ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਲਈ ਮੁਸੀਬਤ ਬਣ ਰਹੇ ਨੇ ‘ਬਾਗੀ’

ਭਾਜਪਾ ਲਈ ਮੁਸੀਬਤ ਬਣ ਰਹੇ ਨੇ ‘ਬਾਗੀ’

ਭਾਜਪਾ ਲਿਈ ਉਸਦੇ ਘਰ ਦੇ ਬਾਗੀ ਹੀ ਉਮੀਦਵਾਰਾਂ ਦੀ ਜਿੱਤ ਵਿਚ ਰਾਹ ਦਾ ਰੋੜਾ ਬਣਨ ਦੀ ਕੋਸ਼ਿ ਸ਼ਕਰ ਰਹੇ ਹਨ। ਇਨ੍ਹਾਂ ਵਿਚੋਂ ਉਹ ਲੋਕ ਸਭਾ ਮੈਂਬਰ ਹਨ, ਜੋ ਪਿਛਲੇ 2014 ਦੀਆਂ ਚੋਣਾਂ ਵਿਚ ਜਿੱਤੇ ਸਨ, ਪ੍ਰੰਤੂ ਇਸ ਵਾਰ ਉਨ੍ਹਾਂ ਦੀ ਥਾਂ ਨਵੇਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ। ਅਜਿਹੇ ਹੁਣ ਤੱਕ 19 ਸਾਂਸਦਾਂ ਦੇ ਟਿਕਟਾਂ ਕੱਟੀਆਂ ਗਈਆਂ ਹਨ। ਪਿਛਲੀ ਵਾਰ ਜਿੱਤੇ ਇਨ੍ਹਾਂ ਲੋਕ ਸਭਾ ਮੈਂਬਰਾਂ ਵਿਚ ਕੁਝ ਟਿਕਟ ਕੱਟਣ ਦੇ ਬਾਅਦ ਚੁੱਪ ਧਾਰਕੇ ਘਰ ਬੈਠ ਗਏ, ਜਾਂ ਕੁਝ ਨਵੇਂ ਐਲਾਨੇ ਉਮੀਦਵਾਰ ਦਾ ਖੁੱਲ੍ਹਕੇ ਵਿਰੋਧ ਕਰ ਰਹੇ ਹਨ। ਕੁਝ ਵਿਰੋਧੀ ਪਾਰਟੀਆਂ ਵਿਚ ਸ਼ਾਮਲ ਹੋ ਗਏ ਜਾਂ ਉਮੀਦਵਾਰ ਬਣ ਗਏ। ਖੁੱਲ੍ਹਕੇ ਵਿਰੋਧ ਕਰਨ ਵਾਲੇ ਤਾਂ ਸਾਹਮਣੇ ਹਨ, ਪ੍ਰੰਤੂ ਜੋ ਚੁੱਪ ਬੈਠੇ ਹਨ। ਉਨ੍ਹਾਂ ਦੀ ਚੁੱਪੀ ਕੀ ਗੁਲ ਖਿਲਾਏਗੀ, ਇਹ ਤਾਂ 23 ਮਈ ਨੂੰ ਹੀ ਸਾਹਮਣੇ ਆਵੇਗਾ।

 

ਅੰਸ਼ੁਲ ਵਰਮਾ

 

ਹਰਦੋਈ ਤੋਂ ਲੋਕ ਸਭਾ ਮੈਂਬਰ ਅੰਸ਼ੁਲ ਵਰਮਾ ਦੀ ਥਾਂ ਜੈ ਪ੍ਰਕਾਸ਼ ਰਾਵਤ ਨੂੰ ਟਿਕਟ ਦਿੱਤੀ ਗਈ ਹੈ। ਇਸ ਦੇ ਵਿਰੋਧ ਵਿਚ ਅੰਸ਼ੁਲ ਨੇ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚਰਚਾ ਹੈ ਕਿ ਹੁਣ ਉਹ ਭਾਜਪਾ ਦੇ ਖਿਲਾਫ ਆਪਣੇ ਸਮਰਥਕ ਵੋਟਾਂ ਨੂੰ ਤੋੜਨ ਵਿਚ ਲੱਗੇ ਹਨ।

 

ਭਰਤ ਸਿੰਘ

ਬਲੀਆ ਤੋਂ ਲੋਕ ਸਭਾ ਮੈਂਬਰ ਭਰਤ ਸਿੰਘ ਦੀ ਥਾਂ ਭਦੋਹੀ ਦੇ ਲੋਕ ਸਭਾ ਮੈਂਬਰ ਵੀਰੇਂਦਰ ਸਿੰਘ ਮਸਤ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਦੇ ਵਿਰੋਧ ਵਿਚ ਭਰਤ ਸਿੰਘ ਨੇ ਭਾਜਪਾ ਆਗੂ ਨੂੰ ਲੰਬਾ ਪੱਤਰ ਭੇਜਕੇ ਆਪਣੀ ਟਿਕਟ ਕੱਟਣ ਦਾ ਕਾਰਨ ਹੀ ਨਹੀਂ ਪੁੱਛਿਆ, ਸਗੋਂ ਵੀਰੇਂਦਰ ਸਿੰਘ ਮਸਤ ਨੂੰ ਬਾਹਰੀ ਉਮੀਦਵਾਰ ਦੱਸਕੇ ਉਸਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

 

ਚੌਧਰੀ ਬਾਬੂਲਾਲ

ਫਤਿਹਪੁਰ–ਸੀਕਰੀ ਦੇ ਲੋਕ ਸਭਾ ਮੈਂਬਰ ਚੌਧਰੀ ਬਾਬੂਲਾਲ  ਦੀ ਥਾਂ ਉਥੋਂ ਰਾਜਕੁਮਾਰ ਚਾਹਰ ਨੂੰ ਉਮੀਦਵਾਰ ਬਣਾਇਆ ਗਿਆ। ਪਾਰਟੀ ਦੇ ਇਸ ਫੈਸਲੇ ਦੇ ਵਿਰੋਧ ਵਿਚ ਬਾਬੂਲਾਲ ਉਠ ਖੜ੍ਹੇ ਹੋਏ। ਉਨ੍ਹਾਂ ਉਮੀਦਵਾਰ ਦੇ ਵਿਰੋਧ ਵਿਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ। ਇਸ ਦਾ ਅਸਰ ਵੀ ਫਤਿਹਪੁਰ ਵਿਚ ਦੇਖਣ ਨੂੰ ਮਿਲਿਆ।

 

ਰਾਮਚਰਿਤਰ ਨਿਸ਼ਾਦ

ਮਛਲੀਸ਼ਹਿਰ ਤੋਂ ਲੋਕ ਸਭਾ ਮੈਂਬਰ ਰਾਮ ਚਰਿਤਰ ਨਿਸ਼ਾਦ ਨੇ ਵੀ ਆਪਣੀ ਥਾਂ ਬਹੁਜਨ ਸਮਾਜ ਪਾਰਟੀ ਤੋਂ ਆਏ ਬੀ ਪੀ ਸਰੋਜ ਨੂੰ ਉਮੀਦਵਾਰ ਬਣਾਏ ਜਾਣ ਉਤੇ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਦੀ ਨਰਾਜ਼ਗੀ ਦਾ ਨਤੀਜਾ ਇਹ ਰਿਹਾ ਕਿ ਹੁਣ ਉਹ ਸਮਾਜਵਾਦੀ ਪਾਰਟੀ ਵਿਚ ਆ ਗਏ ਅਤੇ ਖੁੱਲ੍ਹਕੇ ਨਵੇਂ ਉਮੀਦਵਾਰ ਦਾ ਵਿਰੋਧ ਕਰ ਰਹੇ ਹਨ।

 

ਅਸ਼ੋਕ ਦੋਹਰ

ਇਟਾਵਾ ਤੋਂ ਲੋਕ ਸਭਾ ਮੈਂਬਰ ਦੋਹਰੇ ਦੀ ਥਾਂ ਆਗਰਾ ਦੇ ਲੋਕ ਸਭਾ ਮੈਂਬਰ ਡਾਂ ਰਾਮਸ਼ੰਕਰ ਕਠੇਰੀਆ ਨੂੰ ਉਮੀਦਵਾਰ ਬਣਾਇਆ ਤਾਂ ਅਸ਼ੋਕ ਦੋਹਰੇ ਕਾਂਗਰਸ ਵਿਚ ਚਲੇ ਗਏ। ਕਾਂਗਰਸ ਨੇ ਅਸ਼ੋਕ ਦੋਹਰੇ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ। ਕਾਂਗਰਸ ਦੇ ਉਮੀਦਵਾਰ ਬਣਕੇ ਭਾਜਪਾ ਉਮੀਦਵਾਰ ਲਈ ਮੁਸੀਬਤ ਬਣੇ ਹਨ।

 

ਪ੍ਰਿਅੰਕਾ ਰਾਵਤ

ਬਾਰਾਬੰਕੀ ਲੋਕ ਸਭਾ ਖੇਤਰ ਦੀ ਲੋਕ ਸਭਾ ਮੈਂਬਰ ਪ੍ਰਿਅੰਕਾ ਰਾਵਤ ਨੂੰ ਦੁਬਾਰਾ ਚੋਣ ਮੈਦਾਨ ਵਿਚ ਨਾ ਉਤਾਰੇ ਜਾਣ ਕਰਕੇ ਉਨ੍ਹਾਂ ਦੀ ਥਾਂ ਉਪੇਂਦਰ ਰਾਵਤ ਨੂੰ ਉਮੀਦਵਾਰ ਬਣਾਇਆ ਗਿਆ ਹੈ। 18 ਮਈ ਨੂੰ ਉਪੇਂਦਰ ਰਾਵਤ ਭਾਜਪਾ ਦੇ ਸੀਨੀਅਰ ਆਗੂ ਵਿਨੈ ਕਟੀਆਰ ਅਤੇ ਕਾਬੀਨਾ ਮੰਤਰੀ ਬ੍ਰਜੇਸ਼ ਪਾਠਕ ਦੀ ਹਾਜ਼ਰੀ ਵਿਚ ਕਾਗਜ਼ ਭਰਨ ਜਾ ਰਹੇ ਸਨ, ਉਨ੍ਹਾਂ ਨਾਲ ਪ੍ਰਿਅੰਕਾ ਰਾਵਤ ਨਹੀਂ ਸੀ। ਹਾਲਾਂਕਿ, ਬੀਤੇ ਦਿਨੀਂ ਪ੍ਰਿਅੰਕਾ ਰਾਵਤ ਆਪਣੀ ਟਿਕਟ ਕੱਟਣ ਦੀ ਥਾਂ ਪ੍ਰਦੇਸ਼ ਆਗੂ ਤੋਂ ਪੁੱਛਣ ਆਈ ਸੀ, ਪ੍ਰੰਤੁ ਤਸਲੀਬਖਸ ਉਤਰ ਨਾ ਮਿਲਣ ਉਤੇ ਉਹ ਵਾਪਸ ਘਰ ਚੁਪਚਾਪ ਆ ਕੇ ਬੈਠ ਗਈੀ।

 

ਭੈਰੋ ਪ੍ਰਸਾਦ ਮਿਸ਼ਰ

ਬਾਂਦਾ ਦੇ ਲੋਕ ਸਭਾ ਮੈਂਬਰ ਪ੍ਰਸਾਦ ਮਿਸ਼ਰ ਦੀ ਥਾਂ ਇਸੇ ਖੇਤਰ ਦੇ ਵਿਧਾਇਕ ਆਰ ਕੇ ਪਟੇਲ ਨੂੰ ਉਮੀਦਵਾਰ ਬਣਾਇਆ ਗਿਆ। ਇਸ ਦੇ ਵਿਰੁਧ ਸ੍ਰੀ ਮਿਸ਼ਰ ਤੇ ਉਨ੍ਹਾਂ ਦੇ ਸਮਰਥਕਾਂ ਨੇ ਭਾਜਪਾ ਦੇ ਸੂਬਾ ਮੁੱਖ ਦਫ਼ਤਰ ਉਤੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਸਾਹਮਣੇ ਜਮਕੇ ਪ੍ਰਦਰਸ਼ਨ ਕੀਤਾ ਸੀ। ਇਸ ਦੇ ਬਾਵਜੂਦ ਵੀ ਜਦੋਂ ਉਨ੍ਹਾਂ ਦੀ ਨਹੀਂ ਸੁਣੀ ਗਈ ਤਾਂ ਉਹ ਵਿਰਧ ਉਤੇ ਉਤਰ ਆਏ। ਉਨ੍ਹਾਂ ਦੇ ਵਿਰੋਧ ਦੇ ਚਲਦੇ ਆਰ ਕੇ ਪਅੇਲ ਨੂੰ ਖਾਸੀ ਮੁਸ਼ਕਲ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019: Trouble becoming an angry MP from ticket earning