ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Exit Poll ਬਾਰੇ ਸਾਬਕਾ CM ਉਮਰ ਅਬਦੁੱਲਾ ਨੇ ਕੀ ਕਿਹਾ? ਜਾਣੋ

 

 

ਐਗਜ਼ਿਟ ਪੋਲ ਵਿਚ ਐਤਵਾਰ ਨੂੰ ਮੋਦੀ ਦੀ ਅਗਵਾਈ ਵਿੱਚ ਐਨਡੀਏ ਦੇ ਹੱਕ ਵਿਚ ਲਹਿਰ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਪ੍ਰਤੀਕਿਰਿਆ ਉਮੀਦ ਦੇ ਅਨੁਰੂਪ ਹੀ ਸੀ। ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦੇਣ ਵਾਲਿਆਂ ਵਿੱਚ ਸਨ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਜਿਨ੍ਹਾਂ ਨੇ ਮੰਨਿਆ ਕੀ ਸਾਰੇ ਐਗਜ਼ਿਟ ਪੋਲ ਗ਼ਲਤ ਨਹੀਂ ਹੁੰਦੇ। 

 

ਉਮਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਹਰ ਇੱਕ ਐਗਜ਼ਿਟ ਪੋਲ ਗ਼ਲਤ ਨਹੀਂ ਹੋ ਸਕਦੇ। ਹੁਣ ਸਮਾਂ ਟੈਲੀਵਿਜ਼ਨ ਨੂੰ ਬੰਦ ਕਰਨ, ਸੋਸ਼ਲ ਮੀਡੀਆ ਨੂੰ ਲਾ ਆਊਟ ਕਰਨ ਦਾ ਹੈ। 23 ਤਾਰੀਖ ਦਾ ਇੰਤਜ਼ਾਰ ਕਰਨ ਦਾ ਹੈ ਜਦਕਿ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਖੁਸ਼ੀ ਦੀ ਲਹਿਰ ਹੈ।  

 

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਸੱਤ ਗੇੜਾਂ ਵਿੱਚ ਵੋਟਿੰਗ 11 ਅਪ੍ਰੈਲ ਤੋਂ 19 ਮਈ ਤੱਕ ਹੋਈ। ਵੋਟਾਂ ਦੀ ਗਿਣਤੀ ਅਤੇ ਨਾਲ ਹੀ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਣਾ ਹੈ। ਲੋਕ ਸਭਾ ਵਿੱਚ ਕੁੱਲ 532 ਸੀਟਾਂ ਹਨ ਅਤੇ ਬਹੁਮਤ ਲਈ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਘੱਟ ਤੋਂ ਘੱਟ 272 ਸੀਟਾਂ ਚਾਹੀਦੀਆਂ ਹਨ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Omar Abdullah says All exit polls can not be wrong