ਲੋਕ ਸਭਾ ਚੋਣਾਂ ਦੇ 6ਵੇਂ ਗੇੜ ਵਿੱਚ ਐਤਵਾਰ ਨੂੰ 59 ਸੀਟਾਂ ਉੱਤੇ ਛੋਟੀਆਂ ਮੋਟੀਆਂ ਹਿੰਸਾ ਦੀਆਂ ਘਟਨਾਵਾਂ ਵਿਚਕਾਰ ਵੋਟਿੰਗ ਖ਼ਤਮ ਹੋ ਗਈ। ਇਸ ਗੇੜ ਵਿੱਚ ਪੱਛਮੀ ਬੰਗਾਲ ਤੋਂ ਹਿੰਸਾ ਦੀ ਖ਼ਬਰ ਆਈ ਹੈ। ਜਿਥੇ ਘਾਟਲ ਤੋਂ ਭਾਜਪਾ ਉਮੀਦਵਾਰ ਭਾਰਤੀ ਘੋਸ਼ ਦੇ ਕਾਫਿਲੇ ਉੱਤੇ ਹਮਲਾ ਕੀਤਾ ਗਿਆ। ਭਾਜਪਾ ਨੇ ਇਸ ਹਮਲੇ ਪਿੱਛੇ ਤ੍ਰਿਣਮੂਲ ਦੇ ਗੁੰਡਿਆਂ ਦਾ ਹੱਥ ਦੱਸਿਆ।
ਯੂਪੀ ਅਤੇ ਬਿਹਾਰ ਸਣੇ ਕਈ ਥਾਵਾਂ ਉੱਤੇ ਈਵੀਐਮ ਵਿੱਚ ਗੜਬੜੀ ਦੇ ਚਲਦੇ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। 6ਵੇਂ ਗੇੜ ਵਿੱਚ ਕਈ ਦਿਗਜ਼ਾਂ ਦੀ ਕਿਸਮਤ ਦਾ ਫ਼ੈਸਲਾ ਵੋਟ ਪੇਟੀਆਂ ਵਿੱਚ ਬੰਦ ਹੋ ਗਿਆ।
ਇਨ੍ਹਾਂ ਵਿੱਚ ਹਰਿਆਣਾ ਦੇ ਸਾਬਕ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾਰੀ, ਦਿੱਲੀ ਕਾਂਗਰਸ ਪ੍ਰਦੇਸ਼ ਪ੍ਰਧਾਨ ਸ਼ੀਲਾ ਦਿਕਸ਼ਿਤ, ਪ੍ਰੱਗਿਆ ਠਾਕੁਰ, ਰੀਤਾ ਬਹੁਗੁਣਾ ਜੋਸ਼ੀ, ਸ਼ਿਬੂ ਸੋਰੇਨ ਅਤੇ ਦਿਗਵਿਜੈ ਸਿੰਘ ਵਰਗੇ ਵੱਡੇ ਚੇਹਰੇ ਸ਼ਾਮਲ ਹਨ।