ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਪ੍ਰਗਿਆ ਨੇ ਜਾਰੀ ਕੀਤਾ ਵਿਜ਼ਨ ਡਾਕੂਮੈਂਟ

ਲੋਕ ਸਭਾ ਚੋਣਾਂ : ਪ੍ਰਗਿਆ ਨੇ ਜਾਰੀ ਕੀਤਾ ਵਿਜ਼ਨ ਡਾਕੂਮੈਂਟ

ਭੁਪਾਲ ਤੋਂ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਦੇ ਖਿਲਾਫ ਮੁਕਾਬਲੇ ਵਿਚ ਉਤਰੇ ਭਾਜਪਾ ਉਮੀਦਵਾਰ ਸਾਧਵੀਂ ਪ੍ਰਗਿਆ ਠਾਕੁਰ ਨੇ ਵਿਜਨ ਡਾਕੂਮੈਂਟਜ਼ ਜਾਰੀ ਕਰਦੇ ਹੋਏ ਮੱਧ ਪ੍ਰਦੇਸ਼ ਦੇ ਵਿਕਾਸ ਨੁੰ ਲੈ ਕੇ ਆਪਣੀ ਪ੍ਰਤੀਬੱਧਤਾ ਦਿਖਾਈ ਹੈ।

 

ਪ੍ਰਗਿਆ ਠਾਕੁਰ ਦਾ ਵਿਜਨ ਡਾਕੂਮੈਂਟ ਭੋਪਾਲ ਵਿਚ ਹੋਣ ਜਾ ਰਹੀ ਵੋਟਿੰਗ ਤੋਂ ਠੀਕ ਤਿੰਨ ਦਿਨ ਪਹਿਲਾਂ ਆਇਆ ਹੈ। ਠੀਕ ਇਸੇ ਤਰ੍ਹਾਂ ਦੇ ਡਾਕੂਮੈਂਟਜ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਦਿਗਵਿਜੇ ਸਿੰਘ ਨੇ ਵੀ ਭੁਪਾਲ ਵਿਚ ਜਾਰੀ ਕੀਤੇ ਸਨ।

 

7ਵੇਂ ਪੜਾਅ ਵਿਚ ਹੋਣ ਜਾ ਰਹੀਆਂ ਵੋਟਾਂ ਵਿਚ ਭੁਪਾਲ ਵਿਚ ਛੇਵੇਂ ਪੜਾਅ ਵਿਚ ਵੋਟਿੰਗ ਹੋਵੇਗੀ ਅਤੇ ਨਤੀਜੇ 23 ਮਈ ਨੂੰ ਆਉਣਗੇ।

 

ਭਾਜਪਾ ਆਗੂ ਨੇ ਆਪਣੇ ਇਸ ਵਿਜਨ ਡਾਕੂਮੈਂਟ ਨੇ ਪਹਿਲ ਨੌਜਵਾਨਾਂ ਦੇ ਰੁਜ਼ਗਾਰ ਨੂੰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ 50 ਲੱਖ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ। ਮਹਿਲਾਵਾਂ ਨੂੰ ਪੰਜਾਹ ਫੀਸਦੀ ਗਾਰੰਟੀ ਦੇ ਤੌਰ ਉਤੇ ਕਰਜ਼ਾ ਮਿਲੇਗਾ, ਜਦੋਂ ਕਿ ਪੁਰਸ਼ਾਂ ਨੂੰ 25 ਫੀ ਸਦੀ ਦੀ ਗਾਰੰਟੀ ਵਿਚ ਹੈ। ਉਨ੍ਹਾਂ ਵਾਅਦਾ ਕੀਤਾ ਕਿ 2024 ਤੱਕ ਪੰਜਾਹ ਹਜ਼ਾਰ ਸਟਾਰਟਅੱਪ ਸ਼ੁਰੂ ਕਰਨ ਦੇ ਯਤਨ ਕੀਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 Three days before Voting Pragya released Vision Documents