ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਈ ਵੀ ਦਲਾਲ ਤੁਹਾਡੇ ਪੈਸੇ ਨਹੀਂ ਮਾਰ ਸਕੇਗਾ : ਮੋਦੀ

ਕੋਈ ਵੀ ਦਲਾਲ ਤੁਹਾਡੇ ਪੈਸੇ ਨਹੀਂ ਮਾਰ ਸਕੇਗਾ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੜੀਸਾ ਵਿਚ ਚੁਣਾਵੀਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਪਹਿਲੇ ਪੜਾਅ ਦੀ ਵੋਟਿੰਗ ਬਾਅਦ ਸੂਬੇ ਤੋਂ ਜੋ ਸੰਕੇਤ ਆਏ ਹਨ ਉਨ੍ਹਾਂ ਤੋਂ ਸਾਫ ਹੈ ਕਿ ਦਿੱਲੀ ਵਿਚ ਫਿਰ ਇਕ ਵਾਰ ਮੋਦੀ ਸਰਕਾਰ ਅਤੇ ਉੜੀਸਾ ਵਿਚ ਭਾਜਪਾ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਾਂਗਰਸ ਨੂੰ ਨਿਸ਼ਾਨਾ ਬਣਾਉਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੁਬਾਰਾ ਆਉਣ ਬਾਅਦ ਉੜੀਸਾ ਦੇ ਕਿਸਾਨ ਪਰਿਵਾਰਾਂ ਦੇ ਬੈਂਕ ਖਾਤੇ ਵਿਚ ਸਿੱਧੀ ਮਦਦ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਹਿਕਾ ਕਿ ਕੋਈ ਵੀ ਦਲਾਲ ਤੁਹਾਡੇ ਪੈਸੇ ਉਤੇ ਪੰਜਾ ਨਹੀਂ ਮਾਰ ਸਕੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਸਰਕਾਰ ਕੋਲ ਪੈਸੇ ਦੀ ਘਾਟ ਨਹੀਂ ਹੈ।  ਘਾਟ ਰਹੀ ਹੈ ਤਾਂ ਉਸ ਪੈਸੇ ਦੇ ਸਹੀ ਵਰਤੋਂ ਦੀ ਹੈ।

 

ਚੋਦ ਰੈਲੀ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਕਦੇ ਇਸ ਉਤੇ ਧਿਆਨ ਨਹੀਂ ਦਿੱਤਾ ਕਿ ਜਿੰਨੇ ਪੈਸੇ ਭੇਜੇ ਜਾ ਰਹੇ ਹਨ, ਉਹ ਤੁਹਾਡੇ ਤੱਕ ਪਹੁੰਚੇ ਜਾਂ ਨਹੀਂ। ਆਜ਼ਾਦੀ ਦੇ ਐਨੇ ਸਾਲਾਂ ਤੱਕ ਭ੍ਰਿਸ਼ਟਾਚਾਰ ਚਲ ਰਿਹਾ ਸੀ, ਪ੍ਰੰਤੂ ਇਸ ਨੂੰ ਕੋਈ ਰੋਕਣ ਵਾਲਾ ਨਹੀਂ ਸੀ।

 

ਉਨ੍ਹਾਂ ਕਿਹਾ ਕਿ ਹੁਣ ਮੋਦੀ ਦੀ ਸਰਕਾਰ ਨੇ, ਤੁਹਾਡੇ ਇਸ ਚੌਕੀਦਾਰ ਦੀ ਸਰਕਾਰ ਨੇ ਇਹ ਵਿਵਸਥਾ ਬਣਾਈ ਹੈ ਕਿ ਸਰਕਾਰ ਜੇਕਰ 100 ਪੈਸੇ ਭੇਜੇ, ਤਾਂ ਪੂਰੇ 100 ਪੈਸੇ ਦੇਸ਼ ਦੇ ਗਰੀਬਾਂ ਉਤੇ ਖਰਚ ਹੋਣ। ਉਨ੍ਹਾਂ ਕਿਹਾ ਕਿ ਤੁਸੀਂ ਦਿੱਲੀ ਵਿਚ ਇਕ ਮਜਬੂਰ ਅਤੇ ਭ੍ਰਿਸ਼ਟ ਸਰਕਾਰ ਵੀ ਦੇਖੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਭ੍ਰਿਸ਼ਟ ਅਤੇ ਕਮਜੋਰ ਸਰਕਾਰਾਂ ਦਾ ਵੀ ਨਤੀਜਾ ਹੈ ਕਿ ਆਜ਼ਾਦੀ ਦੇ ਐਨੇ ਸਾਲ ਬਾਅਦ ਵੀ ਉੜੀਸਾ ਦੀ ਜਨਤਾ ਗਰੀਬ ਹੀ ਰਹੀ। ਜੋ ਕਿਸਾਨਾਂ ਨੂੰ ਮਿਲਣ ਵਾਲੇ ਯੂਰੀਆ ਵਿਚ ਘੁਟਾਲਾ ਕਰ ਜਾਂਦੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੇਦਰ ਅਤੇ ਜਾਤ–ਪਾਤ ਦੇ ਆਧਾਰ ਉਤੇ ਭੇਦਭਾਵ ਇਹ ਕਾਂਗਰਸ ਅਤੇ ਬੀਜੇਡੀ ਦੀ ਉਪਲੱਬਧੀ ਰਹੀ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਇਸ ਚੌਕੀਦਾਰ ਨੇ ਵਿਰੋਧੀ ਪਾਰਟੀਆਂ ਦੇ ਭ੍ਰਿਸ਼ਟਾਚਾਰ ਦੇ ਕਾਰੋਬਾਰ ਉਤੇ ਰੋਕ ਲਗਾਈ ਤਾਂ ਇਨ੍ਹਾਂ ਨੂੰ ਦੁੱਖ ਹੋਇਆ ਹੈ ਕਿ ਇਹ ਮੈਨੂੰ ਰਸਤੇ ਵਿਚੋਂ ਹਟਾਉਣਾ ਚਾਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 pm modi attacks congress and opposition