ਕਾਂਗਰਸ ਦਿੱਲੀ ਦੀਆਂ ਸਾਰੀਆਂ 7 ਲੋਕ ਸਪਾ ਸੀਟਾਂ ਉਤੇ ਚੋਣ ਲੜੇਗੀ। ਇਸਦਾ ਐਲਾਨ ਕਰਦੇ ਹੋਏ ਕਾਂਗਰਸ ਸੂਬਾ ਇੰਚਾਰਜ ਪੀਸੀ ਚਾਕੋ ਨੇ ਕਿਹਾ ਕਿ ਐਤਵਾਰ ਤੱਕ ਟਿਕਟਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਵੀ ‘ਆਪ’ ਨਾਲ ਗਠਜੋੜ ਨੂੰ ਤਿਆਰ ਹੈ, ਪ੍ਰੰਤੂ ਗੱਲ ਕੇਵਲ ਦਿੱਲੀ ਵਿਚ ਗਠਜੋੜ ਨੂੰ ਲੈ ਕੇ ਹੋਣੀ ਚਾਹੀਦੀ ਹੈ।
ਪੀਸੀ ਚਾਕੋ ਨੇ ਕਿਹਾ ਕਿ ਪਾਰਟੀ ਕੋਲ ਭਾਜਪਾ ਨੂੰ ਹਰਾਉਣ ਲਈ ਅਲੱਗ–ਅਲੱਗ ਸੂਬਿਆਂ ਵਿਚ ਗਠਜੋੜ ਦੀਆਂ ਨੀਤੀ ਦੇ ਤਹਿਤ ਦਿੱਲੀ ਵਿਚ ‘ਆਪ’ ਨਾਲ ਗਠਜੋੜ ਦਾ ਸੁਝਾਅ ਆਇਆ ਸੀ। ਹਾਲਾਂਕਿ, ਦਿੱਲੀ ਸੂਬਾ ਇਕਾਈ ਨੇ ਇਸ ਉਤੇ ਚਿੰਤਾ ਪ੍ਰਗਟਾਈ ਸੀ, ਪ੍ਰੰਤੂ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ ਉਤੇ ਉਨ੍ਹਾਂ ਨੂੰ ਦਿੱਲੀ ਸੂਬਾ ਕਾਂਗਰਸ ਅਤੇ ‘ਆਪ’ ਆਗੂਆਂ ਨਾਲ ਗਠਜੋੜ ਉਤੇ ਗੱਲ ਸ਼ੁਰੂ ਕੀਤੀ। ‘ਆਪ’ ਵੱਲੋਂ ਰਾਜ ਸਭਾ ਮੈਂਬਰ ਸੰਜੇ ਸਿੰਘ ਗਠਜੋੜ ਉਤੇ ਗੱਲ ਕਰ ਰਹੇ ਸਨ।
ਚਾਕੋ ਨੇ ਕਿਹਾ ਕਿ ਦਿੱਲੀ ਵਿਚ ਸਾਲ 2017 ’ਚ ਆਖਰੀ ਚੋਣ ਨਿਗਮ ਦੀਆਂ ਹੋਈਆਂ ਸਨ। ਇਸ ਵਿਚ ਕਾਂਗਰਸ ਨੂੰ 31 ਸੀਟਾ ਤੇ ‘ਆਪ’ ਨੂੰ 49 ਸੀਟਾਂ ਮਿਲੀਆਂ ਸਨ। ਇਸ ਚੋਣ ਵਿਚ ਕਾਂਗਰਸ ਨੂੰ 21 ਫੀਸਦੀ ਵੋਟ ਮਿਲੀ ਸੀ, ਜਦੋਂ ਕਿ ‘ਆਪ’ ਨੂੰ 26 ਫੀਸਦੀ ਵੋਟਾਂ ਮਿਲੀਆਂ ਸਨ। ਨਿਗਮ ਚੋਣ ਵਿਚ ਦੋਵਾਂ ਪਾਰਟੀਆਂ ਨੂੰ ਕੁਲ 47 ਫੀਸਦੀ ਵੋਟ ਪ੍ਰਾਪਤ ਹੋਈ ਸੀ। ਉਥੇ, ਪਿਛਲੇ ਲੋਕ ਸਭਾ ਚੋਣ ਵਿਚ ਦਿੰਲੀ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਵਿਚ ਦੋਵੇਂ ਪਾਰਟੀਆਂ ਨੂੰ 47 ਫੀਸਦੀ ਵੋਟ ਮਿਲੇ ਸਨ। ਇਸ ਵਿਚ ਕਾਂਗਰਸ ਨੂੰ 21 ਫੀਸਦੀ ਅਤੇ ‘ਆਪ’ ਨੂੰ 26 ਫੀਸਦੀ ਵੋਟ ਮਿਲੀ ਸੀ। ਇਸ ਆਧਾਰ ਉਤੇ ਸੀਟ ਵੰਡ ਦਾ ਫਾਰਮੂਲਾ ਤੈਅ ਕੀਤਾ ਸੀ।
ਇਸ ਮੁਤਾਬਕ ਇਸ ਲੋਕ ਸਭਾ ਚੋਣਾਂ ਵਿਚ ਦਿੱਲੀ ਦੀਆਂ ਸੱਤ ਸੀਟਾ ਵਿਚੋਂ ਕਾਂਗਰਸ ਨੂੰ ਤਿੰਨ ਸੀਟਾ ਤੇ ‘ਆਪ’ ਨੂੰ ਚਾਰ ਸੀਟਾਂ ਦੇਣ ਉਤੇ ਦੋਵੇਂ ਪਾਰਟੀਆਂ ਵਿਚ ਸਹਿਮਤੀ ਬਣੀ ਸੀ, ਪ੍ਰੰਤੂ ਫਿਰ ‘ਆਪ’ ਵੱਲੋਂ ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ਵਿਚ ਵੀ ਗਠਜੋੜ ਦੀ ਮੰਗ ਹੋਣ ਲੱਗੀ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਛੱਡਕੇ ਹੋਰ ਸੂਬਿਆਂ ਵਿਚ ਪਾਰਟੀ ਦੀ ਸਥਿਤੀ ਅਲੱਗ ਹੈ। ‘ਆਪ’ ਦਾ ਗਠਜੋੜ ਨੂੰ ਲੈ ਕੇ ਜੋ ਰੁਖ ਸੀ ਉਹ ਅਵਿਵਹਾਰਕ ਸੀ। ਇਸ ਲਈ ਹੁਣ ਕਾਂਗਰਸ ਨੇ 7 ਸੀਟਾਂ ਉਤੇ ਉਮੀਦਵਾਰਾਂ ਦੇ ਨਾਮ ਉਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ।
ਤਿੰਨ ਸੀਟਾ ਦੀ ਚਿੰਤਾ 33 ਦੀ ਨਹੀਂ : ਰਾਏ
ਕਾਂਗਰਸ ਵੱਲੋਂ ਸਿਰਫ ਦਿੱਲੀ ਵਿਚ ਗਠਜੋੜ ਦੀ ਪੇਸ਼ਕਸ ਉਤੇ ‘ਆਪ’ ਨੇ ਹਮਲਾ ਬੋਲਿਆ ਹੈ। ‘ਆਪ’ ਸੂਬਾ ਕਨਵੀਨਰ ਗੋਪਾਲ ਰਾਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਂਗਰਸ ਨੂੰ ਤਿੰਨ ਸੀਟਾਂ ਦੀ ਚਿੰਤਾ ਹੈ, ਜਦੋਂ ਕਿ ਅਸੀਂ 33 ਸੀਟਾਂ ਉਤੇ ਭਾਜਪਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ।
ਸ਼ੁੱਕਰਵਾਰ ਨੂੰ ਕਾਂਗਰਸ ਸੂਬਾ ਇੰਚਾਰਜ ਪੀ ਸੀ ਚਾਕੋ ਨੇ ਕਿਹਾ ਕਿ ‘ਆਪ’ ਨਾਲ ਗਠਜੋੜ ਦੇ ਦਰਵਾਜੇ ਖੁੱਲ੍ਹੇ ਹਨ, ਪ੍ਰੰਤੂ ਗੱਲ ਸਿਰ ਦਿੱਲੀ ਉਤੇ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚਾਰ ਸੀਟਾਂ ਉਤੇ ਉਮੀਦਵਾਰ ਤੈਅ ਕੀਤੇ ਹਨ। ਜੇਕਰ ‘ਆਪ’ ਗਠਜੋੜ ਚਾਹੁੰਦੀ ਹੈ ਤਾਂ ਸਿਰਫ ਦਿੱਲੀ ਨੂੰ ਲੈ ਕੇ ਗੱਲ ਹੋ ਸਕਦੀ ਹੈ। ਇਸ ਉਤੇ ‘ਆਪ’ ਨੇ ਕਾਂਗਰਸ ਦੀ ਪੇਸ਼ਕਸ਼ ਨੂੰ ਠੁਕਰਾਉਂਦੇ ਹੋਏ ਕਿਹਾ ਕਿ ਕਾਂਗਰਸ ਸਿਰਫ ਭਾਜਪਾ ਨੂੰ ਜਿਤਾਉਣ ਲਈ ਕੰਮ ਕਰ ਰਹੀ ਹੈ।
ਰਾਏ ਨੇ ਕਿਹਾ ਕਿ ਹਰਿਆਣਾ ਵਿਚ ਕਾਂਗਰਸ ਜੀਂਦ ਉਪਚ ਚੋਣ ਵਿਚ ਆਪਣੇ ਸਭ ਤੋਂ ਵੱਡੇ ਆਗੂ ਨੂੰ ਉਤਾਰ ਚੁੱਕੀ ਸੀ। ਉਥੇ ਤੀਜੇ ਨੰਬਰ ਉਤੇ ਰਹੇ ਸੀ, ਪ੍ਰੰਤੂ ਉਥੋਂ ਦੀਆਂ 10 ਸੀਟਾ ਵੀ ਉਹ ਗੱਲਬਾਤ ਨੂੰ ਤਿਆਰ ਨਹੀਂ ਹੈ। ਰਾਏ ਨੇ ਕਿਹਾ ਕਿ ਕਾਂਗਰਸ ਦੇਸ਼ ਹਿੱਤ ਵਿਚ ਨਹੀਂ ਪਾਰਟੀ ਹਿੱਤ ਲਈ ਚੋਣ ਲੜ ਰਹੀ ਹੈ। ਇਹ ਹੀ ਕਾਰਨ ਹੈ ਕਿ ਦੇਸ਼ ਕਾਂਗਰਸ ਗਠਜੋੜ ਉਤੇ ਫੈਸਲਾ ਹੀ ਨਹੀਂ ਕਰ ਰਹੀ।