ਲੋਕ ਸਭਾ ਚੋਣਾਂ ਦੇ ਤਿੰਨ ਪੜਾਅ ਵਿਚ ਪ੍ਰਚਾਰ ਲਈ ਭਾਜਪਾ ਦਾ ਸੋਸ਼ਲ ਮੀਡੀਆ ਦਾ ਬਜਟ ਸਭ ਤੋਂ ਜ਼ਿਆਦਾ ਰਿਹਾ। ਕਾਂਗਰਸ ਦੇ ਬਜਟ ਵਿਚ ਘੱਟ ਵਾਧਾ ਦੇਖਦ ਨੂੰ ਮਿਲਿਆ। ਫੇਸਬੁੱਕ ਵੱਲੋਂ ਜਾਰੀ ਆਧਿਕਾਰਤ ਅੰਕੜਿਆਂ ਮੁਤਾਬਕ, ਤੀਜੇ ਪੜਾਅ ਤੱਕ ਚੋਣ ਪ੍ਰਚਾਰ ਦੇ ਮਕਸਦ ਤੋਂ ਭਾਜਪਾ ਨੇ ਕੁਲ 1.32 ਕਰੋੜ ਰੁਪਏ ਦੇ 1,732 ਵਿਗਿਆਪਨ ਜਾਰੀ ਕੀਤੇ ਹਨ। ਜਦੋਂ ਕਿ ਦੂਜੇ ਪੜਾਅ ਤੱਕ ਭਾਜਪਾ ਨੇ ਕੁਲ 87.47 ਲੱਖ ਰੁਪਏ ਖਰਚ ਕਰਕੇ 1,129 ਵਿਗਿਆਪਨ ਦਿੱਤੇ ਸਨ।
ਤੀਜੇ ਪੜਾਅ ਵਿਚ ਸਭ ਤੋਂ ਜ਼ਿਆਦਾ 117 ਸੀਟਾਂ ਉਤੇ ਵੋਟਾਂ ਪਈਆਂ। ਜੇਕਰ ਭਾਜਪਾ ਅਤੇ ਉਸਦੇ ਸਮਰਥਕ ਪੇਜਾਂ ਨੂੰ ਜੋੜਿਆ ਜਾਵੇ ਤਾਂ ਵਿਗਿਆਪਨ ਉਤੇ ਕੁਲ 5.84 ਕਰੋੜ ਰੁਪਏ ਪਹੁੰਚ ਜਾਂਦਾ ਹੈ। ਭਾਜਪਾ ਦੇ ਮੁਕਾਬਲੇ ਕਾਂਗਰਸ ਇਸ ਉਤੇ ਘੱਟ ਖਰਚ ਕਰ ਰਹੀ ਹੈ। ਪਿਛਲੇ ਦੋ ਪੜਾਅ ਦੇ ਅੰਕੜਿਆਂ ਦੇ ਮੁਤਾਬਕ ਕਾਂਗਰਸ ਨੇ ਫੇਸਬੁੱਕ ਉਤੇ 44.07 ਲੱਖ ਰੁਪਏ ਦੇ 1,205 ਵਿਗਿਆਪਨ ਦਿੱਤੇ ਸਨ। ਤੀਜੇ ਪੜਾਅ ਤੱਕ ਇਹ ਅੰਕੜਾ 55 ਲੱਖ ਰਿਹਾ, ਜਿਸਦੇ ਤਹਿਤ ਕੁਲ 2,202 ਵਿਗਿਆਪਨ ਜਾਰੀ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਫੇਸਬੁੱਕ ਦੇ ਟਾਪ ਟੇਨ ਵਿਗਿਆਪਨਦਾਤਾਵਾਂ ਦੀ ਸੂਚੀ ਵਿਚ ਬੀਜੂ ਜਨਤਾ ਦਲ ਦੇ ਆਗੂ ਨਵੀਨ ਪਟਨਾਇਕ ਵੀ ਹਨ। ਪਟਨਾਇਕ ਦੇ ਪ੍ਰਚਾਰ ਲਈ ਫੇਸਬੁੱਕ ਉਤੇ ਵਿਗਿਆਪਨਾਂ ਵਿਚ 44 ਲੱਖ ਖਰਚ ਕੀਤੇ ਗਏ ਹਨ।
ਫੇਸਬੁੱਕ ਜ਼ਿਆਦਾ ਕਾਰਗਰ : ਮਾਹਿਰਾਂ ਦਾ ਕਹਿਣਾ ਹੈ ਕਿ ਟਵਿਟਰ ਅਤੇ ਇੰਸਟਾਗ੍ਰਾਮ ਦੇ ਮੁਕਾਬਲੇ ਫੇਸਬੁੱਕ ਲੋਕਾਂ ਦਾ ਨਜਰੀਆ ਬਣਾਉਣ ਵਿਚ ਜ਼ਿਆਦਾ ਕਾਰਗਰ ਹੈ। ਇਹ ਕਾਰਨ ਹੈ ਕਿ ਰਾਜਨੀਤਿਕ ਪਾਰਟੀਆਂ ਵੀ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਫੇਸਬੁੱਕ ਨੂੰ ਹੀ ਜ਼ਿਆਦਾ ਤਵੱਜੋਂ ਦੇ ਰਹੇ ਹਨ।
ਸੋਸ਼ਲ ਮੀਡੀਆ ਉਤੇ ਖਰਚ
ਜਾਣਕਾਰਾਂ ਦਾ ਮੰਨਣਾ ਹੈ ਕਿ ਤੀਜੇ ਪੜਾਅ ਦੀਆਂ ਵੋਟਾਂ ਤੱਕ ਲੋਕ ਸਭਾ ਦੀਆਂ ਕੁਲ ਸੀਟਾਂ ਵਿਚੋਂ ਅੱਧੇ ਤੋਂ ਜ਼ਿਆਦਾ ਉਤੇ ਵੋਟਾਂ ਪੈ ਚੁੱਕੀਆਂ ਹਨ। ਅਜਿਹੇ ਵਿਚ ਬੱਚੀਆਂ ਹੋਈਆਂ ਸੀਟਾਂ ਦੇ ਪ੍ਰਚਾਰ ਲਈ ਰਾਜਨੀਤਿਕ ਪਾਰਟੀਆਂ ਦੇ ਸੋਸ਼ਲ ਮੀਡੀਆ ਕੈਪੇਨ ਵਿਚ ਹੋਰ ਤੇਜੀ ਆਵੇਗੀ। ਭਾਵ ਫੇਸਬੁੱਕ ਅਤੇ ਟਵਿਟਰ ਵਰਗੇ ਪਲੇਟਫਾਰਮ ਉਤੇ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਦੀ ਰਕਮ ਵਧਾਈ ਜਾਣੀ ਤੈਅ ਹੈ।
ਕੁਲ 17 ਕਰੋੜ ਦੇ ਵਿਗਿਆਪਨ ਮਿਲੇ
ਫੇਸਬੁੱਕ ਨੂੰ ਇਸ ਸਾਲ ਫਰਵਰੀ ਤੋਂ ਹੁਣ ਤੱਕ ਕੁਲ 17.16 ਕਰੋੜ ਰੁਪਏ ਦੇ 84,368 ਵਿਗਿਆਪਨ ਮਿਲੇ ਹਨ। ਇਨ੍ਹਾਂ ਵਿਚੋਂ ਕਰੀਬ 6 ਕਰੋੜ ਰੁਪਏ ਦੇ ਵਿਗਿਆਪਨ ਸਿਰਫ ਭਾਜਪਾ ਅਤੇ ਉਨ੍ਹਾਂ ਦੇ ਸਮਰਥਕ ਪੇਜਾਂ ਰਾਹੀਂ ਹੀ ਮਿਲੇ ਹਨ।
– 1.32 ਲੱਖ ਰੁਪਏ ਖਰਚ ਕੀਤੇ ਕਾਂਗਰਸ ਨੇ ਤਿੰਨ ਪੜਾਅ ਵਿਚ ਸੋਸ਼ਲ ਮੀਡੀਆ ਉਤੇ ਹੁਣ ਤੱਕ
– 55 ਕਰੋੜ ਰੁਪਏ ਤੱਕ ਪਹੁੰਚਿਆ ਫੇਸਬੁੱਕ ਉਤੇ ਭਾਜਪਾ ਦੇ ਚੁਣਾਵੀਂ ਇਸ਼ਤਿਹਾਰਾਂ ਦਾ ਖਰਚ।