ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਸ਼ੁੱਕਰਵਾਰ ਨੂੰ ਪੁਣੇ ਚ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ‘ਨਿਆਏ ਯੋਜਨਾ’ (72000 ਰੁਪਏ ਸਾਲਾਨਾ) ਸਬੰਧੀ ਕਿਹਾ ਕਿ ਇਸ ਲਈ ਮੱਧਮ ਵਰਗ ਤੋਂ ਪੈਸਾ ਨਹੀਂ ਲਿਆ ਜਾਵੇਗਾ ਅਤੇ ਇਨਕਮ ਟੈਕਸ ਵੀ ਵਧਾਇਆ ਨਹੀਂ ਜਾਵੇਗਾ।
ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਚ ਹਰੇਕ ਘੰਟੇ ਲਗਭਗ 27 ਹਜ਼ਾਰ ਨੌਕਰੀਆਂ ਘੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਰੇ ਧੜਿਆਂ ਨਾਲ ਗੱਲਬਾਤ ਕਰਨ ਮਗਰੋਂ ਚੋਣ ਮਨੋਰਥ ਪੱਤਰ ਤਿਆਰ ਕੀਤਾ ਹੈ।
ਰਾਹੁਲ ਗਾਂਧੀ ਨੇ ਵਿਦਿਆਰਥੀਆਂ ਵਿਚਕਾਰ ਕਿਹਾ ਕਿ ਤਜੁਰਬੇ ਨਾਲ ਹਿੰਮਤ ਆਉਂਦੀ ਹੈ। ਮੈਂ ਕਮਜ਼ੋਰ ਲੋਕਾਂ ਲਈ ਖੜ੍ਹਿਆ ਹਾਂ। ਮਹੱਤਪੂਰਨ ‘ਨਿਆਏ ਯੋਜਨਾ’ ਨੂੰ ਮਾਹਰਾਂ ਨਾਲ ਵਿਚਾਰਾਂ ਕਰਨ ਮਗਰੋਂ ਹੀ ਆਖ਼ਰੀ ਰੂਪ ਦਿੱਤਾ ਗਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਜੇਕਰ ਸੱਤਾ ਚ ਆਉਂਦੀ ਹੈ ਤਾਂ ਯੋਜਨਾ ਤਹਿਤ ਗ਼ਰੀਬ ਭਾਰਤੀ ਪਰਿਵਾਰਾਂ ਦੇ ਖ਼ਾਤੇ ਚ ਸਾਲਾਨਾ 72000 ਰੁਪਏ ਜਮ੍ਹਾ ਕਰਵਾਏ ਜਾਣਗੇ।
.