ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6ਵੇਂ ਗੇੜ ’ਚ 59 ਸੀਟਾਂ ’ਤੇ 63%, ਬੰਗਾਲ ’ਚ ਹਿੰਸਾ ਵਿਚਾਲੇ ਰਿਕਾਰਡਤੋੜ ਵੋਟਿੰਗ

ਦੇਸ਼ ਭਰ ਦੇ 7 ਸੂਬਿਆਂ ਦੀ 59 ਸੀਟਾਂ ’ਤੇ ਐਤਵਾਰ ਨੂੰ ਹੋਈ 6ਵੇਂ ਗੇੜ ਦੀ ਵੋਟਿੰਗ ਸਮਾਪਤ ਹੋ ਗਈ। ਚੋਣ ਕਮਿਸ਼ਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ 6ਵੇਂ ਗੇੜ ਚ 63.3 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ। 6ਵੇਂ ਗੇੜ ਤਹਿਤ ਬਿਹਾਰ ਚ 8 ਸੀਟਾਂ, ਹਰਿਆਣਾ ਦੀਆਂ 10, ਦਿੱਲੀ ਦੀ 7, ਝਾਰਖੰਡ ਦੀ 4, ਮੱਧ ਪ੍ਰਦੇਸ਼ ਦੀ 8, ਉੱਤਰ ਪ੍ਰਦੇਸ਼ ਦੀਆਂ 14 ਅਤੇ ਪੱਛਮੀ ਬੰਗਾਲ ਦੀ 8 ਸੀਟਾਂ ’ਤੇ ਵੋਟਾਂ ਪਈਆਂ।

 

ਵੋਟਿੰਗ ਦੌਰਾਨ ਪੱਛਮੀ ਬੰਗਾਲ ਚ ਕਈ ਥਾਵਾਂ ਤੇ ਹਿੰਸਾ ਹੋਈ। ਇਥੇ ਭਾਜਪਾ ਉਮੀਦਵਾਰ ਦੀ ਗੱਡੀ ਤੇ ਹਮਲਾ ਕੀਤਾ ਗਿਆ ਅਤੇ ਵਰਕਰਾਂ ਦੇ ਮਾਰੇ ਜਾਣ ਦੀ ਖ਼ਬਰ ਆਈ। ਦੇਸ਼ ਚ ਬਾਕੀ ਥਾਵਾਂ ਤੇ ਵੋਟਾਂ ਸ਼ਾਂਤੀ ਨਾਲ ਪਈਆਂ। ਇਸ ਦੌਰ ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਸਮੇਤ ਕਈ ਨੇਤਾਵਾਂ ਨੇ ਆਪੋ ਆਪਣੀਆਂ ਵੋਟਾਂ ਦੀ ਵਰਤੋਂ ਕੀਤੀ।

 

ਦੱਸ ਦੇਈਏ ਕਿ ਸਾਲ 2014 ਦੀਆਂ ਆਮ ਚੋਣਾਂ ਚ ਭਾਜਪਾ ਨੇ ਇਨ੍ਹਾਂ ਸੀਟਾਂ ’ਤੇ 59 ਚੋਂ 45 ਸੀਟਾਂ ਇਕੱਲਿਆਂ ਜਿੱਤੀਆਂ ਸਨ। ਭਾਜਪਾ ਦੀ ਭਾਈਵਾਲ ਪਾਰਟੀ ਲੋਜਪਾ ਨੂੰ ਇਕ ਸੀਟ ਮਿਲੀ ਸੀ। ਤ੍ਰਿਣਮੂਲ ਕਾਂਗਰਸ ਨੂੰ 8, ਕਾਂਗਰਸ-ਆਈਐਨਐਲਡੀ ਨੂੰ 2-2 ਅਤੇ ਸਪਾ ਨੂੰ 1 ਸੀਟ ਮਿਲੀ ਸੀ।

 

12 ਮਈ ਨੂੰ ਪਈਆਂ ਵੋਟਾਂ ਦਾ ਵੇਰਵਾ

 

ਬਿਹਾਰ - 55.36%
ਹਰਿਆਣਾ - 6.43%
ਮੱਧ ਪ੍ਰਦੇਸ਼ - 60.30%
ਉੱਤਰ ਪ੍ਰਦੇਸ਼ - 51.37%
ਪੱਛਮੀ ਬੰਗਾਲ - 80.16%
ਝਾਰਖੰਡ - 64.46%
ਦਿੱਲੀ - 55.51%

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections 2019: Sixth phase Voting ends for 59 seats of seven states