ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੀ ਉਡੀ ਨੀਂਦ, ਜਾ ਰਹੀ ਹੈ ਸਰਕਾਰ : ਮਾਇਆਵਤੀ

ਭਾਜਪਾ ਦੀ ਉਡੀ ਨੀਂਦ, ਜਾ ਰਹੀ ਹੈ ਸਰਕਾਰ : ਮਾਇਆਵਤੀ

ਬਹੁਜਨ ਸਮਾਜ ਪਾਰਟੀ ਦੀ ਪ੍ਰਮੁੱਖ ਮਾਇਆਵਤੀ ਨੇ ਗਾਜੀਪੁਰ ਵਿਚ ਸੋਮਵਾਰ ਨੂੰ ਗਠਜੋੜ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ਉਤੇ ਜਵਾਬੀ ਹਮਲਾ ਕੀਤਾ। ਕਿਹਾ ਕਿ ਤੁਸੀਂ ਲੋਕ ਜਿੰਨੇ ਵੀ ਹੱਥਕੰਡੇ ਵਰਤ ਲਓ ਪ੍ਰੰਤੂ ਇਹ ਗਠਜੋੜ ਟੁੱਟੇਗਾ ਨਹੀਂ। ਆਈਟੀਆਈ ਮੈਦਾਨ ਵਿਚ ਆਯੋਜਿਤ ਗਠਜੋੜ ਦੀ ਸਾਂਝੀ ਰੈਲੀ ਨੂੰ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਅਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

 

ਮਾਇਆਵਤੀ ਨੇ ਕਿਹਾ ਕਿ ਭਾਜਪਾ ਬਹੁਤ ਘਬਰਾਈ ਹੋਈ ਹੈ। ਗਠਜੋੜ ਨਾਲ ਇਨ੍ਹਾਂ ਦੀ ਨੀਂਦ ਉਡੀ ਹੋਈ ਹੈ। ਇਨ੍ਹਾਂ ਦੀ ਸਰਕਾਰ ਜਾ ਰਹੀ ਹੈ। 23 ਮਈ ਤੋਂ ਇਨ੍ਹਾਂ ਦੇ ਬੁਰੇ ਦਿਨ ਵੀ ਬਹੁਤ ਤੇਜੀ ਨਾਲ ਆਉਣੇ ਸ਼ੁਰੂ ਹੋ ਜਾਣਗੇ। ਕੇਂਦਰ ਵਿਚ ਸਰਕਾਰ ਜਾਣ ਬਾਅਦ ਯੋਗੀ ਜੀ ਦੇ ਮਠ ਵਿਚ ਜਾਣ ਦੀ ਤਿਆਰੀ ਵੀ ਸ਼ੁਰੂ ਹੋ ਜਾਵੇਗੀ।

 

ਮਾਇਆਵਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਹਾਲਤ ਦੇਖਕੇ ਸਾਡੇ ਗਠਜੋੜ ਉਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਦੀ ਹਾਲਤ ਖਰਾਬ ਹੈ। ਨਤੀਜਾ ਆਉਂਦੇ ਹੀ ਇਨ੍ਹਾਂ ਦੀ ਹਾਲਤ ਹੋਰ ਖਰਾਬ ਹੋ ਜਾਵੇਗੀ। ਇਹ ਲੋਕ ਜਿੰਨੇ ਵੀ ਹੱਥਕੰਡੇ ਵਰਤ ਲੈਣ, ਗਠਜੋੜ ਟੁੱਟਣ ਵਾਲਾ ਨਹੀਂ ਹੈ। ਸਾਡਾ ਗਠਜੋੜ ਨੂੰ ਸੱਪ ਨਿਊਲਾ ਬੋਲੇ ਜਾਂ ਮਹਾਮਿਲਾਵਟੀ ਬੋਲੇ, ਕੁਝ ਵੀ ਬੋਲੇ, ਇਹ ਲੰਬਾ ਚਲੇਗਾ। ਇਹ ਗਠਜੋੜ ਉਦੋਂ ਤੱਕ ਚੁੱਪ ਨਹੀਂ ਬੈਠੇਗਾ ਜਦੋਂ ਤੱਕ ਮੋਦੀ ਨਾਲ ਯੋਗੀ ਦੀ ਸਰਕਾਰ ਉਖੇੜ ਨਹੀਂ ਸੁੱਟਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections 2019 Mayawati in Ghazipur BJP sleeps government is going