ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ 2019: ਮਮਤਾ ਨਾਲ ਮਿਲਣ ਤੋਂ ਬਾਅਦ, ਨਾਇਡੂ ਦੀ ਯੋਜਨਾ ਠੰਡੇ ਬਸਤੇ 'ਚ

ਵੋਟਾਂ ਦੀ ਗਿਣਤੀ ਤੋਂ ਬਾਅਦ ਸਾਫ਼ ਹੋਵੇਗੀ ਤਸਵੀਰ
 

ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਵਿੱਚ ਅਜੇ ਦੋ ਦਿਨ ਬਾਕੀ ਹਨ ਪਰ  Exit Polls ਦੇ ਅੰਕੜਿਆਂ ਨੇ 23 ਮਈ ਤੋਂ ਬਾਅਦ ਦੀ ਤਸਵੀਰ ਲੈਣੀ ਸ਼ੁਰੂ ਕਰ ਦਿੱਤੀ ਹੈ। ਗ਼ੈਰ-ਭਾਜਪਾ ਅਤੇ ਗ਼ੈਰ ਐਨਡੀਏ ਸਰਕਾਰ ਲਈ ਲਾਮਬੰਦ ਹੋਏ ਦਲਾਂ ਨੂੰ ਨਤੀਜਿਆਂ ਤੋਂ ਬਾਅਦ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਵਾਲੇ ਮਜ਼ਬੂਤ ਰਾਜਸੀ ਬਦਲ ਦੇ ਤੌਰ ਉੱਤੇ ਸਾਹਮਣੇ ਲਿਆਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।

 

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਾਹਮਣੇ ਵਿਰੋਧੀ ਗੱਠਜੋੜ ਨੂੰ ਸਰਕਾਰ ਗਠਨ ਦੇ ਦਾਅਵੇਦਾਰ ਦੇ ਤੌਰ ਉੱਤੇ ਪੇਸ਼ ਕਰਨ ਦੀ ਯੋਜਨਾ ਉੱਤੇ ਕੰਮ ਕਰ ਰਹੇ ਹਨ। ਹਾਲਾਂਕਿ ਉਹ ਆਪਣੀ ਇਸ ਯੋਜਨਾ ਨੂੰ ਤ੍ਰਿਣਮੂਲ ਕਾਂਗਰਸ ਪ੍ਰਮੁੱਖ ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਠੰਢੇ ਬਸਤੇ ਵਿੱਚ ਪਾ ਸਕਦੇ ਹਨ।

 

ਨਾਇਡੂ ਚਾਹੁੰਦੇ ਹਨ ਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀਆਂ ਪਾਰਟੀਆਂ ਨੇ ਮਿਲ ਕੇ ਗੱਠਜੋੜ ਦੀ ਸਰਕਾਰ ਬਣਾਉਣ ਦਾ ਵਿਚਾਰ ਪ੍ਰਗਟ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇੱਕ ਮੈਮੋਰੰਡਮ ਦਿੱਤਾ ਸੀ। ਉਨ੍ਹਾਂ ਨੂੰ ਉਮੀਦ ਹੈ ਕਿ ਅਜਿਹਾ ਕਰਨ ਨਾਲ ਰਾਸ਼ਟਰਪਤੀ ਵਿਰੋਧੀ ਪਾਰਟੀਆਂ ਦੇ ਗੱਠਜੋੜ ਨੂੰ ਚੋਣਾਂ ਤੋਂ ਪਹਿਲਾਂ ਗੱਠਜੋੜ ਦੇ ਤੌਰ ਉੱਤੇ ਮਨਜ਼ੂਰ ਕਰਦੇ ਹੋਏ ਸਰਕਾਰ ਗਠਨ ਦਾ ਬਰਾਬਰ ਮੌਕਾ ਦੇਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 Naidu s plan in cold shelf after meeting with Mamata Banerjee image will be clear after vote counting