ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ: ਦੇਸ਼ ਪਰਿਵਾਰ ਪਹਿਲਾਂ ਦੀ ਥਾਂ ਭਾਰਤ ਪਹਿਲਾਂ ਨੂੰ ਚੁਣਨ ਜਾ ਰਿਹੈ: ਮੋਦੀ

ਚੰਡੀਗੜ੍ਹ ਦੇ ਸੈਕਟਰ 34 ਦੇ ਮੈਦਾਨ ਵਿਖੇ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਊਰਜਾ ਨਾਲ ਭਰੇ ਚੰਡੀਗੜ੍ਹ ਦਾ ਜੋਸ਼ ਦੱਸ ਰਿਹਾ ਹੈ ਕਿ ਇਕ ਵਾਰ ਮੁੜ ਤੋਂ ਮੋਦੀ ਸਰਕਾਰ। ਇਸ ਦਾ ਕਾਰਨ ਸਾਫ ਹੈ ਦੇਸ਼ ਮਜ਼ਬੂਰ ਨਹੀਂ, ਮਜ਼ਬੂਤ ਸਰਕਾਰ ਚੁਣ ਰਿਹਾ ਹੈ।

 

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨਾਲ ਮੰਚ ਤੇ ਚੰਡੀਗੜ੍ਹ ਦੀ ਭਾਜਪਾ ਉਮੀਦਵਾਰ ਕਿਰਨ ਖੇਰ ਤੋਂ ਇਲਾਵਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ਹਰਿਆਣਾ ਦੇ ਕੈਬਨਿਟ ਮੰਤਰੀ ਕੈਪਟਨ ਅਭਿਮੰਨੀਊ ਵੀ ਮੌਜੂਦ ਸਨ।

 

ਮੋਦੀ ਨੇ ਕਿਹਾ ਕਿ ਦੇਸ਼ ਪਰਿਵਾਰ ਪਹਿਲਾਂ ਦੀ ਥਾਂ ਭਾਰਤ ਪਹਿਲਾਂ ਨੂੰ ਚੁਣ ਰਿਹਾ ਹੈ। ਦੇਸ਼ ਅੱਤਵਾਦੀ ਹਮਲਿਆਂ ਮਗਰੋਂ ਲੁਕਣ ਵਾਲਿਆਂ ਨੂੰ ਅੱਤਵਾਦੀਆਂ ਨੂੰ ਘਰ ਚ ਵੜ ਕੇ ਮਾਰਨ ਵਾਲਿਆਂ ਨੂੰ ਚੁਣ ਰਿਹਾ ਹੈ।

 

ਮੋਦੀ ਨੇ ਕਿਹਾ ਕਿ ਅਸੀਂ ਜੇਏਏਐਮ ਨਾਲ ਲੋਕਾਂ ਤਕ ਯੋਜਨਾਵਾਂ ਨੂੰ ਪਹੁੰਚਾਇਆ। ਜਿਸ ਦਾ ਮਤਲਬ ਜਨਧਨ ਬੈਂਕ ਖਾਤੇ, ਆਧਾਰ ਕਾਰਡ, ਮੋਬਾਈਲ ਫ਼ੋਨ। ਇਸ ਸ਼ਕਤੀ ਨਾਲ ਅਸੀਂ ਪੱਕਾ ਕੀਤਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਸਾਰੇ ਲਾਭਪਾਤਰਾਂ ਨੂੰ ਮਿਲੇ।

 

ਮੋਦੀ ਨੇ ਕਿਹਾ ਕਿ ਹੁਣ ਤਕ ਸਾਡੀ ਸਰਕਾਰ ਅਜਿਹੇ 8 ਕਰੋੜ ਫਰਜ਼ੀ ਨਾਵਾਂ ਨੂੰ ਕਾਗਜ਼ਾਂ ਤੋਂ ਹਟਾ ਚੁਕੀ ਹੈ। ਇਹ ਉਹ ਲੋਕ ਸਨ ਜਿਹੜੇ ਪੈਦਾ ਹੀ ਨਹੀਂ ਹੋਏ ਤੇ ਇਨ੍ਹਾਂ ਯੋਜਨਾਵਾਂ ਦਾ ਲਾਭ ਚੁੱਕ ਰਹੇ ਸਨ। ਇਹ ਫਰਜ਼ੀਵਾੜਾ ਅਸੀਂ ਤੁਹਾਡੀ ਬਦੌਲਤ ਫੜਿਆ।

 

ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 5 ਸਾਲ ਚ ਇੰਨੇ ਕੰਮ ਕਰਵਾਏ ਹਨ ਜਿੰਨੇ ਕਾਂਗਰਸ ਦੇ ਪਵਨ ਬੰਸਲ ਆਪਣੇ 15 ਸਾਲਾਂ ਦੇ ਕਾਰਜਕਾਲ ਚ ਨਹੀਂ ਕਰਵਾ ਸਕੇ।

 

ਮੋਦੀ ਨੇ ਆਪਣੇ ਵਿਰੋਧੀਆਂ ਤੇ ਹਮਲਾ ਬੋਲਦਿਆਂ ਕਿਹਾ ਕਿ ਇਹੀ ਵਿਚਾਲੇ ਮੋਦੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਤੋਂ ਮੋਦੀ ਨੇ ਪੁਛਿਆ ਕਿ ਰਖਿਆ ਕੌਣ ਕਰੇਗਾ।

 

ਮੋਦੀ ਨੇ ਕਿਹਾ ਕਿ ਵਿਰੋਧੀਆਂ ਨੂੰ ਰੜਕ ਰਿਹਾ ਹੈ ਕਿ ਇਕ ਚਾਹ ਵਾਲਾ 21ਵੀਂ ਸਦੀ ਦੀ ਦੂਰਦਰਸ਼ੀ ਸੋਚ ਦੀ ਗੱਲ ਕਿਵੇਂ ਕਰ ਸਕਦਾ ਹੈ। ਮੋਦੀ ਵਨ ਨੇਸ਼ਨ, ਵਨ ਟੈਕਸ ਦੇ ਸੁਫ਼ਨੇ ਨੂੰ ਕਿਵੇਂ ਪੂਰਾ ਕਰ ਸਕਦਾ ਹੈ। ਇਹੀ ਗੱਲਾਂ ਇਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ ਕਿਉਂਕਿ ਮੈਂ ਇਹ ਸਭ ਕਰ ਚੁਕਿਆ ਹਾਂ। ਇਨ੍ਹਾਂ ਨੂੰ ਇਸੇ ਦੀ ਪ੍ਰੇਸ਼ਾਨੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 pm narendra modi attacks on congress in chandigarh