ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਨੂੰ ਭਰਨਗੇ ਕਾਗਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਨੂੰ ਭਰਨਗੇ ਕਾਗਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਪ੍ਰੈਲ ਨੂੰ ਵਾਰਾਣਸੀ ਤੋਂ ਕਾਗਜ਼ ਦਾਖਲ ਕਰਾਂਗੇ। ਇਸ ਤੋਂ ਪਹਿਲਾਂ ਲੰਕਾ ਤੋਂ ਕਚਹਿਰੀ ਤੱਕ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਰੋਡ ਸ਼ੋਅ ਨਿਕਲੇਗਾ। ਕਾਗਜ਼ ਭਾਰਨ ਸਮੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ  ਸਮੇਤ ਕਈ ਵੱਡੇ ਆਗੂ ਸ਼ਾਮਲ ਹੋਣਗੇ।

 

ਪਾਰਟੀ ਹਾਈਕਮਾਨ ਦੀ ਸੂਚਨਾ ਦੇ ਬਾਅਦ ਪਾਰਟੀ ਅਹੁਦੇਦਾਰਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਸੂਰਤਾਂ ਦੀ ਮੰਨੇ ਤਾਂ ਦਿੱਲੀ ਵਿਚ ਕਾਗਜ਼ ਭਰਨ ਨੂੰ ਲੈ ਕੇ ਮਿਤੀ ਤੈਅ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹੇ ਦੇ ਪਾਰਟੀ ਆਗੂਆਂ ਨੂੰ ਜਾਣੂ ਕਰਵਾਇਆ ਗਿਆ ਹੈ।

 

ਇਸ ਸਬੰਧ ਵਿਚ ਬੀਤੀ ਦੇਰ ਸ਼ਾਮ ਪਾਰਟੀ ਅਹੁਦੇਦਾਰਾਂ ਨੇ ਰਵੀਂਦ੍ਰਪੁਰੀ ਸਥਿਤ ਪ੍ਰਧਾਨ ਮੰਤਰੀ ਦੇ ਸੰਸਦੀ ਜਨਸੰਪਰਕ ਦਫ਼ਤਰ ਵਿਚ ਮੀਟਿੰਗ ਕਰਕੇ ਤਿਆਰੀ ਨੂੰ ਲੈ ਕੇ ਰਣਨੀਤੀ ਬਣਾਈ।

 

ਕਾਗਜ਼ ਭਰਨ ਸਮੇਂ ਰੋਡ ਸ਼ੋਅ ਦੇ ਰੂਟਾਂ ਉਤੇ ਵਿਸਥਾਰ ਨਾਲ ਚਰਚਾ ਕੀਤੀ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਲੰਕਾ ਚੌਰਾਹੇ ਉਤੇ ਮਾਲਵੀਯ ਪ੍ਰਤੀਮਾ ਨੂੰ ਨਮਨ ਕਰਨ ਬਾਅਦ ਜਲੂਸ ਨਾਲ ਕਚਹਰੀ ਜਾਣਗੇ।  ਰੋਡ ਸ਼ੋਅ ਰਵੀਂਦ੍ਰਪੁਰੀ, ਭੇਲਪੁਰ, ਰਥਯਾਤਰਾ, ਸਿਗਰਾ, ਮਲਦਹੀਆ, ਨਦੇਸਰ ਹੁੰਦੇ ਹੋਏ ਕਚਿਹਰੀ ਪਹੁੰਚੇਗਾ। ਜਲੂਸ ਦੌਰਾਨ ਮਾਰਗ ਵਿਚ ਮਹਾਂਪੁਰਸ਼ਾਂ ਸਰਦਾਰ ਪਟੇਲ, ਸਵਾਮੀ ਵਿਵੇਕਾਨੰਦ ਅਤੇ ਡਾ. ਅੰਬੇਦਕਾਰ ਦੀ ਮੂਰਤੀ ਉਤੇ ਵੀ ਪ੍ਰਧਾਨ ਮੰਤਰੀ ਮਾਲਾ ਅਰਪਣ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Prime Minister Narendra Modi will file nomination on 26 April from Varanasi