ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਨਵੀਂ ਸਰਕਾਰ ਦੇ ਗਠਨ ਵਿੱਚ ਪੰਜ ਖੇਤਰੀ ਦਲਾਂ ਦੀ ਅਹਿਮ ਭੂਮਿਕਾ

ਲੋਕ ਸਭਾ ਚੋਣਾਂ ਦੇ ਚਾਰ ਗੇੜ ਪੂਰੇ ਹੋ ਚੁੱਕੇ ਹਨ ਪਰ ਅਜੇ ਤਿੰਨ ਬਾਕੀ ਹਨ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਕਿਸੇ ਦਲ ਦੇ ਪੱਖ ਜਾਂ ਵਿਰੋਧ ਵਿੱਚ ਲਹਿਰ ਨਹੀਂ ਹੈ। ਇਸ ਲਈ ਚੋਣ ਬੇਹਦ ਰੋਚਕ ਹੋ ਗਈ ਹੈ। ਸਭ ਦੀਆਂ ਨਜ਼ਰਾਂ ਚੋਣ ਨਤੀਜਿਆਂ ਉੱਤੇ ਲੱਗੀਆਂ ਹਨ। ਰਾਜਨੀਤਿਕ ਇਸ ਚੋਣ ਵਿੱਚ ਦੋ ਰਾਸ਼ਟਰੀ ਗੱਠਜੋੜ ਐਨਡੀਏ ਅਤੇ ਯੂਪੀਏ ਆਹਮਣੇ ਸਾਹਮਣੇ ਹਨ। 

 

ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਨ੍ਹਾਂ ਵਿੱਚੋਂ ਕਿਸੇ ਗੱਠਜੋੜ ਨੂੰ ਪੂਰਨ ਬਹੁਮਤ ਨਹੀਂ ਮਿਲਦਾ ਤਾਂ ਪੰਜ ਖੇਤਰੀ ਦਲਾਂ ਦੀ ਭੂਮਿਕਾ ਸਰਕਾਰ ਦੇ ਗਠਨ ਵਿੱਚ ਫ਼ੈਸਲਾਕੁੰਨ ਹੋ ਸਕਦੀ ਹੈ। 

 

ਇਨ੍ਹਾਂ ਪੰਜਾਂ ਦਲਾਂ ਵਿੱਚ ਉੱਤਰ ਪ੍ਰਦੇਸ਼ ਨਾਲ ਸਪਾ-ਬਸਪਾ, ਤੇਲੰਗਾਨਾ ਤੋਂ ਟੀਆਰਐਸ, ਉੜੀਸਾ ਤੋਂ ਬੀਜਦ ਅਤੇ ਆਂਧਰਾ ਪ੍ਰਦੇਸ਼ ਤੋਂ ਵਾਈਐਸਆਰ ਕਾਂਗਰਸ ਸ਼ਾਮਲ ਹੈ। ਇਹ ਪੰਜ ਦਲ ਅਜੇ ਐਨਜੀਏ ਜਾਂ ਯੂਪੀਏ ਨਾਲ ਨਹੀਂ ਜੁੜੇ ਹਨ। ਚੋਣ ਨਤੀਜਿਆਂ ਤੋਂ ਬਾਅਦ ਇਨ੍ਹਾਂ ਦਾ ਕੀ ਰੁਖ਼ ਹੋਵੇਗਾ? ਇਹ ਵੀ ਸਪੱਸ਼ਟ ਨਹੀਂ ਹੈ। 

 

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਮੌਕਾ ਪੈਣ ਉੱਤੇ ਕਿਸੇ ਵੀ ਗੱਠਜੋੜ ਦਾ ਹਿੱਸਾ ਬਣ ਸਕਦੇ ਹਨ। ਇਸ ਲਈ ਇਨ੍ਹਾਂ ਪੰਜ ਦਲਾਂ ਦੀ ਭੂਮਿਕਾ ਬਹੁਤ ਅਹਿਮ ਹੋਣ ਜਾ ਰਹੀ ਹੈ। 
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 role of five regional parties is important in the formation of new government