ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ’ਚ ਮੋਦੀ ਹਮਾਇਤੀਆਂ ਦਾ ਨਾਰਾ, ਅਬਕੀ ਬਾਰ 400 ਪਾਰ

ਭਾਰਤ ਚ ਲੋਕ ਸਭਾ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ। ਅਮਰੀਕਾ ਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਲਈ ਚੋਣਾਂ ਦੀ ਮੁੱਖ ਪਹਿਲ ਚ ਆਰਥਿਕ ਵਿਕਾਸ, ਕੌਮੀ ਸੁਰੱਖਿਆ ਤੇ ਲੋਕਤਾਂਤਰਿਕ ਕੀਮਤਾਂ ਦੇ ਰਾਖਵੇਂਕਰਨ ਵਰਗੇ ਮੁੱਦੇ ਸ਼ਾਮਲ ਹਨ।

 

ਭਾਰਤੀ–ਅਮਰੀਕੀ ਸਮੂਹਕ ਭਾਈਚਾਰੇ ਨੇ ਹਾਲ ਹੀ ਚ ਨਿਊਯਾਰਕ ਚ ਇਕ ਚੋਣ ਮੁਹਿੰਮ ਚਲਾ ਕੇ ਸਾਲ 2019 ਦੀਆਂ ਚੋਣਾਂ ਚ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਚ ਆਪਣੀ ਆਵਜ਼ ਬੁਲੰਦ ਕੀਤੀ ਤੇ ‘ਅਬਕੀ ਬਾਰ 400 ਪਾਰ’ ਦੇ ਨਾਰੇ ਨਾਲ ਭਰੋਸਾ ਪ੍ਰਗਟਾਇਆ ਕਿ ਮੋਦੀ ਦੂਜੀ ਵਾਰ ਸੱਤਾ ਚ ਪਰਤਣਗੇ।

 

ਅਮਰੀਕੀ ਭਾਰਤ ਜਨਤਕ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਜਗਦੀਸ਼ ਸੇਹਵਾਨੀ ਨੇ ਕਿਹਾ ਕਿ ਸਾਲ 2019 ਦੀਆਂ ਆਮ ਚੋਣਾਂ ਭਾਰਤ ਦੇ ਭਵਿੱਖ ਮੁਤਾਬਕ ਬੇਹੱਦ ਖਾਸ ਹਨ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਭਾਜਪਾ ਦਾ ਸਭ ਤੋਂ ਅਹਿਮ ਮੁੱਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਅਗਲਾ ਕਾਰਜਕਾਲ ਦੇਸ਼ ਦੇ ਸਭ ਤੋਂ ਵੱਧ ਵਿਕਾਸ ਨੂੰ ਪੱਕਾ ਕਰੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Slogan of Modi fans in America Abki baar 400 paar