ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਹਰਿਆਣਾ ਦੇ ਕਿਰਤੀਆਂ ਲਈ ਤਨਖ਼ਾਹ ਸਣੇ ਛੁੱਟੀ ਦਾ ਐਲਾਨ

Lok Sabha elections 2019:  ਐਤਵਾਰ 12 ਮਈ ਨੂੰ ਹਰਿਆਣਾ ਲੋਕ ਸਭਾ ਚੋਣਾਂ ਲਈ ਹੋਣ ਵਾਲੀ ਵੋਟਿੰਗ ਲਈ ਪੰਜਾਬ ਦੀ ਹੱਦ ਅੰਦਰ ਕੰਮ ਕਰਦੇ ਹਰਿਆਣੇ ਦੇ ਕਿਰਤੀਆਂ ਲਈ ਉਸ ਦਿਨ ਪੰਜਾਬ ਸਰਕਾਰ ਨੇ ਤਨਖ਼ਾਹ ਸਣੇ ਛੁੱਟੀ ਦਾ ਐਲਾਨ ਦਾ ਕੀਤਾ ਹੈ।

 

 

ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਦੀ ਸਰਹੱਦ ਵਿੱਚ ਸਥਿਤ ਦੁਕਾਨਾਂ ਅਤੇ ਅਦਾਰਿਆਂ ਵਿੱਚ ਕੰਮ ਕਰਦੇ ਕਿਰਤੀਆਂ ਨੂੰ ਜਿਨ੍ਹਾਂ ਦੀ ਵੋਟ ਹਰਿਆਣਾ ਵਿੱਚ ਬਣੀ ਹੋਈ ਹੈ, ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੰਜਾਬ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ।

 

 

ਦੱਸਣਯੋਗ ਹੈ ਕਿ ਪੰਜਾਸ ਸਰਕਾਰ ਨੇ ਇਹ ਹੁਕਮ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਉੱਤੇ ਉਨ੍ਹਾਂ ਦੁਕਾਨਾਂ ਅਤੇ ਤਜਾਰਤੀ ਅਦਾਰਿਆਂ ਵਿਖੇ ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਹੈ, ਲਈ ਤਨਖ਼ਾਹ ਸਮੇਤ ਹਫ਼ਤਾਵਾਰੀ ਛੁੱਟੀ ਐਲਾਨੀ ਹੈ। 

 

ਕਾਬਿਲੇਗੌਰ ਹੈ ਕਿ  ਲੋਕ ਸਭਾ ਚੋਣਾਂ ਦੇ 6ਵੇਂ ਗੇੜ ਵਿਚ ਐਤਵਾਰ 12 ਮਈ ਨੂੰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ, ਹਰਿਆਣਾ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਵੋਟਾਂ ਪੈਣਗੀਆਂ।

 

ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ਉਤੇ, ਐਮ ਪੀ ਵਿੱਚ 8, ਹਰਿਆਣੇ ਦੀਆਂ 10, ਦਿੱਲੀ ਦੀਆਂ 7 ਸੀਟਾਂ, ਝਾਰਖੰਡ ਦੀਆਂ 4 ਸੀਟਾਂ ਅਤੇ ਪੱਛਮੀ ਬੰਗਾਲ ਦੀਆਂ 8 ਸੀਟਾਂ ਉੱਤੇ ਵੋਟਰ ਆਪਣਾ ਨੁਮਾਇੰਦਾ ਚੁਣਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections: Announcement of leave including salary for workers of Haryana