ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੀ ਖੰਡਵਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ (Congress) ਸਾਡੀ ਧਾਰਮਿਕ ਰਵਾਇਤ ਨੂੰ ਬਦਨਾਮ ਕਰਨ ਲਈ ਹਿੰਦੂ ਅੱਤਵਾਦ ਦੀ ਖੇਡ ਖੇਡੀ।
ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣੇ ਕੰਮਾਂ ਲਈ ਚੋਣ ਪ੍ਰਚਾਰ ਕਰ ਰਿਹਾ ਹਾਂ ਜਦਕਿ ਕਾਂਗਰਸ ਅਤੇ ਉਸ ਦੀ ਭਾਈਵਾਲ ਪਾਰਟੀਆਂ ਫਰਜ਼ੀਵਾੜੇ ਅਤੇ ਖਰਾਬ ਕੰਮਾਂ ਲਈ ਚੋਣਾਂ ਲੜ ਰਹੇ ਹਨ।
ਮੋਦੀ ਨੇ ਕਿਹਾ ਕਿ ਇਹ ਭਾਵੇਂ ਕਿੰਨੇ ਵੀ ਜੱਗ ਕਰਾ ਲੈਣ, ਕਿੰਨੇ ਹੀ ਜਨੇਊ ਦਿਖਾ ਦੇਣ, ਪੁਲਿਸ ਨੂੰ ਭਗਵਾ ਵਰਦੀ ਵੀ ਸੁਆ ਦੇਣ ਪਰ ਭਗਵਾ ਚ ਜਿਹੜਾ ਅੱਤਵਾਦ ਦਾ ਦਾਗ ਲਗਾਉਣ ਦੀ ਇਨ੍ਹਾਂ ਨੇ ਸਾਜਿਸ਼ ਕੀਤੀ ਹੈ, ਉਸ ਪਾਪ ਤੋਂ ਇਹ ਬੱਚ ਨਹੀਂ ਸਕਣਗੇ।
ਮੋਦੀ ਨੇ ਕਾਂਗਰਸ ਤੇ ਵਾਰ ਕਰਦਿਆਂ ਕਿਹਾ ਕਿ ਸਾਲ 1984 ਚ ਸਿੱਖਾਂ ’ਤੇ ਜ਼ੁਲਮ ਹੋਇਆ, ਕਤਲੇਆਮ ਹੋਇਆ, ਇਹ ਕਹਿੰਦੇ ਹਨ ਕਿ ਹੋਇਆ ਤਾਂ ਹੋਇਆ। ਭੋਪਾਲ ਚ ਹਜ਼ਾਰਾਂ ਲੋਕਾਂ ਨੂੰ ਜ਼ਹਿਰੀਲੀ ਗੈਸ ਦੇ ਹਵਾਲੇ ਕਰ ਦਿੱਤਾ ਗਿਆ, ਕਈ ਪੀੜ੍ਹੀਆਂ ਨੂੰ ਤਬਾਹ ਕਰ ਦਿੱਤਾ ਗਿਆ, ਇਸ ਕਾਂਡ ਦੇ ਦੋਸ਼ੀਆਂ ਨੂੰ ਭਜਾ ਦਿੱਤਾ ਗਿਆ।
ਮੋਦੀ ਨੇ ਕਿਹਾ ਕਿ ਮੱਧ ਪ੍ਰਦੇਸ਼ ਚ ਕਾਂਗਰਸ ਨੇ 10 ਦਿਨਾਂ ਚ ਕਿਸਾਨਾਂ ਦੀ ਕਰਜ਼ਾ-ਮੁਆਫੀ ਕਰਨ ਦੀ ਗੱਲ ਕਹੀ ਸੀ, ਕਿਸਾਨਾਂ ਦਾ ਕਰਜ਼ਾ ਮੁਆਫ ਹੋਇਆ? ਕਾਂਗਰਸ ਦੇ ਝੂਠ ਅਤੇ ਵਾਅਦਾਖਿਲਾਫੀ ਦੀ ਇਹ ਜਿਊਂਦੀ ਜਾਗਦੀ ਸੱਚਾਈ ਹੈ।
.