ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜ ਬੱਬਰ ’ਤੇ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ

ਲੋਕ ਸਭਾ ਚੋਣਾਂ ਚ ਉਮੀਦਵਾਰ ਚੋਣ ਜਾਬਤੇ ਦਾ ਲਗਾਤਾਰ ਉਲੰਘਣ ਕਰ ਰਹੇ ਹਨ। ਚੋਣ ਜਾਬਤੇ ਦੀ ਉਲੰਘਣਾ ਦੇ ਮਾਮਲੇ ਚ ਕਾਂਗਰਸ ਪ੍ਰਦੇਸ਼ ਪ੍ਰਧਾਨ ਤੇ ਫਤਿਹਪੁਰ ਸੀਕਰੀ ਸੀਟ ਤੋਂ ਉਮੀਦਵਾਰ ਰਾਜ ਬੱਬਰ ਤੇ ਵੀ ਮੁਕੱਦਮਾ ਦਰਜ ਹੋ ਗਿਆ ਹੈ। ਦੋਸ਼ ਹੈ ਕਿ ਰਾਜ ਬੱਬਰ ਚੋਣ ਪ੍ਰਚਾਰ ਚ ਬਿਨਾਂ ਇਜਾਜ਼ਤ ਵਾਹਨਾਂ ਦਾ ਕਾਫਲਾ ਲੈ ਕੇ ਤੁਰੇ ਸਨ।

 

ਫ਼ਤਿਹਪੁਰ ਸੀਕਰੀ ਤੋਂ ਕਾਂਗਰਸ ਦੇ ਉਮੀਦਵਾਰ ਰਾਜ ਬੱਬਰ ਵੀਰਵਾਰ ਨੂੰ ਦੁਪਹਿਰ ਮਗਰੋਂ ਚੋਣ ਪ੍ਰਚਾਰ ਲਈ ਸੀਕਰੀ ਪੁੱਜੇ ਸਨ। ਉਨ੍ਹਾਂ ਦੇ ਨਾਲ ਵਾਹਨਾਂ ਦਾ ਕਾਫਲਾ ਸੀ। ਪੁਲਿਸ ਮੁਲਾਜ਼ਮਾਂ ਨੇ ਕਾਫ਼ਲੇ ਚ ਸ਼ਾਮਲ ਵਾਹਨਾਂ ਦੀ ਫ਼ੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਕਰਵਾਈ ਸੀ। ਇਸ ਦੌਰਾਨ ਕੁਝ ਵਾਹਨਾਂ ਨੂੰ ਫੜ੍ਹਿਆ ਵੀ ਗਿਆ।

 

ਥਾਣਾ ਪੁਲਿਸ ਵਲੋਂ ਮਾਮਲੇ ਦੀ ਸੂਚਨਾ ਸਟੇਟਿਕ ਮੈਜ਼ਿਸਟ੍ਰੇਟ ਨੂੰ ਦਿੱਤੀ ਗਈ ਪਰ ਦੇਰ ਰਾਤ ਤੱਕ ਸਟੇਟਿਕ ਮੈਜਿਸਟ੍ਰੇਟ ਕਾਰਵਾਈ ਲਈ ਨਹੀਂ ਪੁੱਜ ਸਕੇ। ਇਸ ਤੇ ਕਸਬੇ ਦੇ ਚੌਕੀ ਇੰਚਾਰਜ ਅਮਿਤ ਕੁਮਾਰ ਦੀ ਅਗਵਾਈ ਚ ਕਾਂਗਰਸੀ ਉਮੀਦਵਾਰ ਰਾਜ ਬੱਬਰ ਖਿਲਾਫ਼ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਬਸਪਾ ਉਮੀਦਵਾਰ ਸ਼੍ਰੀਭਗਵਾਨ ਉਰਫ਼ ਗੁੱਡੂ ਪੰਡਤ ਤੇ ਵੀ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਹੋ ਚੁੱਕਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok sabha elections Code of Conduct for Violation case on Rajbabbar