ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੂੰ ਨਹੀਂ ਬਚਾਅ ਸਕੇਗੀ ਚੌਕੀਦਾਰੀ ਦੀ ਨਵੀਂ ਨਾਟਕਬਾਜ਼ੀ : ਮਾਇਆਵਤੀ

ਭਾਜਪਾ ਨੂੰ ਨਹੀਂ ਬਚਾਅ ਸਕੇਗੀ ਚੌਕੀਦਾਰੀ ਦੀ ਨਵੀਂ ਨਾਟਕਬਾਜ਼ੀ : ਮਾਇਆਵਤੀ

ਲੋਕ ਸਭਾ ਚੋਣਾਂ ਲਈ ਉਤਰ ਪ੍ਰਦੇਸ਼ ਦੇ ਮੈਨਪੁਰੀ ਵਿਚ ਮਹਾਂਗਠਜੋੜ ਦੀ ਇਤਿਹਾਸਕ ਰੈਲੀ ਸ਼ੁੱਕਰਵਾਰ ਨੂੰ ਹੋਈ। ਇਸ ਰੈਲੀ ਵਿਚ 24 ਸਾਲ ਬਾਅਦ ਮਾਇਆਵਤੀ ਅਤੇ ਮੁਲਾਇਵ ਸਿੰਘ ਯਾਦਵ ਨੇ ਇਕੱਠਿਆਂ ਮੰਚ ਸਾਂਝਾ ਕੀਤਾ। ਮੁਲਾਇਮ ਸਿੰਘ ਯਾਦਵ ਨੇ ਚੁਣਾਵੀਂ ਰੈਲੀ ਵਿਚ ਆਪਣੇ ਸਮਰਥਕਾਂ ਨੂੰ ਹਮੇਸ਼ਾ ਮਾਇਆਵਤੀ ਦਾ ਸਨਮਾਨ ਕਰਨ ਨੂੰ ਕਿਹਾ। ਮੁਲਾਇਵ ਸਿੰਘ ਨੇ ਕਿਹਾ ਕਿ ਅਸੀਂ ਅਤੇ ਮਾਇਆਵਤੀ ਬਹੁਤ ਦਿਨਾਂ ਬਾਅਦ ਇਕ ਮੰਚ ਉਤੇ ਹਾਂ। ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਚੋਣਾਂ ਵਿਚ ਅਸੀਂ ਭਾਰੀ ਬਹੁਤਮ ਨਾਲ ਜਿੱਤਾ ਦੇਣਾ।

 

ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਅੱਜ ਮਹਿਲਾਵਾਂ ਦਾ ਸ਼ੋਸ਼ਣ ਹੋ ਰਿਹਾ ਹੈ। ਇਸ ਲਈ ਅਸੀਂ ਲੋਕ ਸਭਾ ਵਿਚ ਸਵਾਲ ਉਠਾਇਆ। ਸੰਕਲਪ ਲਿਆ ਗਿਆ ਕਿ ਮਹਿਲਾਵਾਂ ਦਾ ਸੋਸ਼ਣ ਨਹੀਂ ਦੋਣ ਦਿੱਤਾ ਜਾਵੇਗਾ। ਸਪਾ ਆਗੂ ਨੇ ਮੈਨਪੁਰੀ ਦੀ ਜਨਤਾ ਨੂੰ ਕਿਹਾ ਕਿ ਆਖਿਰੀ ਵਾਰ ਅਸੀਂ ਖੜ੍ਹੇ ਹੋਏ ਹਾਂ, ਭਾਰੀ ਬਹੁਮਤ ਨਾਲ ਜਿੱਤਾ ਦੇਣਾ।

 

ਉਨ੍ਹਾਂ ਕਿਹਾ ਕਿ ਅੱਜ ਸਾਡੀ ਮਾਇਆਵਤੀ ਆਈ ਹੈ, ਮੈਂ ਇਸ ਅਹਿਸਾਨ ਨੂੰ ਕਦੇ ਨਹੀਂ ਭੁਲਾਂਗਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਹਮੇਸ਼ਾ ਮਾਇਆਵਤੀ ਦਾ ਬਹੁਤ ਸਨਮਾਨ ਕਰਨ ਨੂੰ ਕਿਹਾ। ਉਥੇ, ਮਾਇਆਵਤੀ ਨੇ ਚੁਣਾਵੀਂ ਰੈਲੀ ਵਿਚ ਸਪਾ ਆਗੂ ਅਤੇ ਮੈਨਪੁਰੀ ਤੋਂ ਉਮੀਦਵਾਰ ਮੁਲਾਇਮ ਸਿੰਘ ਯਾਦਵ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

 

ਮਾਇਆਵਤੀ ਨੇ ਕਿਹਾ ਕਿ ਕੇਂਦਰ ਵਿਚ ਆਜ਼ਾਦੀ ਦੇ ਬਾਅਦ ਸਰਕਾਰ ਕਾਂਗਰਸ ਜਾਂ ਭਾਜਪਾ ਦੀ ਹੀ ਰਹੀ ਹੈ, ਪ੍ਰੰਤੂ ਕਾਂਗਰਸ ਪਾਰਟੀ ਦੇ ਕੇਂਦਰ ਦੀਆਂ ਗਲਤ ਨੀਤੀਆਂ ਕਾਰਨ ਇਨ੍ਹਾਂ ਨੂੰ ਕੇਂਦਰ ਅਤੇ ਸੂਬਿਆਂ ਦੀ ਸੱਤਾ ਤੋਂ ਬਾਹਰ ਹੋਣਾ ਪਿਆ ਹੈ। ਅਤੇ ਹੁਣ ਭਾਜਪਾ ਆਰਐਸਐਸਵਾਦੀ, ਸੰਕੀਰਣ, ਜਾਤੀਵਾਦੀ ਆਦਿ ਕਾਰਨ ਸੱਤਾ ਤੋਂ ਬਾਹਰ ਚਲੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਨ੍ਹਾਂ ਦੀ ਨਵੀਂ ਨਾਟਕਬਾਜੀ ਚੌਕੀਦਾਰੀ ਵੀ ਨਹੀਂ ਬਚਾਅ ਪਾਵੇਗੀ।

 

ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਭਾਜਪਾ ਦੇ ਬਹਿਕਾਵੇ ਵਿਚ ਜਨਤਾ ਨਹੀਂ ਆਉਣ ਵਾਲੀ। ਇਸ ਲਈ ਮੇਰੀ ਅਪੀਲ ਹੈ ਕਿ ਕਿਸੇ ਵੀ ਬਹਿਕਾਵੇ ਵਿਚ ਨਾ ਆ ਕੇ ਸਾਡੇ ਗਠਜੋੜ ਨੂੰ ਕਾਮਯਾਬ ਬਣਾਉਣਾ ਹੈ। ਮੁਲਾਇਵ ਅਤੇ ਮਾਇਆਵਤੀ ਦੇ ਬਾਅਦ ਰੈਲੀ ਨੂੰ ਸੰਬੋਧਨ ਕਰਨ ਆਏ ਅਖਿਲੇਸ਼ ਯਾਦਵ ਨੇ ਮਾਇਆਵਤੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਪਲ ਹੈ। ਤੁਸੀਂ ਜਨਤਾ ਨੁੰ ਅਪੀਲ ਕੀਤੀ ਹੈ ਕਿ ਨੇਤਾਜੀ ਨੂੰ ਬਹੁਤ ਬਹੁਮਤ ਨਾਲ ਜਿਤਾਓ। ਮੈਨੂੰ ਭਰੋਸਾ ਹੈ ਕਿ ਇਸ ਅਪੀਲ ਬਾਅਦ ਮੈਨਪੁਰੀ ਦੀ ਜਨਤਾ ਇਤਿਹਾਸਕ ਵੋਟਾਂ ਨਾਲ ਨੇਤਾਜੀ ਨੂੰ ਜਿਤਾਉਣ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 mayawati mulayam shares stage after 24 years know what he akhilesh and mayawati says