ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਕਾਂਗਰਸ ਨੇ ਉਰਮਿਲਾ ਮਾਤੋਂਡਕਰ ਨੂੰ ਐਲਾਨਿਆ ਉਮੀਦਵਾਰ

ਲੰਘੇ ਬੁੱਧਵਾਰ ਨੂੰ ਕਾਂਗਰਸ ਚ ਸ਼ਾਮਲ ਹੋਈ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਜ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦੋ ਦਿਨਾਂ ਪਹਿਲਾਂ ਹੀ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੀ ਬਾਲੀਵੁੱਡ ਦੀ ਰੰਗੀਲਾ ਗਰਲ ਉਰਮਿਲਾ ਮਾਤੋਂਡਕਰ ਨੂੰ ਪਾਰਟੀ ਨੇ ਅੱਜ ਸ਼ੁੱਕਰਵਾਰ ਨੂੰ ਮੁੰਬਈ ਉੱਤਰ ਲੋਕ ਸਭਾ ਸੀਟ ਤੋਂ ਟਿਕਟ ਦੇ ਦਿੱਤੀ ਹੈ।

 

ਕਾਂਗਰਸ ਨੇ ਇਕ ਬਿਆਨ ਚ ਕਿਹਾ, ਕਾਂਗਰਸ ਕੇਂਦਰੀ ਚੋਣ ਕਮੇਟੀ ਨੇ ਮਹਾਰਾਸ਼ਟਰ ਚ ਮੁੰਬਈ ਉੱਤਰ ਸੰਸਦੀ ਸੀਟ ਤੋਂ ਆਮ ਚੋਣ ਲੜਨ ਲਈ ਪਾਰਟੀ ਉਮੀਦਵਾਰ ਵਜੋਂ ਉਰਮਿਲਾ ਮਾਤੋਂਡਕਰ ਦੇ ਨਾਂ ਦੀ ਮਨਜ਼ੂਰੀ ਦੇ ਦਿੱਤੀ ਹੈ।

 

ਰੰਗੀਲਾ ਗਰਲ ਦੇ ਨਾਂ ਨਾਲ ਆਪਣੇ ਜ਼ਮਾਨੇ ਦੀ ਮਸ਼ਹੂਰ ਰਹੀ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਲੰਘੀ 27 ਮਾਰਚ 2019 ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਹੈ। 45 ਸਾਲਾ ਉਰਮਿਲਾ ਬੁੱਧਵਾਰ ਨੂੰ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਈ। ਦਿੱਲੀ ਵਿਖੇ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਕਾਂਗਰਸ ਦੇ ਮੁੰਬਈ ਇਕਾਈ ਦੇ ਪ੍ਰਧਾਨ ਮਿਲਿੰਦ ਦੇਵੜਾ ਅਤੇ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਉਰਮਿਲਾ ਨੂੰ ਪਾਰਟੀ ਦੀ ਮੈਂਬਰਸ਼ਿਪ ਦਵਾਈ ਸੀ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਉਰਮਿਲਾ ਮਾਤੋਂਡਕਰ ਨੇ ਇਸ ਮੌਕੇ ਕਾਂਗਰਸੀ ਆਗੂ ਬਣਨ ਦਾ ਕਾਰਨ ਦੱਸਦਿਆਂ ਕਿਹਾ ਕਿ ਉਹ ਗਲੈਮਰ ਕਾਰਨ ਨਹੀਂ ਬਲਕਿ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਚ ਸ਼ਾਮਲ ਹੋਈ ਹਨ।

 

ਇਸ ਮੌਕੇ ਉਨ੍ਹਾਂ ਕਿਹਾ ਸੀ ਕਿ ਸਰਗਰਮ ਸਿਆਸਤ ਚ ਇਹ ਮੇਰਾ ਪਹਿਲਾ ਕਦਮ ਹੈ। ਮੈਂ ਸਿਆਅਤ ਚ ਗਲੈਮਰ ਕਾਰਨ ਨਹੀਂ ਬਲਕਿ ਪਾਰਟੀ ਦੀ ਵਿਚਾਰਧਾਰਾ ਕਾਰਨ ਆਈ ਹਾਂ। ਅੱਜ ਹਰੇਕ ਵਿਕਅਤੀ ਦੀ ਆਜ਼ਾਦੀ ਤੇ ਸਵਾਲ ਖੜ੍ਹੇ ਹੋ ਗਏ ਹਨ, ਬੋਰੋਜ਼ਗਾਰੀ ਕਾਫੀ ਵੱਧ ਗਈ ਹੈ।

 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਬਾਰੇ ਉਰਮਿਲਾ ਨੇ ਕਿਹਾ, ਦੇਸ਼ ਨੂੰ ਸਭ ਨੂੰ ਨਾਲ ਲੈ ਕੇ ਚਲਣ ਵਾਲਾ ਨੇਤਾ ਚਾਹੀਦਾ ਹੈ, ਅਜਿਹਾ ਨੇਤਾ ਜਿਹੜਾ ਭੇਦਭਾਵ ਨਾ ਕਰਦਾ ਹੋਵੇ। ਰਾਹੁਲ ਦੇਸ਼ ਦੇ ਇੱਕੋ ਇਕ ਨੇਤਾ ਹਨ ਜਿਹੜੇ ਸਭ ਨੂੰ ਨਾਲ ਲੈ ਕੇ ਚਲ ਸਕਦੇ ਹਨ।’

 

ਦੱਸਣਯੋਗ ਹੈ ਕਿ ਫ਼ਿਲਮ ‘ਮਾਸੂਮ’ ਤੋਂ ਬਤੌਰ ਬਾਲ ਕਲਾਕਾਰ ਅਤੇ ‘ਰੰਗੀਲਾ’ ਤੋਂ ਬਤੌਰ ਅਦਾਕਾਰਾ ਹਿੰਦੀ ਸਿਨੇਮਾ ਚ ਆਪਣਾ ਸਿੱਕਾ ਜਮਾਉਣ ਵਾਲੀ ਉਰਮਿਲਾ ਮਾਤੋਂਡਕਰ ਮੁੰਬਈ ਉੱਤਰ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਸਕਦੀ ਹਨ। ਹਾਲਾਂਕਿ ਪਾਰਟੀ ਵਲੋਂ ਇਸਦੀ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha elections: Congress declared candidate to Urmila Matondkar