ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਕੀਤੀ ਅਪੀਲ

ਲੋਕ ਸਭਾ ਚੋਣਾਂ : ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਕੀਤੀ ਅਪੀਲ

ਲੋਕ ਸਭਾ ਚੋਣਾਂ 2019 ਦੇ ਪੰਜਵੇਂ ਪੜਾਅ ਲਈ ਸੋਮਵਾਰ ਨੂੰ 51 ਲੋਕ ਸਭਾ ਸੀਟਾਂ ਉਤੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਤੋਂ ਨੌਵਜਾਨ ਵੋਟਰਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ।

 

ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਉਨ੍ਹਾਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਜੋ ਲੋਕ ਸਭਾ ਚੋਣਾਂ 2019 ਦੇ ਪੰਜਵੇਂ ਪੜਾਅ ਵਿਚ ਵੋਟ ਪਾ ਰਹੇ ਹਨ, ਉਹ ਵੱਡੀ ਗਿਣਤੀ ਵਿਚ ਇਸ ਵਿਚ ਹਿੱਸਾ ਲੈਣ। ਸਾਡੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਵੋਟ ਸਭ ਤੋਂ ਪ੍ਰਭਾਵੀ ਰਾਸਤਾ ਹੈ ਅਤੇ ਭਾਰਤ ਦੇ ਭਵਿੱਖ ਨੂੰ ਵਧੀਆ ਬਣਾਉਣ ਵਿਚ ਆਪਣਾ ਯੋਗਦਾਨ ਦਿਓ।’

 

 

ਨੌਜਵਾਨ ਵੋਟਰਾਂ ਦੀ ਵੱਡੀ ਗਿਣਤੀ ਵਿਚ ਕਰਨ ਵੋਟ

 

ਉਨ੍ਹਾਂ ਲਿਖਿਆ ਕਿ ‘ਮੈਂ ਉਮੀਦ ਕਰਦਾ ਹਾਂ ਕਿ ਮੇਰੇ ਨੌਜਵਾਨ ਦੋਸਤ ਵੱਡੀ ਗਿਣਤੀ ਵਿਚ ਵੋਟ ਪਾਉਣਗੇ।’ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਵਿਚ ਪੱਛਮੀ ਬੰਗਾਲ ਅਤੇ ਜੰਮੂ ਕਸ਼ਮੀਰ ਦੇ ਅਨੰਤਨਾਗ, ਲੱਦਾਖ ਨੂੰ ਛੱਡਕੇ ਪੂਰੇ ਹਿੰਦੀ ਸੂਬਿਆਂ ਵਿਚ ਵੋਟਿੰਗ ਹੋ ਰਹੀ ਹੈ।

 

ਸੋਮਵਾਰ ਨੂੰ ਜਿਨ੍ਹਾਂ ਸੀਟਾਂ ਉਤੇ ਵੋਟਿੰਗ ਹੋ ਰਹੀ ਹੈ ਉਥੇ ਪਿਛਲੀ ਵਾਰ ਸਭ ਤੋਂ ਜ਼ਿਆਦਾ ਭਾਜਪਾ ਅਤੇ ਐਨਡੀਏ ਦੇ ਸਹਿਯੋਗੀ ਦਲਾਂ ਨੇ ਸੀਟਾਂ ਜਿੱਤੀਆਂ ਸਨ। ਐਨਡੀਏ ਨੇ 51 ਵਿਚੋਂ 41 ਸੀਟਾਂ ਜਿੱਤੀਆਂ ਸਨ ਜੋ 2009 ਦੇ ਮੁਕਾਬਲੇ 27 ਸੀਟਾਂ ਜ਼ਿਆਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 PM Modi appeal to voters as the fifth phase of voting begins