ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

30 ਲੱਖ ਗੀਤਾ, 6.5 ਲੱਖ ਕ੍ਰਿਸ਼ਨ ਤੇ 9 ਲੱਖ ਅਰਜੁਨ ਪਾਉਣਗੇ ਵੋਟਾਂ

30 ਲੱਖ ਗੀਤਾ, 6.5 ਲੱਖ ਕ੍ਰਿਸ਼ਨ ਤੇ 9 ਲੱਖ ਅਰਜੁਨ ਪਾਉਣਗੇ ਵੋਟਾਂ

ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਪਾਸੇ ਚਰਚਾ ਕੀਤੀ ਜਾ ਰਹੀ ਹੈ। ਪਿੰਡ ਦੀ ਸੱਥ ਤੋਂ ਲੈ ਕੇ ਸ਼ਹਿਰਾਂ ਦੀਆਂ ਉਚੀਆਂ ਅਟਾਰੀਆਂ ਤੱਕ ਸਿਆਸੀ ਨਫੇ–ਨੁਕਸਾਨ ਉਤੇ ਬਹਿਸ ਜਾਰੀ ਹੈ। ਮੁਮਕਿਨ ਹੈ ਵੋਟਰਾਂ ਦੀ ਕਤਾਰ ਵਿਚ ਸ਼ਕੁਨੀ, ਸ਼ਿਖੰਡੀ, ਗਾਂਧਾਰੀ ਅਤੇ ਪੂਤਨਾ ਵੀ ਆਪਣੇ ਆਸ–ਪਾਸ ਨਜ਼ਰ ਆਉਣ। ਸਿਰਫ ਇਹ ਹੀ ਨਹੀਂ ਧ੍ਰਿਤਰਾਸ਼ਟਰ, ਦੁਰਯੋਧਨ, ਦੁਸ਼ਾਸਨ ਅਤੇ ਘਟੋਤਕਚ ਵੀ ਵੋਟ ਪਾਉਣ ਪਹੁੰਚਣਗੇ।

 

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਵਾਰ ਮਹਾਂਭਾਰਤ ਦੇ ਪਾਤਰਾਂ ਦੇ ਨਾਮ ਵਾਲੇ ਵੋਟਰਾਂ ਦੀ ਗਿਣਤੀ ਲੱਖਾਂ ਵਿਚ ਹੈ। ਇਸ ਅਨੁਸਾਰ 6.44 ਲੱਖ ਕ੍ਰਿਸ਼ਨ ਆਪਣੇ–ਆਪਣੇ ਖੇਤਰ ਵਿਚ ਵੋਟ ਪਾਉਣਗੇ ਤੇ ਕਰੀਬ 30 ਲੱਖ ਗੀਤਾ ਵੀ ਵੋਟ ਪਾਉਣ ਲਈ ਘਰੋਂ ਨਿਕਲੇਗੀ। ਸ਼ਾਂਤਨੂ, ਭੀਸ਼ਮ, ਵਿਚਿਤਰਵੀਰਯਾ ਦੇ ਨਾਲ ਧ੍ਰਿਤਰਾਸ਼ਟਰ ਅਤੇ ਪਾਂਡੂ ਉਤੇ ਵੀ ਸਰਕਾਰ ਚੁਣਨ ਦੀ ਅਹਿਮ ਜ਼ਿੰਮੇਵਾਰੀ ਹੈ। ਮਹਾਂਭਾਰਤ ਦਾ ਹਸਤਿਨਾਪੁਰ ਵਿਚ ਅੱਖੀਂ ਦੇਖਿਆ ਹਾਲ ਸੁਣਨ ਵਾਲੇ ਸੰਜੇ ਦੇ ਹਮਨਾਮ 26 ਲੱਖ ਤੋਂ ਜ਼ਿਆਦਾ ਹਨ ਤੇ 75 ਧ੍ਰਿਤਰਾਸ਼ਟਰ ਵੀ ਇਸ ਸੂਚੀ ਵਿਚ ਦਰਜ ਹਨ।

 

ਇੰਝ ਤਾਂ ਗਾਂਧਾਰੀ, ਦੁਰੋਯਧਨ ਅਤੇ ਦੁਸ਼ਾਸਨ ਵਰਗੇ ਪਾਤਰਾਂ ਤੋਂ ਇਲਾਵਾ ਜੈਦ੍ਰਥ ਅਤੇ ਅਸ਼ਵਤਥਾਮਾ ਦੇ ਨਾਮ ਵੀ ਵੋਟਰ ਸੂਚੀ ਵਿਚ ਸ਼ਾਮਲ ਹਨ। ਇਸ ਦੇ ਨਾਲ ਵਿਦੁਰ ਅਤੇ ਕਰਨ ਵੀ ਈਵੀਐਮ ਦਾ ਬਟਨ ਦਬਾਉਣ ਪਹੁੰਚਣਗੇ। ਪ੍ਰੰਤੂ ਗਿਣਤੇ ਦੇ ਮਾਮਲੇ ਵਿਚ ਪਾਂਡਵਾਂ ਦਾ ਕੁਨਬਾ ਇਨ੍ਹਾਂ ਉਤੇ ਭਾਰੀ ਹੈ। ਯੁਧਿਸ਼ਿਠਰ, ਅਰਜੁਨ, ਭੀਮ, ਨਕੁਲ ਅਤੇ ਸਹਿਦੇਵ ਦੇ ਨਾਲ ਕੁੰਤੀ ਅਤੇ ਦ੍ਰੋਪਦੀ ਵੀ ਵੋਟਰ ਹਨ। ਮਹਾਭਾਰਤ ਦੇ ਰਚੇਤਾ ਵੇਦਵਿਆਸ ਦੀ ਤਾਦਾਦ 1685 ਹੈ ਤਾਂ 265 ਮਹਾਭਾਰਤ ਵੀ ਹਨ। ਦੇਸ਼ ਭਰ ਦੀ ਵੋਟਰ ਸੂਚੀ ਵਿਚ 326 ਸ਼ਕੁਨੀ ਤੇ 41 ਸ਼ਿਖੰਡੀ ਵੀ ਹਨ।

 

ਹਰਿਆਣਾ ਦੇ ਕੁਰੂਕੇਸ਼ਤਰ ਜ਼ਿਲ੍ਹਾ ਲੋਕ ਸਭਾ ਖੇਤਰ ਵੀ ਹੈ। ਇੱਥੇ ਉਹ ਵਟਬਿਰਛ ਵੀ ਹੈ ਜਿੱਥੇ ਕ੍ਰਿਸ਼ਨਾ ਨੇ ਅਰਜੁਨ ਨੂੰ ਗੀਤਾ ਦਾ ਗਿਆਨ ਦਿੱਤਾ ਸੀ। ਕੁਰੂਕੇਸ਼ਤਰ ਦੀ ਵੋਟਰ ਸੂਚੀ ਵਿਚ 3722 ਕ੍ਰਿਸ਼ਨਾ, 31 ਪਾਰਥ ਅਤੇ 3029 ਗੀਤਾ ਹਨ। ਸੰਜੇ ਦੀ ਗਿਣਤੀ 1569 ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 six lakhs and 50 thousands mahabharat character named voters to vote for new government