਵੋਟਾਂ ਹਨ ਅਤੇ ਭਾਜਪਾ ਤੇ ਸੀਐਮ ਉਸੇ ਤਰ੍ਹਾਂ ਨਾਲ ਨਰਵਸ ਤੇ ਘਬਰਾਏ ਲਗਦੇ ਹਨ ਜਿਵੇਂ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹਾਰ ਦੇ ਡਰ ਤੋਂ ਕਾਂਗਰਸ ਪ੍ਰੇਸ਼ਾਨ ਤੇ ਦੁੱਖੀ ਸੀ। ਇਸਦਾ ਅਸਲੀ ਕਾਰਨ ਸਰਵਸਮਾਜ ਦੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਨਾਲ–ਨਾਲ ਇਨ੍ਹਾਂ ਦੀ ਦਲਿਤ, ਪਿਛੜਾ ਤੇ ਮੁਸਲਿਮ ਵਿਰੋਧੀ ਸੰਕੀਰਣ ਸੋਚ ਤੇ ਕਰਮ ਹੈ।
ਮਾਇਆਵਤੀ ਨੇ ਲਿਖਿਆ ਕਿ ਜੇਕਰ ਅਜਿਹਾ ਹੀ ਭੇਦਭਾਵ ਤੇ ਭਾਜਪਾ ਆਗੂਆਂ ਦੇ ਪ੍ਰਤੀ ਚੋਣ ਕਮਿਸ਼ਨ ਦੀ ਅਣਦੇਖੀ ਤੇ ਗਲਤ ਮੇਹਰਬਾਨੀ ਜਾਰੀ ਰਹੇਗੀ ਤਾਂ ਫਿਰ ਇਸ ਚੋਣ ਦਾ ਸੁਤੰਤਰ ਤੇ ਨਿਰਪੱਖ ਹੋਦਾ ਅਸੰਭਵ ਹੈ। ਇਨ੍ਹਾਂ ਮਾਮਲਿਆਂ ਵਿਚ ਜਨਤਾ ਦੀ ਬੇਚੈਨੀ ਦਾ ਹੱਲ ਕਿਵੇਂ ਹੋਵੇਗਾ? ਭਾਜਪਾ ਆਗੂ ਅੱਜ ਵੀ ਵੈਸੀ ਹੀ ਮਨਮਾਨੀ ਕਰਨ ਉਤੇ ਤੁਲੇ ਹੋਏ ਹਨ ਜਿਵੇਂ ਉਹ ਹੁਣ ਤੱਕ ਕਰਦੇ ਆਏ ਹਨ, ਕਿਉਂ?
ਮਾਇਆਵਤੀ ਉਤੇ ਲੱਗੀ ਸੀ 48 ਘੰਟੇ ਤੱਕ ਪਾਬੰਦੀ
ਚੋਣ ਕਮਿਸ਼ਨ ਨੇ ਬੀਤੇ 7 ਅਪ੍ਰੈਲ ਨੂੰ ਸਹਾਰਨਪੁਰ ਦੇ ਦੇਵਬੰਦ ਵਿਚ ਆਯੋਜਿਤ ਚੁਣਾਵੀਂ ਰੈਲੀ ਵਿਚ ਖਾਸਕਰਕੇ ਮੁਸਲਿਮ ਭਾਈਚਾਰੇ ਤੋਂ ਵੋਟ ਮੰਗ ਕੇ ਚੋਣ ਜਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਸੋਮਵਾਰ ਨੂੰ ਕਿਸੇ ਵੀ ਚੁਣਾਵੀਂ ਗਤੀਵਿਧੀ ਵਿਚ ਸ਼ਾਮਲ ਹੋਣ ਉਤੇ 48 ਘੰਟੇ ਲਈ ਪਾਬੰਦੀ ਲਗਾ ਦਿੱਤੀ ਸੀ। ਬਸਪਾ ਪ੍ਰਮੁੱਖ ਮਾਇਆਵਤੀ ਨੇ ਕਿਹਾ ਸੀ ਕਿ ਸਾਨੂੰ ਆਪਣੇ ਵਰਕਰਾਂ ਉਤੇ ਭਰੋਸਾ ਹੈ ਕਿ ਉਹ ਕਮਿਸ਼ਨ ਦੇ ਇਸ ਫੈਸਲੇ ਪਿੱਛੇ ਦੀ ਮਨਸ਼ਾਂ ਨੂੰ ਜ਼ਰੂਰ ਸਮਝੋ ਅਤੇ ਨਿਡਰ ਹੋਕੇ ਬਸਪਾ ਅਤੇ ਗਠਜੋੜ ਉਮੀਦਵਾਰਾਂ ਨੂੰ ਪੂਰਾ ਸਮਰਥਨ ਦੇ ਕੇ ਭਾਜਪਾ ਅਤੇ ਹੋਰ ਵਿਰੋਧੀਆਂ ਦੀ ਜਮਾਨਤ ਜਬਤ ਕਰਾਉਣ।