ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਚੰਡੀਗੜ੍ਹ ਦੀਆਂ ਚਾਰ ਸੀਟਾਂ ਦੇ ਸਮੀਕਰਨਾਂ ’ਚ ਉਲਝੀ ਭਾਜਪਾ

ਪੰਜਾਬ ਤੇ ਚੰਡੀਗੜ੍ਹ ਦੀਆਂ ਚਾਰ ਸੀਟਾਂ ਦੇ ਸਮੀਕਾਰਨਾਂ ’ਚ ਉਲਝੀ ਭਾਜਪਾ

ਪੰਜਾਬ ਦੀਆਂ ਤਿੰਨ ਸੀਟਾਂ ਅਤੇ ਚੰਡੀਗੜ੍ਹ ਲਈ ਲੋਕ ਸਭਾ ਉਮੀਦਵਾਰ ਤੈਅ ਕਰਨ ਵਿਚ ਭਾਜਪਾ ਨੂੰ ਕਈ ਅੰਦਰੂਨੀ ਸਮੀਕਰਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਹਾਈ ਪ੍ਰੋਫਾਈਲ ਮੰਨੀ ਜਾਣ ਵਾਲੀ ਅੰਮ੍ਰਿਤਸਰ ਸੀਟ ਤੋਂ ਕੇਂਦਰੀ ਮੰਤਰੀ ਹਰਦੀਪ ਪੁਰੀ, ਰਾਜੇਂਦਰ ਮੋਹਨ ਚੀਮਾ ਦੇ ਨਾਲ ਚੰਡੀਗੜ੍ਹ ਦੀ ਮੌਜੂਦਾ ਲੋਕ ਸਭਾ ਮੈਂਬਰ ਕਿਰਨ ਖੇਰ ਦਾ ਨਾਮ ਵੀ ਚਰਚਾ ਵਿਚ ਹੈ। ਚੰਡੀਗੜ੍ਹ ਤੋਂ ਕਿਰਨ ਖੇਰ ਦੇ ਨਾਲ ਸੰਜੇ ਟੰਡਨ ਦਾ ਨਾਮ ਹੈ। ਹੁਸ਼ਿਆਰਪੁਰ ਵਿਚ ਮੌਜੂਦਾ ਲੋਕ ਸਾਂਸਦ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਟਿਕਟ ਮਿਲਣ ਦੀ ਉਮੀਦ ਹੈ।

 

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚ ਭਾਜਪਾ ਅਕਾਲੀ ਦਲ ਨਾਲ ਗਠਜੋੜ ਵਿਚ ਤਿੰਨ ਲੋਕ ਸਭਾ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਉਤੇ ਚੋਣ ਲੜਦੀ ਹੈ। ਬਾਕੀ ਦਸ ਸੀਟਾਂ ਉਤੇ ਅਕਾਲੀ ਦਲ ਲੜਦਾ ਹੈ। ਬੀਤੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਅਮ੍ਰਿਤਸਰ ਵਿਚ ਆਪਣੇ ਆਗੂ ਅਰੁਣ ਜੇਤਲੀ ਦੇ ਬਾਅਦ ਵੀ ਹਾਰ ਮਿਲੀ ਸੀ। ਦੇਸ਼ ਵਿਚ ਚਲੀ ਮੋਦੀ ਲਹਿਰ ਦਾ ਪੰਜਾਬ ਵਿਚ ਜ਼ਿਆਦਾ ਅਸਰ ਨਹੀਂ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਇਸ ਸੀਟ ਤੋਂ ਜਿੱਤੇ ਸਨ। ਬਾਅਦ ਵਿਚ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਬਾਅਦ ਵੀ ਉਪ ਚੋਣ ਵਿਚ ਭਾਜਪਾ ਨੂੰ ਸਫਲਤਾ ਨਹੀਂ ਮਿਲੀ ਸੀ। ਜਦੋਂ ਕਿ ਉਹ ਆਪਣੇ ਹਿੱਸੇ ਦੀਆਂ ਬਾਕੀ ਦੋਵੇਂ ਸੀਟਾਂ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜਿੱਤਣ ਵਿਚ ਸਫਲ ਰਹੀ ਸੀ। ਪ੍ਰੰਤੂ ਗੁਰਦਾਸਪੁਰ ਵਿਚ ਬਾਅਦ ਵਿਚ ਹੋਈ ਉਪ ਚੋਣ ਵਿਚ ਭਾਜਪਾ ਨੂੰ ਹਾਰ ਮਿਲੀ।

 

ਇਸ ਨੂੰ ਦੇਖਦੇ ਹੋਏ ਭਾਜਪਾ ਇਸ ਵਾਰ ਅੰਮ੍ਰਿਤਸਰ ਨੂੰ ਲੈ ਕੇ ਕਾਫੀ ਗੰਭੀਰ ਹੈ। ਇੱਥੇ ਹਿੰਦੂ–ਸਿੱਖ ਸਮੀਕਾਰਨਾਂ ਦੇ ਚਲਦਿਆਂ ਭਾਜਪਾ ਵਿਚ ਰਹਿੰਦੇ ਹੋਏ ਨਵਜੋਤ ਸਿੰਘ ਸਿੱਧੂ ਜਿੱਤਦੇ ਰਹੇ ਸਨ। ਹੁਣ ਭਾਜਪਾ ਇੱਥੋਂ ਕੇਂਦਰੀ ਮੰਤਰੀ ਹਰਦੀਪ ਪੁਰੀ, ਰਾਜੇਂਦਰ ਮੋਹਨ ਚੀਮਾ, ਕਿਰਨ ਖੇਰ, ਤਰੁਣ ਚੁਗ ਦੇ ਨਾਮਾਂ ਉਤੇ ਵਿਚਾਰ ਕਰ ਰਹੀ ਹੈ। ਕਿਰਨ ਖੇਰ ਹੁਣ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਹਨ। ਚੰਡੀਗੜ੍ਹ ਵਿਚ ਕਿਰਨ ਖੇਰ ਦੇ ਨਾਲ ਸੰਜੇ ਟੰਡਨ ਦਾ ਨਾਮ ਹੈ। ਕਾਂਗਰਸ ਨੇ ਇਥੋਂ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਨੂੰ ਉਤਾਰਿਆ ਹੈ। ਹੁਸ਼ਿਆਰਪੁਰ ਵਿਚ ਭਾਜਪਾ ਮੌਜੂਦਾ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਉਤੇ ਦਾਅ ਲਗਾ ਸਕਦੀ ਹੈ। ਗੁਰਦਾਸਪੁਰ ਸੀਟ ਨੂੰ ਲੈ ਕੇ ਵੀ ਪੇਚ ਫਸਿਆ ਹੋਇਆ ਹੈ। ਇਸ ਸੀਟ ਉਤੇ ਪਿਛਲੀ ਵਾਰ ਫਿਲਮ ਅਭਿਨੇਤਾ ਜਿੱਤੇ ਸਨ। ਉਨ੍ਹਾਂ ਦੀ ਮੌਤ ਬਾਅਦ ਹੋਈ ਉਪ ਚੋਣ ਵਿਚ ਭਾਜਪਾ ਇਸ ਸੀਟ ਨੂੰ ਹਾਰ ਗਈ ਸੀ। ਉਸ ਸਮੇਂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਟਿਕਟ ਨਹੀਂ ਦਿੱਤਾ ਗਿਆ ਸੀ। ਇਸ ਵਾਰ ਕਵਿਤਾ ਖੰਨਾ ਦੀ ਮਜ਼ਬੂਤ ਦਾਅਵੇਦਾਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections BJP in four seats of Punjab and Chandigarh in equations