ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਧਵੀਂ ਪ੍ਰਗਿਆ ਦੇ ਬਚਾਅ ’ਚ ਆਏ ਨਰਿੰਦਰ ਮੋਦੀ

ਸਾਧਵੀਂ ਪ੍ਰਗਿਆ ਦੇ ਬਚਾਅ ’ਚ ਆਏ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿਦਰ ਮੋਦੀ ਨੇ ਭੋਪਾਲ ਤੋਂ ਭਾਜਪਾ ਉਮੀਦਵਾਰ ਦੇ ਤੌਰ ਉਤੇ ਪ੍ਰਗਿਆ ਠਾਕੁਰ ਦੇ ਉਤਾਰੇ ਜਾਣ ਦੇ ਫੈਸਲੇ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਇਕ ‘ਪ੍ਰਤੀਕ’ ਹੈ ਜੋ ਹਿੰਦੂ ਨੂੰ ਅੱਤਵਾਦੀ ਮੰਨਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਉਹ ਕਾਂਗਰਸ ਨੂੰ ਇਥੇ ਸਖਤ ਮੁਕਾਬਲਾ ਦੇਵੇਗੀ।

 

ਆਮਦਨ ਕਰ ਵਿਭਾਗ ਦੇ ਛਾਪੇ ਕਾਨੂੰਨ ਮੁਤਾਬਕ

 

ਪਿਛਲੇ ਦਿਨੀਂ ਕੁਝ ਸੂਬਾ ਆਗੂਆਂ ਉਤੇ ਪਏ ਆਮਦਨ ਕਰ ਵਿਭਾਗ ਦੇ ਛਾਪਿਆਂ ਸਬੰਧੀ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਰਾਜਨੀਤਿਕ ਬਦਲੇ ਦਾ ਹਿੱਸਾ ਨਹੀਂ ਹੈ ਅਤੇ ਸਾਰੀਆਂ ਚੀਜਾਂ ਕਾਨੂੰਨ ਮੁਤਾਬਕ ਹੋ ਰਹੀਆਂ ਹਨ।

 

ਇਕ ਅੰਗਰੇਜ਼ੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਮਦਨ ਕਰ ਛਾਪੇ ਕਾਨੂੰਨ ਮੁਤਾਬਕ ਵਜ ਰਹੇ ਹਨ ਨਾ ਕਿ ਇਹ ਰਾਜਨੀਤਿਕ ਬਦਲਾਖੋਰੀ ਦਾ ਹਿੱਸਾ ਹੈ।

 

ਪ੍ਰਗਿਆ ਠਾਕੁਰ ਦੇ ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਖਿਲਾਫ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

 

ਭਗਵਾ ਅੱਤਵਾਦ ਨੂੰ ਲੈ ਕੇ ਕਾਂਗਰਸ ਨੂੰ ਕਰੜੇ ਹੱਥੀਂ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ (ਪ੍ਰਗਿਆ ਠਾਕੁਰ) ਉਤਰਾਨ ਦਾ ਫੈਸਲਾ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਹੈ ਜੋ ਪੂਰੇ ਧਰਮ ਅਤੇ ਸੰਸਕ੍ਰਿਤੀ ਨੂੰ ਅੱਤਵਾਦ ਨਾਲ ਜੋੜਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 PM Modi defends fielding Sadhvi Pragya with dig at Cong